ਬਲਾਚੌਰ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ): ਇਲਾਕੇ ਦੀ ਨਾਮਵਾਰ ਸ਼ਖਸ਼ੀਅਤ ਚੌਧਰੀ ਸੁਰੇਸ਼ ਕੁਮਾਰ ਥੋਪੀਆਂ (ਐਮ. ਆਰ. ਸਿਟੀ ਸਕੂਲ ਬਲਾਚੌਰ) ਦੇ ਸਤਿਕਾਰਯੋਗ ਮਾਤਾ ਗਿਆਨੋ ਦੇਵੀ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਥੋਪੀਆ (ਨਜ਼ਦੀਕ ਬਲਾਚੌਰ) ਸਥਿਤ ‘ਕੁਟੀਆ ਸਾਹਿਬ ਓਂਕਾਰ ਧਾਮ’ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਪੰਡਿਤ ਰਾਮ ਪਾਲ ਥੋਪੀਆ ਵੱਲੋਂ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਉਣ ਉਪਰੰਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਵੱਲੋਂ ਮਾਤਾ ਗਿਆਨੋ ਦੇਵੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਇਲਾਕੇ ਦੇ ਕਈ ਨਾਮਵਾਰ ਚਿਹਰੇ ਅਤੇ ਪਤਵੰਤੇ ਸੱਜਣ ਪਹੁੰਚੇ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਵਿਧਾਇਕਾ ਸੰਤੋਸ਼ ਕਟਾਰੀਆ, ਚੇਅਰਮੈਨ ਜਸਵੀਰ ਸਿੰਘ ਗੜੀ, ਚੌਧਰੀ ਅਸ਼ੋਕ ਕਟਾਰੀਆ, ਬਾਬੂ ਰਾਮਜੀ ਦਾਸ (ਚੇਅਰਮੈਨ ਐਮ. ਆਰ. ਸਿਟੀ ਸਕੂਲ ਬਲਾਚੌਰ), ਜ਼ਿਲ੍ਹਾ ਪ੍ਰਧਾਨ ਕਾਂਗਰਸ ਚੌਧਰੀ ਅਜੇ ਮੰਗੂਪੁਰ, ਚੌਧਰੀ ਆਰ. ਪੀ. ਸਿੰਘ, ਸਾਬਕਾ ਚੇਅਰਮੈਨ ਬਿਮਲ ਕੁਮਾਰ ਸਿਆਣਾ, ਵਰਿੰਦਰ ਕੌਰ ਥਾਂਦੀ ਅਤੇ ਸਤਨਾਮ ਸਿੰਘ (ਡੀ.ਐਸ.ਪੀ.) ਸ਼ਾਮਲ ਸਨ। ਇਸੇ ਤਰ੍ਹਾਂ ਜਸਪਾਲ ਸਿੰਘ ਜਾਡਲੀ, ਹਰਜੀਤ ਸਿੰਘ ਜਾਡਲੀ, ਪਰਵਿੰਦਰ ਮੇਨਕਾ ਐਮ.ਸੀ., ਪੰਮਾ ਭਾਟੀਆ ਐਮ.ਸੀ., ਤਜਿੰਦਰ ਨਵਾਂਸ਼ਹਿਰ, ਵਿਕਾਸ ਬੱਤਰਾ, ਰੋਸ਼ਨ ਲਾਲ ਠੇਕੇਦਾਰ ਕਰੀਮਪੁਰ, ਕੇਵਲ ਸਰਪੰਚ, ਡਿੰਪੀ ਬਜਾੜ ਕਰੀਮਪੁਰ, ਦੁਰਗੇਸ਼ ਜੰਡੀ, ਡਾਕਟਰ ਅਨੁਪਮ ਤਿਆਗੀ, ਮਦਨ ਲਾਲ ਭੂੰਬਲਾ ਰੱਤੇਵਾਲ, ਚੱਡਾ ਜਲੰਧਰ, ਤੇਜਿੰਦਰ ਨਕੋਦਰ, ਮਹਿੰਦਰ ਪਾਲ ਬਲਾਚੌਰ, ਡਾਕਟਰ ਠਾਕੁਰ, ਇੰਦਰਜੀਤ ਲੁੱਡੀ, ਹਰਅਮਰਿੰਦਰ ਸਿੰਘ ਰਿੰਕੂ, ਰਘੁਵੀਰ ਮਾਸਟਰ, ਅਜੀਤ ਪਾਲ ਸਿੰਘ, ਕਮਲ ਕੈਨੇਡਾ, ਸੁਰਿੰਦਰ ਵਿੱਕਾ ਟੋਰੋਵਾਲ, ਸੱਤ ਪਾਲ ਮੀਲੂ, ਪ੍ਰਿੰਸੀਪਲ ਮਧੂ ਐਰੀ, ਪ੍ਰਿੰਸੀਪਲ ਰੀਤੂ ਬਤਰਾ, ਪ੍ਰਿੰਸੀਪਲ ਮਾਨਸੀ ਤਿਆਗੀ, ਸੇਠੀ ਸਰਪੰਚ, ਸੋਮ ਨਾਥ, ਰਾਮ ਸਰੂਪ ਠੇਕੇਦਾਰ, ਪਰਸ ਰਾਮ, ਚਰਨਜੀਤ ਮਾਛੀਵਾੜਾ, ਬਿੱਲੂ ਭਗਤ, ਹੁਸਨ ਲਾਲ, ਰੋਸ਼ਨ ਲਾਲ, ਸੋਮ ਪ੍ਰਕਾਸ਼, ਮਨੋਹਰ ਲਾਲ, ਬਿਕਰਮਜੀਤ, ਤਨਵੀਰ, ਭਿੰਦਾ ਲੁਧਿਆਣਾ, ਦਰਸ਼ਨ ਚੇਲਾ, ਪਵਨ ਕਸਾਣਾ, ਰਾਜ ਕਸਾਣਾ, ਹਰਮੇਸ਼ ਲਾਲ ਚੰਡੀਗੜ੍ਹ, ਸੱਤ ਪਾਲ ਲੁਧਿਆਣਾ, ਸੰਜੀਵ ਬੰਗਾ, ਨਰੇਸ਼ ਚੌਹਾਨ ਟੇਡੇਵਾਲ, ਕੁਲਵੰਤ ਮੀਲੂ, ਮੋਹਣ ਲਾਲ ਮੀਲੂ, ਪਰਮਜੀਤ ਭਾਟੀਆ, ਪਾਲ ਮਾਸਟਰ, ਸੇਠੀ ਚੌਹਾਨ, ਕੁੰਦਨ ਲਾਲ, ਓਮ ਪ੍ਰਕਾਸ਼ ਚੌਹਾਨ, ਨਰਿੰਦਰ ਨਿੰਦੂ, ਬੁੱਧ ਰਾਮ ਪੰਚ ਅਤੇ ਅਸ਼ਵਨੀ ਸਮੇਤ ਸਮੂਹ ਸਕੂਲ ਸਟਾਫ਼, ਰਿਸ਼ਤੇਦਾਰ, ਪਿੰਡ ਵਾਸੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮਾਤਾ ਜੀ ਨੂੰ ਅੰਤਿਮ ਵਿਦਾਈ ਦੇਣ ਲਈ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



