ਫਿਲੌਰ, ਅੱਪਰਾ (ਜੱਸੀ)- ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਕੈਬਨਿਟ ਚੇਤਨ ਸਿੰਘ ਮੰਤਰੀ ਜੌੜਾ ਮਾਜਰਾ ਖਟਕੜ ਕਲਾਂ ਵਿਖੇ ਨਤਮਸਤਕ ਹੋਏ । ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਜਿਨ੍ਹਾਂ ਨੇ ਜਲ਼ੰਧਰ ਜ਼ਿਮਨੀ ਚੋਣ ਦੌਰਾਨ ਹਲਕਾ ਫਿਲੌਰ ਦੇ ਆਪ ਦੇ ਟਕਸਾਲੀ ਆਗੂਆਂ ਅਤੇ ਵਲੰਟੀਅਰਾ ਨਾਲ ਮਿੱਲ ਕੇ ਪਾਰਟੀ ਨੂੰ ਵੱਡੀ ਜਿੱਤ ਦਵਾਈ ਸੀ । ਖਟਕੜ ਕਲਾਂ ਨਮਸਤਕ ਹੋਣ ਉਪਰੰਤ ਹਲਕਾ ਫਿਲੌਰ ਦੇ ਮਿਹਨਤੀ ਟਕਸਾਲੀ ਆਗੂਆਂ ਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਸੈਣੀ ਮੈਡੀਕੋਜ ਫਿਲੌਰ ਪਹੁੰਚੇ। ਜਿੱਥੇ ਉਨ੍ਹਾਂ ਦਾ ਸਵਾਗਤ ਵਰਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਮਾਹਲ ਵੱਲੋਂ ਗੁਲਦਸਤਾ ਦੇ ਕੇ ਕੀਤਾ ਗਿਆ। ਇਸ ਮੌਕੇ ਚੇਤਨ ਸਿੰਘ ਜੌੜਾ ਮਾਜਰਾ ਨੇ ਗੱਲਬਾਤ ਕਰਦਿਆਂ ਪਾਰਟੀ ਦੇ ਵਲੰਟੀਅਰਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਲਕੇ ਚ ਡੱਟ ਕੇ ਕੰਮ ਕਰਨ ਅਤੇ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਜੋਂ ਕੰਮ ਸਾਡੇ ਲਾਇਕ ਹਨ ਉਹ ਕੰਮ ਲੈਣ ਕੇ ਸਾਡੇ ਕੋਲ ਚੰਡੀਗੜ੍ਹ ਵਿਖੇ ਕਿਸੇ ਸਮੇਂ ਵੀ ਆਓ ਤੁਹਾਡੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਇਸ ਮੌਕੇ ਹਾਜ਼ਰ ਵਲੰਟੀਅਰਾ ਨੇ ਕਿਹਾ ਕਿ ਸਾਨੂੰ ਸਾਡੇ ਇਸ ਤਰ੍ਹਾਂ ਦੇ ਲੀਡਰਾਂ ਤੇ ਮਾਣ ਹੈ ਜੋ ਵਲੰਟੀਅਰਾ ਨੂੰ ਯਾਦ ਰੱਖਦੇ ਹਨ। ਇਸ ਮੌਕੇ ਰਘੂ ਅਰੋੜਾ, ਮਨਦੀਪ ਸ਼ਾਹਪੁਰ, ਜੀਤਾ ਜ਼ੈਲਦਾਰ, ਅਮਰਜੀਤ, ਸੁਖਵਿੰਦਰ ਬ੍ਰਹਮਪੁਰੀ ਬਲਾਕ ਪ੍ਰਧਾਨ, ਗੁਰਦੀਪ ਸਿੰਘ ਹਨੀ, ਰਾਕੇਸ਼ ਕੁਮਾਰ ਸਾਬੀ, ਪਰਮਿੰਦਰ ਰਸੂਲਪੁਰ, ਅਮਰੀਕ ਸਿੰਘ ਥਲਾਂ , ਪ੍ਰਿੰਸ ਗੜਾ, ਟੋਨੀ ਫਰਵਾਲਾ, ਕੁਲਜੀਤ ਸਿੰਘ ਢੀਂਡਸਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly