(ਸਮਾਜ ਵੀਕਲੀ)
ਪੜ੍ਹਿਆ ਕਰੋ ਕਿਤਾਬਾਂ ਵਿੱਚ ਜਿਊਂਦਾ ਹੈ ਸਫ਼ਰੀ – ਚੰਗਿਆੜਾ
ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਗਰੀ ਪਿੰਡ ਬੋਦਲਾ ਜਿੱਥੇ ਸਤਿਗੁਰੂ ਨੇ ਗਰਨਾ ਸਾਹਿਬ ਦਾ ਅਸਥਾਨ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਬਖ਼ਸ਼ਿਸ਼ ਕੀਤਾ ਸੰਸਾਰ ਭਰ ਵਿੱਚੋਂ ਸੰਗਤਾਂ ਨੇ ਗੁਰੂ ਦੇ ਦਰ ਤੇ ਅਰਦਾਸਾ ਕੀਤੀਆ ਇਸ ਨਗਰੀ ਵਿੱਚ ਮਹਾਨ ਵਿਦਿਵਾਨ ਮਨੁੱਖਤਾ ਦੇ ਸੇਵਕ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੀ ਸੇਵਾ ਕਰਨ ਵਾਲੇ ਸ ਮਹਿੰਦਰ ਸਿੰਘ ਰੰਧਾਵਾ ਜ਼ਿਹਨਾਂ ਚੰਡੀਗੜ ਵਰਗਾ ਸ਼ਹਿਰ ਬਨਾਇਆ ਤੇ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾ ਦਿਲਵਾਗ ਸਿੰਘ ਗੁਲਵਾਗ ਸਿੰਘ ਪੈਦਾ ਹੋਇ ਜ਼ਿਹਨਾਂ ਨੇ ਰਾਗਾਂ ਦੇ ਅਧਾਰ ਤੇ ਗੁਰਬਾਣੀ ਕੀਰਤਨ ਕਰਕੇ ਗੁਰੂ ਜੱਸ ਖੱਟਿਆ ।
ਇਸ ਹੀ ਨਗਰ ਵਿੱਚ ਗਿ ਲਾਭ ਸਿੰਘ ਮਾਤਾ ਇੰਦੀ ਦੇ ਘਰ ਚਰਨ ਸਿੰਘ ਸਫ਼ਰੀ ਦਾ ਜਨਮ ਹੋਇਆ। ਗਿ. ਅਰਜਨ ਸਿੰਘ ,ਸਰਵਣ ਸਿੰਘ ,ਗੁਰਦਿਆਲ ਸਿੰਘ ਤੇ ਦੋ ਭੈਣਾਂ ਦਾ ਭਰਾ ਸੰਸਾਰ ਭਰ ਵਿੱਚ ਇਕ ਕਵੀ ਦੇ ਤੋਰ ਤੇ ਮਸਹੂਰ ਹੋਇਆ ਜੁਆਨੀ ਦੇ ਦਿਨਾਂ ਵਿੱਚ ਫੋਜ ਵਿੱਚ ਭਰਤੀ ਹੋਇਆ ਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਰਵਿਸ ਕੀਤੀ । ਉੱਥੇ ਉਸਤਾਦ ਬਲਦੇਵ ਚੰਦਰ ਬੇਕਲ ਨਾਲ ਮੁਲਾਕਾਤ ਹੋਣ ਨਾਲ ਕਵਿਤਾ ਲਿਖਣੀ ਸ਼ੁਰੂ ਕੀਤੀ । ਗੁਰੂ ਤੇਗ ਬਹਾਦਰ ਖਾਲਸਾ ਸਕੂਲ ਦਸੂਹੇ ਵਿੱਚ ਟੀਚਰ ਲੱਗ ਬਚਿਆ ਨੂੰ ਗਿਆਨ ਦਿੱਤਾ ਇੱਥੇ ਹੀ ਬੈਠ ਜੋ ਕਵਿਤਾਵਾਂ ਗੀਤ ਲਿਖੇ ਉਹ ਸੰਸਾਰ ਭਰ ਵਿੱਚ ਮਸਹੂਰ ਹੋ ਗਏ। ਗੁਰੂ ਰਵਿਦਾਸ ਜੀ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ, ਕੀ ਕਹਿੰਦੀ ਨਾਨਕ ਦੀ, ਰਬਾਬ ਨਾਨਕ ਦੀਆ ਗੁੱਝੀਆਂ ਰਮਜ਼ਾਂ ਨੂੰ, ਤੇਰਾ ਤੇਰਾ ਬੋਲਦਾ ਪਿਤਾ ਨੇ ਚੁਪੇੜਾ ਮਾਰੀਆਂ, ਗੁਰੂ ਅਰਜਨ ਦੇਵ ਦੀ ਸ਼ਹੀਦੀ ਤਪਦੀ ਲੋਹ, ਗੁਰੂ ਤੇਗ ਬਹਾਦਰ ,ਭਾਈ ਮਤੀ ਦਾਸ ,ਸਤੀ ਦਾਸ, ਦਿਆਲਾ ਦੀ ਸ਼ਹਾਦਤ ਤੇ ਮਾਂ ਗੁਜਰੀ ਦੇ ਲਾਲ ਦੀਆ ਗੱਲਾ ਗੀਤ ਵਿੱਚ ਸਾਂਝਾ ਕਰਦਾ ਹੋਇਆ ਸਫ਼ਰੀ ਕਹਿੰਦਾ.
…… ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆ ਚੰਨ ਮਾਤਾ ਗੁਜਰੀ ਦਾ , ਅੰਮ੍ਰਿਤ ਦੀ ਦਾਤ ਜ਼ਿਕਰ ਕਰਦਾ ਕਹਿੰਦਾ ਪਤਾ ਨਹੀਂ ਕਿ ਕੀ ਬਾਟੇ ਵਿੱਚ ਘੋਲਕੇ ਪਿਲਾ ਗਿਆ ਪੀ ਓਏ ਸਿੰਘਾਂ ਪੀ ਦੋ ਘੁੱਟ ਅੰਮ੍ਰਿਤ ਦੇ ਪੀ ਕਲਗ਼ੀਧਰ ਪੰਥ ਪਿਆਰੇ ਦਾ ਸਰਸਾ ਨਦੀ ਦੇ ਕੰਡੇ ਨੂੰ ਚੇਤੇ ਕਰਦਾ ਸਫ਼ਰੀ ਸਰਸਾ ਨਦੀ ਦੇ ਖੂਨੀ ਪਾਣੀਆਂ ਚਮਕੋਰ ਦੀ ਜੰਗ ਪੰਥ ਦਾ ਹੁਕਮ ਕਲਗ਼ੀਧਰ ਪੰਥ ਪਿਆਰੇ ਦਾ ਇਕ ਹੁਕਮ ਵਜਾ ਕੇ ਤੁਰ ਚਲਿਆ ਚਮਕੋਰ ਗੜੀ ਦੀਆ ਕੰਧਾ ਨੂੰ ਸੋਚਾਂ ਵਿੱਚ ਪਾਕੇ ਤੁਰ ਚਲਿਆ ਸਰਹੰਦ ਦਾ ਸਾਕਾ ਨਾ ਭੁੱਲਦਾ ਛੋਟੀਆਂ ਜ਼ਿੰਦਾ ਵੱਡੇ ਸਾਕੇ ਦੋ ਬੜੀਆ ਕੀਮਤੀ ਜ਼ਿੰਦਾ ਨੀਂਹਾਂ ਵਿੱਚ ਆਣ ਖਲੋ ਗਈਆ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਠੰਡੇ ਬੁਰਜ ਵਿੱਚ ਜੱਲਾਦ ਨੇ ਮਾਂ ਗੁਜਰੀ ਨੂੰ ਕਹਿਣਾ ਉਹ ਬੋਲ ਜਦ ਕੰਨਾ ਵਿੱਚ ਪੈਂਦੇ ਸੀਨੇ ਵਿੱਚੋਂ ਚੀਸ ਨਿਕਲਦੀ ਹੈ …………
ਭੱਜਾਂ ਭੱਜਾਂ ਜੱਲਾਦ ਜਾ ਕਹਿਣ ਲੱਗਾ ਦੋ ਜ਼ਿੰਦਾ ਪਿਆਰੀਆਂ ਗੁਜ਼ਰ ਗਈਆ
ਗਿਆ ਗੁਜ਼ਰਿਆ ਸ਼ਹਿਰ ਵੀ ਆਖਦਾ ਏ ਗੁਜਰੀ ਉਤੇ ਕਹਾਰੀਆਂ ਗੁਜ਼ਰ ਗਈਆ
ਮਾਂ ਗੁਜਰੀ ਨੇ ਅਗੋਂ ਜੁਆਬ ਦਿੱਤਾ ਮੇਰਾ ਨਾ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ
ਪਹਿਲਾ ਪਤੀ ਦਿੱਤਾ ਤੇ ਹੁਣ ਮੈਂ ਦਿੱਤੇ ਪੋਤੇ ਮੋਤ ਆਖਦੀ ਮੈਨੂੰ ਆ ਚਲ ਗੁਜਰੀ
ਗੁਜਰੀ ਲੋਕ ਤਾਹੀ ਮੈਨੂੰ ਆਖਦੇ ਨੇ ਜਹਿੜੀ ਆਈ ਸਿਰ ਤੇ ਉਹ ਮੈਂ ਝੱਲ ਗੁਜਰੀ
ਜਾਓ ਜਾਓ ਬਨਾਓ ਵੇ ਕੰਧ ਸਫਰੀ ਮੇਰੇ ਸਫਰ ਅਵਲੜੇ ਮੁੱਕਣੇ ਨਹੀਂ
ਝੁਕ ਜਾਓ ਹਮਾਲਾ ਦਾ ਸੀਸ ਭਾਵੇਂ ਕਲਗ਼ੀਧਰ ਦੇ ਲਾਡਲੇ ਝੁਕਣੇ ਨਹੀਂ
ਖੂੰਨੀ ਦੀਵਾਰ ਮੈਂ ਸੂਬਾ ਸਰਹੰਦ ਦਾ ਤੁਸੀਂ ਨਿਕੜੇ ਨਿਕੜੇ ਬਾਲ ਸਿੱਖ ਇਤਿਹਾਸ ਦਾ ਕਹਿੜਾ ਪੰਨਾ ਜੋ ਸਫ਼ਰੀ ਨੇ ਗੀਤਾ ਰਾਹੀਂ ਕਵਿਤਾਵਾਂ ਨਾਲ ਨਹੀਂ ਛੋਇਆ ਰੰਗ ਸੂਹਾ ਸੂਹਾ ਹੋਇਆ ਏ ਬਾਬਾ ਬੰਦਾ ਬਹਾਦਰ ਚਰਖੜੀਆਂ ਤੇ ਚੜਨ ਵਾਲੇ ਆਰਿਆਂ ਨਾਲ ਚੀਰ ਹੋਣ ਵਾਲੇ ਖੋਪਰੀਆਂ ਲਹਾਉਣ ਵਾਲੇ ਸਿੱਖਾਂ ਦੀ ਦਾਸਤਾਨ ਜਦ ਸਫ਼ਰੀ ਦੀ ਕਲਮ ਕਰਦੀ ਹੈ ਉਹ ਵੀ ਰੋ ਪੈਂਦੀ ਹੈ ਸਫ਼ਰੀ ਸਾਹਿਬ ਦੇ ਗੀਤ ਪੰਜਾਬ ਦੇ ਨਾਮਵਰ ਗਾਇਕਾ ਨੇ ਗਾਏ ਨਰਿੰਦਰ ਬੀਬਾ ਸਾਕਾ ਸਰਹੰਦ ਸਾਕਾ ਚਮਕੋਰ ਸਾਕਾ ਮੁਕਤਸਰ ਕਿੰਨੇ ਗੀਤਾ ਦੀ ਗੱਲ ਕਰਾ ਸੈਂਕੜੇ ਗੀਤ ਤੇ ਦੂਜੇ ਨੰਬਰ ਸਰੂਪ ਸਿੰਘ ਸਰੂਪ ਊਸਾ ਰਾਨੀ ਕੀ ਕਹਿੰਦੀ ਨਾਨਕ ਦੀ ਰਬਾਬ ਮਨਮੋਹਨ ਵਾਰਸ ਦੇਬੀ ਮਖਸੂਸਪੁਰੀ ਹੰਸ ਰਾਜ ਹੰਸ ਜਗਮੋਹਨ ਕੋਰ ਸਰਦੂਲ ਸਕੰਦਰ ਆਸ਼ਾ ਸਿੰਘ ਮਸਤਾਨਾ ਸੁਰਿੰਦਰ ਕੋਰ ਭਾ ਹਰਜਿੰਦਰ ਸਿੰਘ ਸਿਰੀ ਨਗਰ ਤੇ ਭਾਈ ਮਨਜਿੰਦਰ ਸਿੰਘ ਜੀ ਨੇ ਗਾਏ ।
ਸੰਸਾਰ ਭਰ ਵਿੱਚ ਨਾਮ ਸਫ਼ਰੀ ਦਾ ਰੋਸਨ ਕੀਤਾ ਇੰਗਲੈਡ ਤੇ ਕਨੈਡਾ ਦੀਆ ਸੰਗਤਾਂ ਦੇ ਸੱਦੇ ਤੇ ਸਫ਼ਰੀ ਸਾਹਿਬ ਆਪ ਪਹੁੰਚੇ ਦਲਜੀਤ ਸਿੰਘ ਕਲਿਆਨਪੁਰੀ ਨੇ ਵੈਨਕੂਵਰ ਸੱਦਿਆਂ ਮੈਨੂੰ ਉਹ ਦਿਨ ਚੇਤੇ ਬੜਾ ਮਾਣ ਸਤਿਕਾਰ ਇਲਾਕੇ ਦੀਆ ਸੰਗਤਾਂ ਨਾ ਗੁਰੂ ਘਰਾਂ ਵਿੱਚ ਬਖ਼ਸ਼ਿਸ਼ ਕੀਤਾ । ਪੰਜਾਬ ਦੀ ਧਰਤੀ ਤੇ ਜਦੋਂ ਕਵੀ ਦਰਬਾਰ ਹੋਣੇ ਉਸਤਾਦ ਕਵੀ ਕਰਤਾਰ ਸਿੰਘ ਬਲੱਗਣ ਸਾਧੂ ਸਿੰਘ ਦਰਦ ਜੀਵਨ ਸਿੰਘ ਤੇਜ ਸੰਤੋਖ ਸਿੰਘ ਸਫ਼ਰੀ ਚੈਨ ਸਿੰਘ ਚੱਕਰਵਰਤੀ ਰਛਪਾਲ ਸਿੰਘ ਪਾਲ ਵਿਧਾਤਾ ਸਿੰਘ ਤੀਰ ਪਿਆਰਾ ਸਿੰਘ ਨਿਰਛਲ ਗੁਰਦੇਵ ਸਿੰਘ ਮਾਨ ਗੁਰਦਿਤ ਸਿੰਘ ਕੁੰਦਨ ਪ੍ਰੀਤਮ ਸਿੰਘ ਕਾਸਦ ਵਰਗੇ ਕਵੀ ਜਦ ਇਕੱਠੇ ਹੋਣੇ ਤਾਂ ਰੰਗ ਬੰਨ ਜਾਣਾ ਅਨੰਦਪੁਰ ਸਾਹਿਬ ਹੋਲੇ ਵਾਲੀ ਰਾਤ ਤਖਤ ਸਿਰੀ ਕੇਸਗੜ ਸਾਹਿਬ ਵਿਖੇ ਕਵੀਦਰਬਾਰ ਗੁਰੂ ਰਾਮਦਾਸ ਜੀ। ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਮੰਜੀ ਸਾਹਿਬ ਅੰਮਿਰਤਸਰ ਫਤੇਹਗੜ ਸਾਹਿਬ ਸ਼ਹੀਦੀ ਸਮਾਗਮਾ ਦੇ ਕਵੀ ਦਰਬਾਰ ਨਹੀਂ ਭੁੱਲਦੇ ਇਹਨਾ ਸਟੇਜਾਂ ਨੂੰ ਸਟੇਜ ਸਕੱਤਰ ਹੋਂਣ ਦਾ ਮਾਣ ਮਿਲਿਆ
ਗੜਸੰਕਰ ਹਰ ਸਾਲ ਸਫ਼ਰੀ ਜੀ ਦੇ ਦੋ ਤਿੰਨ ਗੇੜੇ ਸਮਾਗਮਾ ਵਿੱਚ ਲੱਗ ਜਾਂਦੇ ਮੇਰੇ ਮਿੱਤਰ ਮਾਸਟਰ ਤੀਰਥ ਸਿੰਘ ਦੇ ਘਰ ਡੇਰਾ ਹੋਣਾ ਭਗਵਾਨ ਬਾਲਮੀਕ ਦੇ ਜਨਮ ਦਿਹਾੜੇ ਤੇ ਕਵੀ ਦਰਬਾਰ ਸਟੇਜ ਪੁਰਾਣੀ ਮੰਡੀ ਵਿੱਚ ਬਜ਼ਾਰ ਕੋਲ ਜੇਜੋ ਵਾਲਿਆ ਦੀ ਹੱਟੀ ਕੋਲ ਸੀ ਜਲੰਧਰ ਤੋਂ ਨੂਰਾਂ ਆਈ ਤੇ ਹੰਸ ਰਾਜ ਅਜੇ ਹੰਸ ਹੀ ਸੀ ਹਾਰਮੋਨੀਅਮ ਤੇ ਸਾਥ ਦਿੱਤਾ ਨੂਰਾਂ ਨੇ ਅੱਲਾ ਹੂ ਦਾ ਅਵਾਜ਼ਾਂ ਆਵੇ ਕੁਲੀ ਨੀ ਫਕੀਰ ਦੀ ਵਿੱਚੋਂ ਪਰ ਸਫ਼ਰੀ ਨੇ ਭਗਵਾਨ ਬਾਲਮੀਕ ਦਾ ਜੀਵਨ ਜੋ ਕਵਿਤਾ ਰਾਹੀਂ ਸਾਂਝਾ ਕੀਤਾ ਕਦੇ ਭੁੱਲ ਨਹੀਂ ਸਕਦਾ ।
ਜਿੱਥੇ ਸਫ਼ਰੀ ਸਾਹਿਬ ਨੇ ਧਾਰਮਿਕ ਗੀਤ ਕਵਿਤਾਵਾਂ ਲਿਖੀਆ ਉੱਥੇ ਪੰਜਾਬੀ ਸਾਹਿਤ ਨੂੰ ਵੀ ਕਲਮ ਰਾਹੀਂ ਛੇੜਿਆ ਇਕ ਗੀਤ ਸਫ਼ਰੀ ਸਾਹਿਬ ਦਾ ਬਹੁਤ ਕਲਾਕਾਰਾਂ ਨੇ ਗਾਇਆ ……..
ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ
ਤਰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ
ਦਿਲਾਂ ਕਿਓਂ ਹੋਸਲਾ ਢਾਹਿਆ ਇਸ਼ਕ ਦੀ ਖੇਡ ਖੇਡੀ ਜਾ
ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ
ਤੱਕਲ਼ੇ ਦੇ ਵੱਲ ਕੱਢ ਕੱਢ ਲੈ
ਪੰਜਾਬੀ ਮਾਂ ਬੋਲੀ ਦਾ ਅੰਤਰਰਾਸ਼ਟਰੀ ਕਵੀ ਜੋ ਗੀਤ ਕਵਿਤਾਵਾਂ ਸਾਨੂੰ ਦੇ ਗਿਆ ਗਿਆਰਾ ਕਿਤਾਬਾਂ ਸਫ਼ਰੀ ਸਾਹਿਬ ਦੀਆ ਪੰਜਾਬੀਓ ਪੜਿਆ ਕਰੋ ਸਿੱਖ ਇਤਿਹਾਸ ਦੇ ਉਹ ਖੂਨੀ ਪੰਨੇ ਜਿਸ ਨਾਲ ਸਾਨੂੰ ਇਤਿਹਾਸ ਦੀ ਜਾਣਕਾਰੀ ਮਿਲੇਗੀ ਹਰ ਸਾਲ ਸੰਤ ਹਰਚਰਨ ਸਿੰਘ ਦੀ ਖਾਲਸਾ ਰਮਦਾਸਪੁਰ ਵਾਲਿਆ ਵੱਲੋਂ ਸਫ਼ਰੀ ਸਾਹਿਬ ਦੀ ਯਾਦ ਤਾਜਾ ਕਰਨ ਲਈ ਕਵੀ ਦਰਬਾਰ ਤੇ ਕੀਰਤਨ ਦਰਬਾਰ ਰਖਿਆ ਜਾਂਦਾ ਪਰਮ ਮਿੱਤਰ ਸੁਖਜੀਵਨ ਸਿੰਘ ਸਫ਼ਰੀ ਉਹਨਾ ਦੇ ਖ਼ਾਨਦਾਨ ਦੀ ਫੁਲਵਾੜੀ ਜਸਵਿੰਦਰ ਸਿੰਘ ਧੁੱਗਾ, ਸੁਖਮੰਦਰ ਸਿੰਘ ,ਸਹਿਜ ਨਾਲ ਰਲ ਜੋ ਰਲਕੇ ਸਮਾਗਮ ਹੁੰਦੇ ਹਨ । ਭਾਵੇਂ ਸਰੀਰਕ ਤੋਰ ਤੇ ਸਫ਼ਰੀ ਸਾਹਿਬ 5 ਜਨਵਰੀ 2006 ਨੂੰ ਸਦੀਵੀ ਵਿਛੋੜਾ ਦੇ ਗਏ 87ਸਾਲ 9 ਮਹੀਨੇ ਜ਼ਿੰਦਾ ਰਹਿ ਵਡਮੁੱਲਾ ਸਹਿਤ ਸਾਡੀ ਝੋਲੀ ਪਾਕੇ ਗਏ ।
ਪਰ ਜਦੋਂ ਸਫ਼ਰੀ ਸਾਹਿਬ ਦੀ ਯਾਦ ਵਿੱਚ ਮਹਾਂਪੁਰਸ਼ਾਂ ਸੰਤ ਹਰਚਰਨ ਸਿੰਘ ਜੀ ਰਮਦਾਸਪੁਰ ਵਾਲਿਆ ਵੱਲੋਂ ਸਮਾਗਮ ਹੁੰਦੇ ਹਨ ਤਾਂ ਇਹ ਹੀ ਦੇਖੀਦਾ ਹੈ ਕਿ ਚਰਨ ਸਿੰਘ ਸਫ਼ਰੀ ਸਾਡੇ ਵਿੱਚ ਹੀ ਬੈਠਾ ਹੈ। ਕਦੇ ਨਹੀਂ ਭੁੱਲ ਸਕਦੇ ਇਸ ਕਵੀ ਨੂੰ ਸਦਾ ਜੀਉਦਾ ਹੈ ਆਪਣੀਆ ਕਵਿਤਾਵਾਂ ਵਿੱਚ ਸਰੀਰਕ ਤੋਰ ਤੇ ਵਿਛੜੇ ਮਿੱਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਪਰ ਕਿਤਾਬਾਂ ਵਿੱਚ ਸਫ਼ਰੀ ਜੀਉਦਾ ਹੈ ਪੜਿਆ ਕਰੋ ।
ਗਿ. ਬਲਬੀਰ ਸਿੰਘ ਚੰਗਿਆੜਾ
ਪ੍ਰਕਾਸ਼ਨ ਸਹਿਯੋਗ – ਕੁਲਦੀਪ ਚੁੰਬਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly