HOME 2570ਵੀਂ ਬੁੱਧ ਜਯੰਤੀ ਇਤਿਹਾਸਕ ਸਥਾਨ ਅੰਬੇਡਕਰ ਭਵਨ ‘ਚ ਧੂਮ ਧਾਮ ਨਾਲ ਮਨਾਈ...

2570ਵੀਂ ਬੁੱਧ ਜਯੰਤੀ ਇਤਿਹਾਸਕ ਸਥਾਨ ਅੰਬੇਡਕਰ ਭਵਨ ‘ਚ ਧੂਮ ਧਾਮ ਨਾਲ ਮਨਾਈ ਗਈ

3

ਬੁੱਧ ਦਾ ਮਾਰਗ ਸੁਖ, ਸ਼ਾਂਤੀ ਅਤੇ ਅਨੰਦ ਦਾ ਮਾਰਗ ਹੈਧੱਮਚਾਰੀ ਅਚਲ ਕੀਰਤੀ

ਜਲੰਧਰ   (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ 2570ਵੀਂ ਬੁੱਧ ਜਯੰਤੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ  ਚਰਨ-ਛੋਹ  ਪ੍ਰਾਪਤ ਭੂਮੀ, ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਈ ਗਈ l  ਇਸ ਮੌਕੇ ਮੁੱਖ ਮਹਿਮਾਨ ਮਾਨਯੋਗ ਧੱਮਚਾਰੀ ਅਚਲ ਕੀਰਤੀ ਨੇ  ਬੁੱਧ ਜਯੰਤੀ ਦੇ ਸਮਾਗਮ ਵਿੱਚ ਸ਼ਾਮਿਲ ਬੋਧੀ ਉਪਾਸਕਾਂ ਨੂੰ ਜਯੰਤੀ ਦੀਆਂ ਮੁਬਾਰਕਾਂ ਅਤੇ ਸ਼ੁਭ ਇਛਾਵਾਂ ਦਿੰਦਿਆਂ ਹੋਇਆਂ ਆਪਣੇ ਪ੍ਰਵਚਨ ਦੀ ਸ਼ੁਰੂਆਤ ਕੀਤੀ l  ਉਹਨਾਂ ਨੇ ਬੁੱਧ ਦੇ ਜਨਮ, ਬਚਪਨ, ਗ੍ਰਹਿਸਥ-ਜੀਵਨ ਉਪਰੰਤ ਦੁਨਿਆਵੀ ਦੁੱਖਾਂ ਅਤੇ ਸਮੱਸਿਆਵਾਂ ਦੀ ਨਵਿਰਤੀ ਅਤੇ ਸੱਚ, ਸੁਖ-ਸ਼ਾਂਤੀ ਅਤੇ ਅਨੰਦ ਦੀ ਪ੍ਰਾਪਤੀ ਲਈ ਕੀਤੇ ਗਏ ਅਨੇਕ ਬਾਹਰਮੁਖੀ ਯਤਨਾ ਦਾ ਵਿਸਥਾਰ ਸਹਿਤ ਵਰਣਨ ਕੀਤਾ l  ਕਈ ਸਾਲਾਂ ਦੀ ਖੋਜ ਅਤੇ ਭੁੱਖੇ ਰਹਿ ਕੇ ਕੀਤੀ ਗਈ ਘੋਰ ਤਪੱਸਿਆ ਉਪਰੰਤ ਉਹਨਾਂ ਨੂੰ ਅਹਿਸਾਸ ਹੋਇਆ ਕਿ ਮਨ ਦੀ ਸ਼ਾਂਤੀ ਅਤੇ ਦੁੱਖਾਂ ਤੋਂ ਮੁਕਤੀ ਲਈ ਕੀਤੇ ਜਾਂਦੇ ਇਹ ਬਾਹਰਮੁਖੀ ਕਰਮ-ਕਾਂਡ ਸਾਰੇ ਫੋਕਟ ਕਰਮ ਹਨ l  ਤਥਾਗਤ ਬੁੱਧ ਨੇ ਮਨੁੱਖਤਾ ਦੇ ਕਲਿਆਣ ਲਈ ਸੰਸਾਰ ਨੂੰ ਪੰਚਸ਼ੀਲ ਦਾ ਸਿਧਾਂਤ ਦਿੱਤਾ l  ਉਹਨਾਂ ਦਾ ਮੱਤ ਸੀ ਕਿ ਸੱਚਾ-ਸੁੱਚਾ, ਚਰਿਤਰਵਾਨ ਜੀਵਨ, ਪਰਾਈ ਚੀਜ਼ ਦੀ ਲਾਲਸਾ ਤੇ ਨਸ਼ਿਆਂ ਦੇ ਸੇਵਨ ਦਾ ਤਿਆਗ ਅਤੇ ਅਹਿੰਸਾ ਦੇ ਮਾਰਗ ਤੇ ਚੱਲ ਕੇ ਹੀ ਸੁਚੱਜੇ ਮਨੁੱਖ ਅਤੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ l  ਬੁੱਧ ਦਾ ਮਾਰਗ ਸੁੱਖ-ਸ਼ਾਂਤੀ ਅਤੇ ਆਨੰਦ ਦਾ ਮਾਰਗ ਹੈ l  ਬੁੱਧ ਨੇ ਵਹਿਮਾ-ਭਰਮਾ ਤੇ ਅੰਧ ਵਿਸ਼ਵਾਸ ਦਾ ਖੰਡਨ ਕਰਕੇ ਇਕ ਅਜਿਹਾ ਤਰਕਸ਼ੀਲ ਅਤੇ ਵਿਗਿਆਨਿਕ ਫਲਸਫਾ ਦਿੱਤਾ ਜਿਸ ਤੇ ਅਮਲ ਕਰਕੇ ਪ੍ਰਤੇਕ ਮਨੁੱਖ ਦੁਨਿਆਵੀ ਪਦਾਰਥਾਂ ਦੀ ਭਟਕਣਾ ਤੋਂ ਮੁਕਤ ਹੋ ਕੇ ਪੂਰੇ ਵਿਸ਼ਵ ਵਿੱਚ ਸ਼ਾਂਤੀ, ਸਦਭਾਵਨਾ, ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਕ ਸਾਂਝ ਸਥਾਪਿਤ ਕਰਨ ਵਿੱਚ ਸਹਾਈ ਸਿੱਧ ਹੋ ਸਕਦਾ ਹੈ l ਡਾ.ਜੀ. ਸੀ. ਕੌਲ  ਨੇ ਆਧੁਨਿਕ ਯੁੱਗ ਵਿੱਚ ਬੁੱਧ ਵਿਚਾਰਧਾਰਾ ਦੀ ਸਾਰਥਕਤਾ ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਤਥਾਗਤ ਬੁੱਧ ਅਨੁਸਾਰ ਮਨ ਉਡਦੀਆਂ ਤ੍ਰਿਸ਼ਨਾਵਾਂ ਦੀਆਂ ਤਰੰਗਾਂ ਹੀ ਦੁੱਖ ਦਾ ਕਾਰਨ ਹੈ l  ਸੰਸਾਰ ਦੇ ਸਾਰੇ ਪ੍ਰਪੰਚ, ਅਡੰਬਰ, ਦਿਖਾਵਾ, ਝੂਠ, ਫਰੇਬ, ਛਲ-ਕਪਟ, ਨਸ਼ਿਆਂ ਦਾ ਸੇਵਨ, ਹਿੰਸਾ, ਕਤਲੋਗਾਰਤ, ਇਹਨਾਂ ਲਾਲਸਾਵਾਂ ਦੀ ਦੇਣ ਹੈ l  ਮਨ ਵਿੱਚ ਪੈਦਾ ਹੁੰਦੀਆਂ ਲਾਲਸਾਵਾਂ ਨੂੰ ਕਾਬੂ ਕਰਕੇ ਹੀ ਸੁਖ, ਸ਼ਾਂਤੀ ਅਤੇ ਅਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ l  ਇਸ ਕਾਰਨ ਹੀ ਤਥਾਗਤ ਬੁੱਧ ਨੇ ਕਿਹਾ ਸੀ ਕਿ ਮਨ ਦੀ ਸ਼ੁੱਧਤਾ ਹੀ ਧੱਮ ਹੈ l ਸੁਸਾਇਟੀ ਦੇ ਮੁੱਖ ਸਲਾਹਕਾਰ ਚਰਨ ਦਾਸ  ਸੰਧੂ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ l ਪੰਜ ਸ਼ੀਲ ਦੀ ਵਿਆਖਿਆ ਕਰਦਿਆਂ ਉਹਨਾਂ ਕਿਹਾ ਕਿ ਇਹ ਬੁੱਧ ਧਮ ਦਾ ਖਾਸਾ ਹੈ ਕਿ ਅਸੀਂ ਖੁਦ ਨੂੰ ਸੁਧਾਰ ਕੇ ਹੀ ਦੂਜੇ ਨੂੰ ਸੁਧਰਣ ਲਈ ਕਹਿੰਦੇ ਹਾਂl  ਧਮ ਦਾ ਮਾਰਗ ਹੀ ਮਨੁੱਖ ਦੀ ਅਸਲੀ ਮੁਕਤੀ ਦਾ ਮਾਰਗ ਹੈ ਅਤੇ ਇਹ ਜਾਤ ਪਾਤ ਤੋਂ ਰਹਿਤ ਵਿਗਿਆਨਕ ਮਾਰਗ ਹੈ ਜੋ ਆਪਣਾ ਦੀਪਕ ਆਪ ਬਣੋ ਦੇ ਸਿਧਾਂਤ ਤੇ ਕੇਂਦਰਿਤ ਹੈ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੂਰੇ ਵਿਸ਼ਵ ਵਿੱਚ ਸ਼ਾਂਤੀ ਦੀ ਸਥਾਪਤੀ ਲਈ ਦੁਨੀਆਂ ਨੂੰ ਬੁੱਧ ਦਾ ਸਿਧਾਂਤ ਹੀ ਬਚਾ ਸਕਦਾ ਹੈ ਨਾ ਕਿ ਲਾਲਚ, ਝੂਠ, ਫਰੇਬ ਅਤੇ ਧੋਖਾ l ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਇਸੇ ਕਰਕੇ ਬੁੱਧ ਧਮ ਨੂੰ ਭਵਿੱਖ ਦਾ ਧਰਮ ਕਿਹਾ ਸੀ l  ਅੱਜ ਪੂਰੀ ਦੁਨੀਆਂ ਦਾ ਨੌਜਵਾਨ ਬੁੱਧ  ਵੱਲ ਪ੍ਰੇਰਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਅਹਿਸਾਨਮੰਦ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਬੁੱਧ ਨਾਲ ਜੋੜ ਕੇ ਵਿਸ਼ਵ ਨਾਲ ਜੋੜਿਆ ਅਤੇ ਸਾਡੀ ਘਰ ਵਾਪਸੀ ਕਰਵਾਈl ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਕਮਲ ਕੁਮਾਰ, ਤਿਲਕ ਰਾਜ, ਪਰਮਿੰਦਰ ਸਿੰਘ ਖੁਤਣ, ਡਾ. ਮਹਿੰਦਰ ਸੰਧੂ, ਇਨਕਲਾਬ ਸੰਗਰ, ਮਨਜੀਤ ਸਿੰਘ, ਡਾ. ਚਰਨਜੀਤ ਸਿੰਘ, ਜਸਵਿੰਦਰ ਵਰਿਆਣਾ, ਡਾ. ਕੇ ਐਸ ਫੁੱਲ, ਸਵਰਨ ਦਾਸ, ਡਾ. ਮੋਹਿੰਦਰ ਪਾਲ ਡਾਲੀਆ, ਸਾਬਕਾ ਰਾਜਦੂਤ ਰਮੇਸ਼ ਚੰਦਰ, ਰੂਪ ਲਾਲ, ਹਰਭਜਨ ਨਿਮਤਾ, ਹਰੀ ਸਿੰਘ ਥਿੰਦ, ਜਗਤਾਰ ਰਾਮ, ਹਰਮੇਸ਼ ਜੱਸਲ, ਰਾਜ ਕੁਮਾਰ, ਮਲਕੀਤ ਸਿੰਘ, ਸਾਬਕਾ ਡੀਐਸਪੀ ਦਲਜੀਤ ਸਿੰਘ, ਓਮ ਪ੍ਰਕਾਸ਼, ਪ੍ਰੋਫੈਸਰ ਅਰਿੰਦਰ ਸਿੰਘ, ਜੀ ਰਾਜ, ਕਿਸ਼ੋਰ ਸਾਵਡੇਕਰ, ਜੋਤੀ ਪ੍ਰਕਾਸ਼, ਰਮੇਸ਼ ਚੋਕਾਂ, ਤੀਰਥ ਭਾਰਦਵਾਜ, ਬਲਵਿੰਦਰ ਪੁਆਰ, ਨਿਰਮਲ ਬਿੰਜੀ, ਅਧਿਆਤਮ ਸੱਲਣ, ਡਾ. ਸਤਪਾਲ, ਸਾਬਕਾ ਡੀਪੀਆਈ ਸੋਹਨ ਲਾਲ, ਪਰਮ ਦਾਸ ਹੀਰ, ਨਰਿੰਦਰ ਲੇਖ,  ਸ਼ਕੁੰਤਲਾ ਨਾਗਰ, ਮਧੂ ਰਚਨਾ, ਸੁਰਿੰਦਰ ਕੌਰ ਸਮੇਤ ਹੋਰ ਅਨੇਕ ਉਪਾਸਕ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।

ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਅਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ
Next articleਛੋਅਲੇ ਪੱਤੀ/ਕਪੂਰ ਸਿੰਘ ਵਾਲਾ ਵਿਖੇ 6 ਮਈ ਨੂੰ ਜਾਗਰਣ ਵਿੱਚ ਸੀਤਲਾ ਮਾਤਾ ਦੇ ਗੁਣ-ਗਾਣ – ਸੁਰਿੰਦਰ,ਪਵਾਰ,ਬੋਪਾਰਾਏ