(Samajweekly)
ਫਿਲੌਰ, ਅੱਪਰਾ (ਜੱਸੀ)-ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 133 ਵਾਂ ਜਨਮ ਦਿਨ ਪਿੰਡ ਚੀਮਾ ਖੁਰਦ ਵਿਖੇ ਸਾਰੇ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਾਜ਼ਰ ਮੋਹਤਬਰਾਂ ਨੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ, ਉਨ੍ਹਾਂ ਦੇ ਗਰੀਬ ਮਜ਼ਦੂਰ ਤੇ ਦਲਿਤ ਸਮਾਜ ਲਈ ਕੀਤੇ ਹੋਏ ਸੰਘਰਸ਼ ਬਾਰੇ ਦੱਸਿਆ ਅਤੇ ਲੋਕਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ‘ਬਾਬਾ ਸਾਹਿਬ ਦੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਅਸਮਾਨ ਗੂੰਜਦੇ ਨਾਅਰਿਆਂ ਨਾਲ ਆਸਮਾਨ ਗੂੰਜ ਉੱਠਿਆ |
ਇਸ ਮੌਕੇ ਡਾ. ਜਸਵਿੰਦਰ ਚੀਮਾ ਸਾਬਕਾ ਸਰਪੰਚ, ਐਡਵੋਕੇਟ ਕ੍ਰਿਪਾਲ ਸਿੰਘ ਪਾਲੀ, ਐਡਵੋਕੇਟ ਸੰਜੀਵ ਭੌਰਾ, ਕਮਲਜੀਤ ਸਿੰਘ ਸਰਪੰਚ, ਸੁਰਜੀਤ ਸਿੰਘ ਨੰਬਰਦਾਰ, ਆਤਮਾ ਰਾਮ, ਜਸਵੀਰ ਦੁੱਗਲ ਪੰਚ, ਬਲਵਿੰਦਰ ਕੁਮਾਰ ਪੰਚ, ਰਜਿੰਦਰ ਕੁਮਾਰ ਰਾਣਾ, ਮਾਸਟਰ ਚੰਦ, ਲੇਖ ਰਾਜ, ਅਮਰਜੀਤ ਕਲੇਰ, ਕੁਲਵੀਰ ਸਿੰਘ, ਸੁਦਾਗਰ ਸਿੰਘ, ਪਲਵਿੰਦਰ ਸਿੰਘ ਚੀਮਾ ਤੇ ਸਮੂਹ ਅੰਬੇਡਕਰੀ ਆਗੂ ਤੇ ਸੰਗਤਾਂ ਹਾਜ਼ਰ ਸਨ |