ਸੀ.ਐਚ.ਸੀ. ਟਿੱਬਾ ਵਿਖੇ ਭ੍ਰਿਸ਼ਟ ਰੋਗ ਸਬੰਧੀ ਬਲਾਕ ਪੱਧਰੀ ਟ੍ਰੇਨਿੰਗ ਹੋਈ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮੋਹਨਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸੀ.ਐਚ.ਸੀ. ਟਿੱਬਾ ਵਿਖੇ ਬਲਾਕ ਪੱਧਰੀ ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ ਸਬੰਧੀ ਇਕ ਰੋਜਾ ਟ੍ਰੈਨਿੰਗ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਜਿਲ੍ਹਾ ਕਪੂਰਥਲਾ ਤੋਂ ਆਏ ਪੈਰਾ-ਮੈਡੀਕਲ ਹੈਲਥ ਵਰਕਰ ਗੁਰਿੰਦਰਜੀਤ ਸਿੰਘ ਵੱਲੋ ਦਿਤੀ ਗਈ ਜਿਸ ਵਿੱਚ ਸਮੂਹ ਫੀਲਡ ਸਟਾਫ, ਹਸਪਤਾਲ ਸਟਾਫ ਅਤੇ ਆਮ ਲੋਕਾਂ ਨੇ ਭਾਗ ਲਿਆ। ਕੁਸ਼ਟ ਰੋਗ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਗੁਰਿੰਦਰਜੀਤ ਨੇ ਕਿਹਾ ਕਿ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਧੱਬੇ ਕੁਸ਼ਟ ਰੋਗ ਹੋਣ ਦੀ ਨਿਸ਼ਾਨੀ ਹੁੰਦੀ ਹੈ। ਚਮੜੀ ਦੇ ਹੇਠਾਂ ਦੀਆਂ ਨਸਾਂ ਵਿੱਚ ਸੁੰਨਾਪਨ ਨਸਾਂ ਵਿੱਚ ਖਰਾਬੀ ਕਾਰਣ ਹੁੰਦਾ ਹੈ।

ਲੈਪਰੋਸੀ ਹੋਣ ਨਾਲ ਨਸਾਂ ਮੋਟੀਆਂ ਤੇ ਸਖਤ ਹੋ ਜਾਂਦੀਆਂ ਹੁਣ ਜਿਸ ਕਰਕੇ ਸਰੀਰ ਦੇ ਉਸ ਹਿੱਸੇ ਵਿੱਚ ਮਰੀਜ ਨੂੰ ਠੰਡੇ, ਤੱਤੇ ਜਾਂ ਕਿਸੇ ਤਰ੍ਹਾਂ ਦੇ ਸਟ ਦਾ ਅਹਿਸਾਸ ਨਹੀ ਹੁੰਦਾ ਹੈ। ਇਸ ਨਾਲ ਸਰੀਰ ਵਿੱਚ ਕਰੂਪਤਾ ਜਾਂ ਅੰਗਹੀਣ ਹੋਣ ਦਾ ਖਤਰਾ ਵੱਧ ਜਾਂਦਾ ਹੈ।ਇਸ ਮੌਕੇ ਡਾ. ਮੋਹਨਪ੍ਰੀਤ ਸਿੰਘ ਨੇ ਕਿਹਾ ਕਿ ਅੱਖਾਂ ਵਿੱਚ ਕੁਸ਼ਟ ਰੋਹ ਹੋਣ ਨਾਲ ਅੱਖ ਪੂਰੀ ਤਰ੍ਹਾਂ ਬੰਦ ਨਹੀ ਹੁੰਦੀ ਹੈ ਜਿਸ ਕਾਰਨ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਜਿਸ ਕਰਕੇ ਮਰੀਜ਼ ਨੂੰ ਦੇਖਣ ਦੀ ਸ਼ਕਤੀ ਤੇ ਬੂਰਾ ਅਸਰ ਪੈਂਦਾ ਹੈ। ਉਨ੍ਹਾਂ ਹਾਜਰੀਨ ਨੂੰ ਆਪਣੇ-ਆਪਣੇ ਇਲਾਕੇ ਵਿੱਚ ਲੋਕਾਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਉਨ੍ਹਾਂ ਇਹ ਵੀ ਹਿਦਾਇਤ ਦਿੱਤੀ ਕਿ ਕੁਸ਼ਣ ਰੋਗ ਨਾਲ ਪੀੜਤ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਭੇਦ-ਭਾਅ ਨਹੀ ਕਰਨਾ ਚਾਹੀਦਾ ਅਤੇ ਐਮ.ਡੀ.ਟੀ. ਦੇ ਕੋਰਸ ਰਾਹੀਂ ਇਸਦਾ 100 ਫੀਸਦੀ ਸਰਤੀਆ ਇਲਾਜ ਹੈ।

ਸਰਕਾਰੀ ਹਸਪਤਾਲ ਵਿੱਚ ਐਮ.ਡੀ.ਟੀ. ਕੋਰਸ ਬਿਲਕੁਲ ਮੁਫਤ ਕੀਤਾ ਜਾਂਦਾ ਹੈ।ਇਸ ਮੋਕੇ ਮਿਸ ਸੁਸ਼ਮਾ ਬਲਾਕ ਐਕਸਟੈਂਸ਼ਨ ਐਜੂਕੋਟਰ ਨੇ ਕਿਹਾ ਕਿ ਕੁਸ਼ਟ ਰੋਗ ਨੂੰ ਨਜ਼ਰ-ਅੰਦਾਜ ਨਹੀਂ ਕਰਨਾ ਚਾਹੀਦਾ ਅਤੇ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਖੇ ਡਾਕਟਰੀ ਸਲਾਹ ਲੈ ਕੇ ਐਮ.ਡੀ.ਟੀ ਕੋਰਸ ਸ਼ੁਰੂ ਕਰ ਦੇਣਾ ਚਾਹੀਦਾ ਹੈ।ਇਸ ਮੌਕੇ ਡਾ. ਤਵਨੀਤ ਸਿੰਘ, ਡਾ. ਕਿਰਨਜੋਤ ਕੌਰ, ਡਾ. ਸਿਮਰਨਜੀਤ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਭਰਪੂਰ ਕੋਰ ਐਲ.ਐਚ.ਵੀ ਤੋਂ ਇਲਾਵਾ ਸਮੂਹ ਹਸਪਤਾਲ ਦਾ ਸਟਾਫ ਹਾਜਰ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਮ ਖੇਤੀ
Next articleਆਪ ਆਗੂ ਗੁਰਪਾਲ ਇੰਡੀਅਨ ਤੇ ਲਲਿਤ ਸਕਲਾਨੀ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ