ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਨੇ ਘਰੇਲੂ ਖ਼ਪਤਕਾਰਾਂ ਵੱਲੋਂ ਮਹਿੰਗੀ ਬਿਜਲੀ ਦੀਆਂ ਦਰਾਂ ਦੇ ਬਿੱਲ ਮਿਲਣ ਦੇ ਰੌਲੇ-ਰੱਪੇ ਨੂੰ ਦੇਖਦੇ ਹੋਏ ਹੁਣ ਸਸਤੀ ਬਿਜਲੀ ਪਹਿਲੀ ਨਵੰਬਰ ਤੋਂ ਦੇਣ ਦਾ ਫ਼ੈਸਲਾ ਕੀਤਾ ਹੈ| ਪੰਜਾਬ ਕੈਬਨਿਟ ਨੇ ਪਹਿਲੀ ਨਵੰਬਰ ਨੂੰ ਸੱਤ ਕਿਲੋਵਾਟ ਤੱਕ ਵਾਲੇ ਘਰੇਲੂ ਖ਼ਪਤਕਾਰਾਂ ਨੂੰ ਬਿਜਲੀ ਦਰਾਂ ਵਿਚ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਛੋਟ ਦੇਣ ਦਾ ਫ਼ੈਸਲਾ ਲਿਆ ਸੀ| ਮੈਮੋਰੰਡਮ ਵਿਚ ਸਸਤੀ ਬਿਜਲੀ ਦਾ ਫੈਸਲਾ 1 ਦਸੰਬਰ ਤੋਂ ਲਾਗੂ ਹੋਣਾ ਸੀ|
ਪਾਵਰਕੌਮ ਨੇ ਹਾਲੇ ਕੈਬਨਿਟ ਦਾ ਫ਼ੈਸਲਾ ਪਹਿਲੀ ਦਸੰਬਰ ਤੋਂ ਹੀ ਲਾਗੂ ਕਰਨਾ ਸੀ| ਪਾਵਰਕੌਮ ਵੱਲੋਂ ਜੋ ਬਿਜਲੀ ਬਿੱਲ ਭੇਜੇ ਜਾ ਰਹੇ ਹਨ, ਉਨ੍ਹਾਂ ਵਿਚ ਕਿਧਰੇ ਵੀ ਸਸਤੀ ਬਿਜਲੀ ਦੇ ਯੂਨਿਟ ਜਦੋਂ ਨਜ਼ਰ ਨਾ ਪਏ ਤਾਂ ਖ਼ਪਤਕਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਸੋਸ਼ਲ ਮੀਡੀਆ ’ਤੇ ਸਰਕਾਰ ਖ਼ਿਲਾਫ਼ ਪ੍ਰਚਾਰ ਵੀ ਸ਼ੁਰੂ ਹੋ ਗਿਆ| ਪੰਜਾਬ ਸਰਕਾਰ ਨੇ ਇਸ ਵਿਰੋਧ ਵਾਲੇ ਪ੍ਰਚਾਰ ਨੂੰ ਠੱਲਣ ਲਈ ਫੌਰੀ ਫ਼ੈਸਲਾ ਬਦਲਦਿਆਂ ਹੁਣ ਪਹਿਲੀ ਨਵਬੰਰ ਤੋਂ ਹੀ ਸਸਤੀ ਬਿਜਲੀ ਦੇ ਬਿੱਲ ਭੇਜਣ ਲਈ ਪੱਤਰ ਜਾਰੀ ਕੀਤਾ ਹੈ| ਪਾਵਰਕੌਮ ਵੱਲੋਂ ਹੁਣ ਨਵੰਬਰ ਮਹੀਨੇ ਦੇ ਬਿੱਲ ਵਿਚ ਪ੍ਰਤੀ ਯੂਨਿਟ 3 ਰੁਪਏ ਦੀ ਕਟੌਤੀ ਸ਼ਾਮਿਲ ਹੋਵੇਗੀ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly