ਲੋਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਰੂਹ ਤੋਂ ਪਿਆਰ ਕਰਦੇ ਹਨ.ਭਾਈ ਅਵਤਾਰ ਸਿੰਘ ਰਾਏਸਰ
ਮਹਿਲ ਕਲਾਂ (ਸਮਾਜ ਵੀਕਲੀ) (ਗੁਰਭਿੰਦਰ ਸਿੰਘ ਗੁਰੀ) ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਹਰ ਘਰ ਵਿੱਚ ਲਿਜਾਣ ਲਈ ਸਖ਼ਤ ਮਿਹਨਤ ਕਰ ਰਹੀ ਹੈ ਜਿਸਦਾ ਲੋਕਾਂ ਵੱਲੋਂ ਭਰਵੇਂ ਹੁੰਗਾਰੇ ਦੇ ਰੂਪ ਵਿੱਚ ਜਵਾਬ ਮਿਲ ਰਿਹਾ ਹੈ ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਆਗੂ ਸ੍ਰ ਗੁਰਮੀਤ ਸਿੰਘ ਮਾਹਮਦਪੁਰ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪ੍ਰਤੀ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਹੈ। ਲੋਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਰੂਹ ਤੋਂ ਪਿਆਰ ਕਰਦੇ ਹਨ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਭਾਈ ਮਾਹਮਦਪੁਰ ਨੇ ਕਿਹਾ ਕਿ ਸਾਨੂੰ ਧੀਆਂ ਨੂੰ ਕੁੱਖ ਵਿਚ ਮਾਰਨ ਦਾ ਸਰਾਪ ਭੁਗਤਣਾ ਪੈ ਰਿਹਾ ਹੈ ਕਿ ਦਸ ਦਸ, ਪੰਦਰਾਂ ਕਿੱਲਿਆਂ ਦੇ ਮਾਲਕ ਮੁੰਡਿਆਂ ਨੂੰ ਰਿਸ਼ਤੇ ਨਹੀਂ ਮਿਲ ਰਹੇ।ਇਸ ਸਮੇਂ ਬੋਲਦਿਆਂ ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਅੱਧੀ ਸਦੀ ਬਾਅਦ ਕੌਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਬੜੀ ਬੇਬਾਕੀ ਨਾਲ ਪੱਖ ਰੱਖਣ ਵਾਲੇ ਆਗੂ ਦੇ ਰੂਪ ਵਿੱਚ ਭਾਈ ਸਾਹਿਬ ਮਿਲੇ ਹਨ।ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਭਾਈ ਗੁਰਪ੍ਰੀਤ ਸਿੰਘ ਬੜੀ ਅਤੇ ਭਾਈ ਗੁਰਪ੍ਰੀਤ ਸਿੰਘ ਕਾਲਾਬੂਲਾ ਨੇ ਪਾਰਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਲੋੜ ਤੇ ਪ੍ਰਤੀਬੱਧਤਾ ਜਤਾਈ ਹੈ। ਗਿਆਨੀ ਰਣਜੀਤ ਸਿੰਘ ਚੰਨਣਵਾਲ ਨੇ ਕਿਹਾ ਕਿ ਪਾਰਟੀ ਨੂੰ ਜੁਝਾਰੂ ਜਜ਼ਬੇ ਵਾਲੇ ਵਰਕਰਾਂ ਦੀ ਲੋੜ ਹੈ। ਉਹਨਾਂ ਇਸ ਮੌਕੇ ਆਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।ਇਸ ਸਮੇਂ ਏਕਮ ਸਿੰਘ ਸਰਪੰਚ ਨੂੰ ਪਿੰਡ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਬਲਵਿੰਦਰ ਸਿੰਘ ਮਨਾਲ, ਇੰਦਰਜੀਤ ਸਿੰਘ ਗੰਡੇਵਾਲ, ਕੁਲਦੀਪ ਸਿੰਘ ਕਾਲੀ, ਗੁਰਭਿੰਦਰ ਸਿੰਘ ਗੁਰੀ ਮਹਿਲ ਕਲਾਂ, ਬਲਜਿੰਦਰ ਸਿੰਘ ਛਾਪਾ, ਮਲਕੀਤ ਸਿੰਘ ਸੈਕਟਰੀ, ਰਾਜਪ੍ਰੀਤ ਸਿੰਘ ਚੰਨਣਵਾਲ,ਮੇਜਰ ਸਿੰਘ ਮਹਿਲ ਖੁਰਦ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






