ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਛੋਅਲੇ ਪੱਤੀ ਅਤੇ ਕਪੂਰ ਸਿੰਘ ਵਾਲਾ ਵਿਖੇ ਸ਼ੀਤਲਾ ਮਾਤਾ ਮੰਦਰ ਵਿੱਚ ਪਹਿਲਾ ਵਿਸ਼ਾਲ ਜਾਗਰਾਤਾ ਅਤੇ ਭੰਡਾਰਾ 6 ਮਈ ਨੂੰ ਸੀਤਲਾ ਮਾਤਾ ਕਮੇਟੀ ਅਤੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਛੋਅਲੇ ਪੱਤੀ ਅਤੇ ਕਪੂਰ ਸਿੰਘ ਵਾਲਾ ਦੀਆਂ ਦੋਵੇਂ ਸਮੂਹ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹਰਦੇਵ ਸਿੰਘ ਬੋਪਾਰਾਏ ਪ੍ਰਧਾਨ ਮੀਮ ਭੀਮ ਖਾਲਸਾ ਸੰਗਠਨ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਹਲਕਾ ਗਿੱਲ, ਪ੍ਰਧਾਨ ਸੁਰਿੰਦਰ ਸਿੰਘ ਪਵਾਰ ਨੇ ਦੱਸਿਆ ਕਿ ਇਹ ਪਹਿਲਾ ਵਿਸ਼ਾਲ ਜਾਗਰਨ ਅਤੇ ਭੰਡਾਰੇ ਸੰਬੰਧੀ ਸਮੂਹ ਸੰਗਤਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਮਾਤਾ ਦੀ ਪਵਿੱਤਰ ਜੋਤ ਅਦਬ ਅਤੇ ਸਤਿਕਾਰ ਸਹਿਤ ਲਿਆਂਦੀ ਜਾਵੇਗੀ। ਜਦ ਕਿ ਸ਼ੀਤਲਾ ਮਾਤਾ ਮੰਦਰ ਦੀ ਕਮੇਟੀ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਸਰਪੰਚ ਸਤਨਾਮ ਸਿੰਘ, ਸਮੂਹ ਮੈਂਬਰ, ਸਰਪੰਚ ਭੁਪਿੰਦਰ ਸਿੰਘ ਸਮੂਹ ਮੈਂਬਰ ਨਗਰ ਨਿਵਾਸੀ ਜਗਰਾਤੇ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਆਪਣੀ ਬਡਮੁੱਲੀਆਂ ਸੇਵਾਵਾਂ ਪਾ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਸੁਰਿੰਦਰ ਸਿੰਘ ਪਵਾਰ, ਹਰਦੇਵ ਸਿੰਘ ਬੋਪਾਰਾਏ, ਸੁਰਿੰਦਰ ਸਿੰਘ ਗਿੱਲ ਪਾਈਪ ਬੈਂਡ ਪ੍ਰਤਾਪ ਸਿੰਘ ਵਾਲਾ, ਮੋਹਣ ਸਿੰਘ ਕਪੂਰ ਸਿੰਘ ਵਾਲਾ, ਪ੍ਰਧਾਨ ਪ੍ਰਭਜੋਤ ਸਿੰਘ ਪਵਾਰ, ਸਮੂਹ ਪ੍ਰਬੰਧਕ ਕਮੇਟੀ ਮੈਂਬਰ ਤੇ ਨਗਰ ਨਿਵਾਸੀ ਆਦਿ ਹਾਜ਼ਰ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



