(ਸਮਾਜ ਵੀਕਲੀ)
ਠੱਗੀ ਠੋਰੀ ਕਦੇ ਕਰੀ ਨਾ,ਰੋਟੀ ਹੱਕ ਦੀ ਖਾਈ ਐ।
ਪੈਸਾ ਭਾਵੇਂ ਘੱਟ ਕਮਾਇਆ, ਇੱਜ਼ਤ ਬਹੁਤ ਕਮਾਈ ਐ।
ਹੱਥ ਕਦੇ ਨਹੀਂ ਅੱਡਿਆ ਮਿੱਤਰੋ,ਮੂਹਰੇ ਅਸੀ ਸ਼ਰੀਕਾਂ ਦੇ ।
ਦਿਨ ਤੇ ਰਾਤ ਕਦੇ ਨੀ ਦੇਖੇ ,ਲੇਖ ਬਦਲਤੇ ਲੀਕਾਂ ਦੇ।
ਜਿੰਨੀ ਚੱਲੀ ਮਿਹਨਤ ਕਰਕੇ,ਜ਼ਿੰਦਗੀ ਅਸੀਂ ਚਲਾਈ ਐ।
ਪੈਸਾ ਭਾਵੇਂ ਘੱਟ ਕਮਾਇਆ, ਇੱਜ਼ਤ ਬਹੁਤ ਕਮਾਈ ਐ।
ਬਦਨਾਮੀ ਦੇ ਦਾਗ ਕਦੇ ਵੀ,ਲੋਕਾਂ ਕੋਲੋਂ ਖੱਟੇ ਨਹੀਂ।
ਸਦਾ ਕੰਮ ਦੀ ਬੰਦਗੀ ਕੀਤੀ ,ਜੁਏਬਾਜੀਆਂ ਸੱਟੇ ਨਹੀਂ।
ਤੰਗੀ ਸੰਗੀ ਵਿੱਚ ਨਹੀਂ ਡੋਲੇ,ਹੱਸ ਹੱਸ ਗੱਲ ਨਾਲ ਲਾਈ ਐ।
ਪੈਸਾ ਭਾਵੇਂ ਘੱਟ ਕਮਾਇਆ, ਇੱਜ਼ਤ ਬਹੁਤ ਕਮਾਈ ਐ।
ਕਾਲਜਾਂ ਅਤੇ ਸਕੂਲਾਂ ਮੂਹਰੇ,ਕਦੇ ਮੋੜਾਂ ਤੇ ਖੜੇ ਨਹੀਂ।
ਸਭ ਦੀ ਦਿਲ ਤੋਂ ਇੱਜ਼ਤ ਕੀਤੀ,ਬੇਮਤਲਬ ਕਦੇ ਲੜੇ ਨਹੀਂ।
ਮੰਨੀਆਂ ਨੇਂ ਸਭ ਧੀਆਂ ਭੈਣਾਂ,ਨਾ ਕੋਈ ਕਦੇ ਸਤਾਈ ਐ।
ਪੈਸਾ ਭਾਵੇਂ ਘੱਟ ਕਮਾਇਆ, ਇੱਜ਼ਤ ਬਹੁਤ ਕਮਾਈ ਐ ।
ਮਿਹਨਤ ਦਾ ਫ਼ਲ ਮਿੱਠਾ ਹੁੰਦਾ,ਕਹਿੰਦੇ ਲੋਕ ਸਿਆਣੇ ਨੀ।
ਅਪਣੇ ਸ਼ੌਕ ਲਈ ਲਿਖਦਾ ਰਹਿੰਦਾ,”ਕਾਮੀ ਵਾਲਾ” ਗਾਣੇ ਨੀ।
ਬਣਿਆਂ ਰਹੇ ਮਰੀਜ਼ ਸੱਚ ਦਾ,”ਖ਼ਾਨ” ਦੀ ਕਲਮ ਦਵਾਈ ਐ।
ਪੈਸਾ ਭਾਵੇਂ ਘੱਟ ਕਮਾਇਆ, ਇੱਜ਼ਤ ਬਹੁਤ ਕਮਾਈ ਐ।
✍🏻ਸੁਕਰ ਦੀਨ ਕਾਮੀਂ ਖੁਰਦ ✍🏻
9592384393
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly