ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਵਚਨ ਹੈ–ਡਾ ਸੁਖਵਿੰਦਰ ਸੁੱਖੀ ਕੈਬਨਿਟ ਮੰਤਰੀ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਸਿੱਖਿਆ ਕੀਤੀ ਮਹਿਮ ਤਹਿਤ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕੰਟੇਨਰ ਅਤੇ ਵੈਅਰ ਹਾਊਸ ਕਾਰਪੋਰੇਸ਼ਨ ਦੇ ਚੈਅਰਮੈਨ ਅਤੇ ਹਲਕਾ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਵਲੋਂ ਪਿੰਡ ਚੱਕ ਕਲਾਲ ਵਿਖੇ ਸਰਕਾਰੀ ਐਲੀਮੈਟਰੀ ਸਕੂਲ ਚੱਕ ਕਲਾਲ ਦੀ ਚਾਰ ਦਿਵਾਰੀ ਦੇ ਉਦਘਾਟਨ ਕਰਨ ਸਮੇਂ ਕੀਤਾ ਗਿਆ। ਇਸ ਮੌਕੇ ਉਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦਾ ਫੰਡ ਸਿਰਫ ਸਿੱਖਿਆ ਦੇ ਖੇਤਰ ਵਿੱਚ ਜਾਰੀ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਸਿੱਖਿਆ ਦਾ ਮਿਆਰ ਉਪਰ ਚੁੱਕਣ ਲਈ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਪਰ ਉਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਵਿੱਚੋਂ ਨਸ਼ਿਆ ਦਾ ਖਤਮਾ ਕਰਨਾ ਹੈ। ਸਾਨੂੰ ਇਸ ਵਾਸਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਪਰ ਸੋਹਣ ਲਾਲ ਢੰਡਾ ਪੰਜਾਬ ਸਿੱਖਿਆ ਕ੍ਰਾਂਤੀ ਵਿਧਾਨ ਸਭਾ ਹਲਕਾ ਬੰਗਾ ਦੇ ਕੁਆਰਡੀਨੇਟਰ, ਆਦੇਸ਼ ਕੁਮਾਰ ਬਲਾਕ ਪੰਚਾਇਤ ਅਫਸਰ, ਵਰਿੰਦਰ ਕੁਮਾਰ ਐਸ.ਐਚ.ਓ.ਥਾਣਾ ਬੰਗਾ, ਪਵਨਜੀਤ ਸਿੰਘ ਸਿੱਧੂ ਗੁਣਾਚੌਰ, ਗੁਰਦੀਪ ਸਿੰਘ, ਪਰਮਜੀਤ ਕੌਰ ਸਰਪੰਚ, ਹੰਸ ਰਾਜ ਨੰਬਰਦਾਰ, ਗੁਰਮੀਤ ਸਿੰਘ ਪੰਚ, ਹਰਵਿੰਦਰ ਸਿੰਘ ਪੰਚ, ਅਵਤਾਰ ਸਿੰਘ ਪੰਚ, ਸੁਮਨ ਪੰਚ, ਸੋਨੀਆਂ ਪੰਚ, ਸੰਤ ਸੁਖਦੇਵ ਦਾਸ, ਅਰਵਿੰਦਰ ਸਿੰਘ, ਕਰਮ ਚੰਦ ਦੀਵਾਨ, ਹਰਮੇਸ਼ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਜੱਸੀ, ਪਿਆਰਾ ਸਿੰਘ ਜੱਸੀ, ਜਸਪਾਲ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਓਕਾਰ ਸਿੰਘ, ਪ੍ਰਸ਼ੋਤਮ ਲਾਲ, ਮੁੱਖ ਅਧਿਆਪਕ ਜਸਵੀਰ ਸਿੰਘ, ਮੈਡਮ ਨਰਿੰਦਰ ਕੌਰ, ਆਸ਼ਾ ਰਾਣੀ, ਅਮਰਜੀਤ ਕੌਰ, ਜਸਵੀਰ ਕੌਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਆਟਲ ਵਿਖੇ ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਨੇ ਗੀਤਕਾਰ ਅਸ਼ੋਕ ਬਾਂਸਲ ਦਾ ਕੀਤਾ ਵਿਸ਼ੇਸ਼ ਸਨਮਾਨ ।
Next articleਮਨਰੇਗਾ ਮਜ਼ਦੂਰਾਂ ਦੀ ਮਜ਼ਦੂਰੀ ਤੁਰੰਤ ਅਦਾ ਕੀਤੀ ਜਾਵੇ – ਬਲਦੇਵ ਭਾਰਤੀ