HOME ਕਮਿਸਟਰੀ ਲੈਕਚਰਾਰ ਸ਼੍ਰੀ ਸੰਦੀਪ ਅਰੋੜਾ ਦੀ ਸੇਵਾ ਮੁਕਤੀ’ ਤੇ ਮੌਕੇ ਵਿਦਾਇਗੀ ...

ਕਮਿਸਟਰੀ ਲੈਕਚਰਾਰ ਸ਼੍ਰੀ ਸੰਦੀਪ ਅਰੋੜਾ ਦੀ ਸੇਵਾ ਮੁਕਤੀ’ ਤੇ ਮੌਕੇ ਵਿਦਾਇਗੀ ਸਮਾਰੋਹ ਆਯੋਜਿਤ

 ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )– ਡਾਇਟ ਸ਼ੇਖੂਪੁਰ ਕਪੂਰਥਲਾ ਵਿੱਚ ਸੇਵਾ ਨਿਭਾ ਰਹੇ ਲੈਕਚਰਾਰ ਕਮਿਸਟਰੀ ਸ਼੍ਰੀ ਸੰਦੀਪ ਅਰੋੜਾ ਦੀ 38 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤੀ ਤੇ ਉਨ੍ਹਾਂ ਨੂੰ ਨਿਘੀ ਵਿਦਾਇਗੀ ਦੇਣ ਲਈ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਮਤੀ ਸਪਨਾ ਗੁਪਤਾ ਦੀ ਅਗਵਾਈ ਵਿੱਚ ਇਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪ੍ਰਿੰਸੀਪਲ ਸ੍ਰੀ ਮਤੀ ਸਪਨਾ ਗੁਪਤਾ ਨੇ ਸ਼੍ਰੀ ਸੰਦੀਪ ਅਰੋੜਾ ਨੂੰ ਸੁਭਕਾਮਨਾਵਾਂ ਦਿਤੀਆਂ।ਉਨ੍ਹਾਂ ਦੀ ਧਰਮ ਪਤਨੀ ਸ਼੍ਰੀ ਮਤੀ ਪ੍ਰੀਤੀ ਅਰੋੜਾ, ਸਪੁਤਰ ਚਿਰਾਗ ਅਰੋੜਾ, ਸੂਰਿਆ ਅਰੋੜਾ, ਵਡੇ ਭਰਾ ਸ਼੍ਰੀ ਪ੍ਰਦੀਪ ਅਰੋੜਾ ਅਤੇ ਪਿਤਾ ਸ਼੍ਰੀ ਕ੍ਰਿਸ਼ਨ ਕੁਮਾਰ ਅਰੋੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸ਼੍ਰੀ ਹਰਵਿੰਦਰ ਭੰਡਾਲ, ਲੈਕਚਰਾਰ ਅੰਗਰੇਜ਼ੀ ਦੀ ਦੇਖਰੇਖ ਵਿੱਚ ਸੰਸਥਾ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਵਧੀਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਸ਼੍ਰੀ ਮਤੀ ਰਜਨੀ ਵਾਲੀਆ ਨੇ ਬਹੁਤ ਹੀ ਸੁੰਦਰ ਕਵਿਤਾ ਦੀ ਪੇਸ਼ਕਾਰੀ ਕੀਤੀ।ਦਸਣਯੋਗ ਹੈ ਕਿ 38 ਸਾਲ ਦੀ ਸੇਵਾ ਦੋਰਾਨ ਸ਼੍ਰੀ ਸੰਦੀਪ ਅਰੋੜਾ ਨੇ ਪਹਿਲੇ 8 ਸਾਲ ਸ਼ੂਗਰ ਇੰਡਸਰੀ ਅਤੇ ਬਾਅਦ ਵਿੱਚ 30 ਸਾਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਨਿਭਾਈ।ਸੰਦੀਪ ਅਰੋੜਾ ਨੇ ਸਿੱਖਿਆ ਵਿਭਾਗ ਵਲੋਂ ਪ੍ਰਇਮਰੀ ਸਿੱਖਿਆ ਵਿੱਚ ਕੁਆਲਟੀ ਐਜ਼ੂਕੇਸ਼ਨ ਲਈ ਚਲਾਏ ਗਏ ਵਿਸ਼ੇਸ਼ ਪ੍ਰੋਜੈਕਟਾਂ ਜਿਵੇਂ ਕਿ ‘ਪੜ੍ਹੋ ਪੰਜਾਬ’, ‘ਅਬੈਕਸ ਐਜ਼ੂਕੇਸ਼ਨ’ ਅਤੇ ਅੰਗਰੇਜ਼ੀ ਪਾਇਲਟ ਪ੍ਰੋਜੈਕਟ ਵਿੱਚ ਬਤੌਰ ਜਿਲ੍ਹਾ ਕੋਆਰਡੀਨੇਟਰ ਵਜੋਂ ਸ਼ਾਨਦਾਰ ਕੰਮ ਕੀਤਾ।ਉਨ੍ਹਾ ਦੀ ਸੇਵਾ ਮੁਕਤੀ ਤੇ ਸ਼੍ਰੀ ਗੁਰਚਰਨ ਸਿੰਘ ਚਾਹਲ,ਪ੍ਰਿੰਸੀਪਲ ਕਾਲਾ ਸੰਘਿੰਆਂ,ਅਸ਼ਵਨੀ ਮੈਨੀ ਰਿਟਾਇਰਡ ਲੈਕਚਰਾਰ ਅਤੇ ਸ਼੍ਰੀ ਮਤੀ ਸੀਮਾ ਮੋਗਲਾ ਰਿਟਾਇਰਡ ਮਿਸਟ੍ਰੈਸ ਨੇ ਸੰਦੀਪ ਅਰੋੜਾ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।ਸੰਸਥਾ ਦੀ ਮੁਖੀ ਸ਼੍ਰੀ ਮਤੀ ਸਪਨਾ ਗੁਪਤਾ ਅਤੇ ਸਟਾਫ ਵਲੋਂ ਸੰਦੀਪ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਨੂੰ ਸਨਮਾਨਿਤ ਕੀਤਾ ਗਿਆ। ਚਿਰਾਗ ਅਰੋੜਾ ਵਲੋਂ ਡਾਇਟ ਸ਼ੇਖੂਪੁਰ ਦੇ ਪ੍ਰਿੰਸੀਪਲ ਅਤੇ ਸੰਸਥਾ ਦੀ ਸਮੁਚੀ ਟੀਮ ਅਤੇ ਆਏ ਹੋਏ ਸਜਣਾਂ ਦਾ ਧੰਨਵਾਦ ਕੀਤਾ ਗਿਆ, ਅਤੇ ਇਸ ਮੋਕੇ ਤੇ ਸ਼੍ਰੀ ਅਰਵਿੰਦਰ ਪਾਲ ਸਿੰਘ ਲੈਕਚਰਾਰ ਸ਼੍ਰੀ ਮੁਕਤਸਰ ਸਾਹਿਬ ਤੋਂ ਉਚੇਚੇ ਤੋਰ ਤੇ ਪੁੱਜੇ।ਇਸ ਮੋਕੇ ਤੇ ਸੰਸਥਾ ਦੇ ਸਟਾਫ ਮੈਂਬਰ ਸ਼੍ਰੀ ਮਤੀ ਨੀਲਮ ਵਰਮਾ, ਰੁਪਿੰਦਰ ਕੋਰ, ਅਸ਼ਵਨੀ ਕੁਮਾਰ, ਮੰਗਲ ਸਿੰਘ ਤੋ ਇਲਾਵਾ ਪਰਿਵਾਰਕ ਮੈਂਬਰ ਵਿਨੋਦ ਬਾਲਾ, ਪੂਨਮ ਅਰੋੜਾ, ਨੀਰੂ ਅਰੋੜਾ, ਸਾਨਵੀ ਅਰੋੜਾ,ਰਾਜਨ ਮੋਗਲਾ, ਸ਼੍ਰੀ ਕਰਮਜੋਤ ਸਿੰਘ, ਰਜਿੰਦਰਪਾਲ, ਅਮਰੀਕ ਸਿੰਘ, ਪ੍ਰਵੀਨ ਸ਼ਰਮਾ, ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*Noise in the Heart, Silence at Home: The Unspoken Pain of Parents*
Next article(ਮਿੰਨੀ ਕਹਾਣੀ ) “ਸੱਚ ਨੂੰ ਫਾਂਸੀ”