(ਸਮਾਜ ਵੀਕਲੀ)
ਦਿਲ ਕਰਦਾਂ ਉਠਦੀਆਂ ਚੀਸਾਂ ਨੂੰ।
ਮੈਂ ਦਿਲ ਦੇ ਅੰਦਰ ਜਰ ਜਾਵਾਂ।
ਇੱਕ ਲਾਹਨਤ ਨੂੰ ਇੱਕ ਕਾਲਖ ਨੂੰ।
ਮੈਂ ਸਾਫ ਸਦਾ ਲੲੀ ਕਰ ਜਾਵਾਂ।
ਲਹੂ ਰੰਗੀਆਂ ਛਾਪੀਆਂ ਖਬਰਾਂ ਨੂੰ।
ਅਖ਼ਬਾਰਾਂ ਵਿੱਚੋਂ ਪੜ੍ਹਦੀ ਹਾਂ।
ਦਾਜ ਦੇ ਲੋਭੀ ਬੰਦਿਆਂ ਨੂੰ।
ਕੁਝ ਕਹਿਣ ਦੀ ਹਿੰਮਤ ਕਰਦੀ ਹਾਂ।
ਵੇ ਸੋਲ-ਸਲੋਨੀਆਂ ਕਲੀਆਂ ਦਾ।
ਦਿਲ ਤੋੜੋ ਨਾ ਦਿਲ ਸਾੜੋ ਨਾ।
ਜ਼ਰਾ ਖ਼ੌਫ਼ ਖ਼ੁਦਾ ਦਾ ਖਾਉ,
ਉਸ ਨੂੰ ਬਲੀ ਦਾਜ ਦੀ ਚਾੜ੍ਹੋ ਨਾ।
ਧੀ ਦੁਬਾਰਾ ਬਾਪ ਦੇ ਦਰ ਤੋਂ।
ਲੈਣ ਜਦੋਂ ਕੁਝ ਆਈ।
ਹੈ ਮੇਰੀ ਮਜ਼ਬੂਰੀ ਧੀਏਂ।
ਬਾਪੂ ਗੱਲ ਸੁਣਾਈਏ।
ਖਾਲੀ ਹੱਥੀਂ ਪਰਤ ਗੲੀ ਜਦ,
ਸੌਹਰਿਆ ਕਹਿਰ ਕਮਾਇਆ ਏ।
ਨੂੰਹ ਨੂੰ ਸਾੜਨ ਫੂਕਣ ਦੇ ਲਈ ਤੇਲ ਮਿੱਟੀ ਦਾ ਪਾਇਆ ਏ।
ਜਿਹੜੀ ਗੱਲ ਦਾ ਡਰ ਸੀ ਤੈਨੂੰ,
“ਸਰਘੀ” ਉਹ ਗੱਲ ਹੋਈਏ।
ਸੌਹਰਿਆ ਦਾ ਕੀ ਗਿਆਂ ਦੇ ਲੋਕਾਂ,
ਧੀ ਬੇਗਾਨੀ ਮੋਈ ਏ।
ਬਲਵਿੰਦਰ ਸਰਘੀ
ਪਿੰਡ ਕੰਗ ਤਹਿਸੀਲ ਖਡੂਰ ਸਾਹਿਬ
ਜ਼ਿਲ੍ਹਾ ਤਰਨਤਾਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly