(ਸਮਾਜ ਵੀਕਲੀ)
ਵਾਹ ਮਾਸਟਰ ਜੀ ਅੱਜ ਮਠਿਆਈ ਵੰਡ ਹੋ ਰਹੀ ਆ .. ਕੋਈ ਖਾਸ ਵਜ੍ਹਾ ਹਾਂਜੀ ਪ੍ਰਿੰਸੀਪਲ ਜੀ. ….ਅੱਜ ਮੇਰੇ ਵਿਆਹ ਦੀ ਵਰ੍ਹੇ ਗੰਢ ਹੈ … ਮੁਬਾਰਕਾਂ ਮਾਸਟਰ ਜੀ…. ਕਿੰਨੇ ਸਾਲ ਹੋ ਗਏ ਵਿਆਹ ਨੂੰ ? ..ਸਰ 14 ਸਾਲ ਹੋ ਗਏ …ਉਹ ! ਅੱਛਾ ਮੈਨੂੰ ਲੱਗਾ ਅਜੇ ਕੁੱਝ ਸਾਲ ਹੋਏ ਨੇ ਜੋ ਐਨੇ ਖੁਸ਼ ਹੋ .. ਇਹ ਸੁਣ ਕੇ ਸਾਰਾ ਸਟਾਫ ਉੱਚੀ ਉੱਚੀ ਹੱਸ ਪਿਆ …. ਮਤਲਬ !ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ? ਕੁੱਝ ਨਹੀਂ ਮਾਸਟਰ ਜੀ ਜਾਓ ਸਭ ਦਾ ਮੂੰਹ ਮੀਠਾ ਕਰਵਾ ਦਿਓ
… ਮਾਸਟਰ ਜੀ ਨੂੰ ਸੱਭ ਦਾ ਹਾਸਾ ਚੁੱਭ ਰਿਹਾ ਸੀ ਓਹਨਾ ਨੇ ਬੋਲਣਾ ਸ਼ੁਰੂ ਕਰ ਦਿੱਤਾ … ਬਚਪਨ ਵਿੱਚ ਪਿਤਾ ਜੀ ਗੁਜਰ ਗਏ .. ਭੈਣ ਦੇ ਵਿਆਹ ਤੋਂ ਬਾਅਦ ਮੇਰੀ ਮਾਂ ਔਖੀ ਸੌਖੀ ਘਰਦਾ ਕੰਮ ਕਰਦੀ ਰਹੀ … ਤੇ ਜਦੋਂ ਮਾਂ ਵੀ ਸਾਥ ਛੱਡ ਗਈ ਸਾਰਾ ਘਰ ਤਹਿਸ ਨਹਿਸ ਹੋ ਗਿਆ ਮੇਰਾ ਘਰ ਘਰ ਨਹੀਂ ਨਰਕ ਬਣ ਗਿਆ ਸੀ …ਮੈਂ ਵੀ ਰੁੱਲ ਜਾਂਦਾ ਜੇ ਮੇਰਾ ਵਿਆਹ ਨਾ ਹੁੰਦਾ … ਭਲਾ ਹੋਵੇ ਮੈਨੂੰ ਧੀ ਦੇਣ ਵਾਲਿਆਂ ਦਾ ਮੇਰੇ ਘਰ ਨੂੰ ਮੁੜ ਸਵਰਗ ਬਣਾ ਦਿੱਤਾ ..ਸ਼ਾਮ ਨੂੰ ਜਦੋਂ ਥਕਿਆ ਹੋਇਆ ਘਰ ਜਾਂਦਾ ਹਾਂ ਅੱਗੋਂ ਓਹਦੀ ਮੁਸਕਾਨ ਦੇਖ ਕੇ ਸਾਰੀ ਥਕਾਵਟ ਲੱਥ ਜਾਂਦੀ ਆ .. ਐਨਾ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਓਹਨੇ ਨੌਕਰੀ ਕਰਨਾ ਨਹੀਂ ਬਲਕਿ ਘਰਦਾ ਕੰਮ ਕਰਨਾ ਚੁਣਿਆ ਤੇ ਸਾਰਾ ਦਿਨ ਘਰਦਾ ਕੰਮ ਕਰਦੀ ਰਹਿੰਦੀ ਆ.
… ਜਦ ਕਦੇ ਉਹ ਪੇਕੇ ਘਰ ਚਲੀ ਜਾਂਦੀ ਆ ਮੇਰਾ ਘਰ ਮੈਨੂੰ ਖਾਣ ਨੂੰ ਆਓਂਦਾ ਆ ਮੈਨੂੰ ਤੇ ਮੇਰੀ ਪਤਨੀ ਬਿਨਾਂ ਮੇਰੀ ਜਿੰਦਗੀ ਕੈਦ ਵਾਂਗ ਲੱਗਦੀ ਆ … ਮੈਂ ਹੈਰਾਨ ਆਂ ਓਹਨਾ ਲੋਕਾਂ ਤੋਂ ਜੋ ਜਨਾਨੀਆਂ ਤੇ ਜੋਕ ਬਣਾ ਕੇ ਪਾਉਂਦੇ ਆ ਐਨੀਆਂ ਮਾੜੀਆਂ ਨਹੀਂ ਹੁੰਦੀਆਂ ਜਨਾਨੀਆਂ ਜਿੰਨੀਆਂ ਤੁਸੀਂ ਸਮਝਦੇ ਹੋ .. ਇਹਨਾਂ ਨੂੰ ਵਕ਼ਤ ਦਿਓ, ਪਿਆਰ ਦਿਓ ,ਬਣਦਾ ਸਤਿਕਾਰ ਦਿਓ ਇਹ ਦੁੱਗਣਾ ਪਿਆਰ ,ਸਤਿਕਾਰ ਤੇ ਮਾਣ ਕਰਨਗੀਆਂ ਤੁਹਾਡਾ
…… ਅਸੀਂ ਪੁਰਸ਼ ਪ੍ਰਧਾਨ ਬਣੇ ਫਿਰਦੇ ਆ ਹੈਗੇ ਤੇ ਇੱਕ ਜਨਾਨੀ ਦਾ ਅੰਸ਼ ਹੀ ਜੇ ਇਕ ਔਰਤ ਸਾਨੂੰ ਕੁੱਖ ਚ ਨਾ ਰੱਖਦੀ ਕਿਥੋਂ ਆਓਂਦੀ ਸਾਡੀ ਪ੍ਰਧਾਨਗੀ … ਪਤਨੀ ਮਜਾਕ ਦਾ ਪਾਤਰ ਨਹੀਂ ਬਲਕਿ ਸਲੂਟ ਦੀ ਹੱਕਦਾਰ ਹੈ … ਸਮਝ ਨਹੀਂ ਆਓਂਦੀ ਮੈਨੂੰ ਆਖਿਰ ਕਿਉਂ ਮਜਾਕ ਬਣਾ ਦਿੱਤਾ ਇਕ ਪਾਕ ਪਵਿੱਤਰ ਪਤੀ-ਪਤਨੀ ਦਾ ਰਿਸ਼ਤਾ ??
ਐਨਾ ਕਹਿ ਮਾਸਟਰ ਜੀ ਨੇ ਹੱਥ ਜ਼ੋੜ ਕੇ ਚੁੱਪ ਵੱਟ ਲਈ…. ਪਰ ਸਾਰੇ ਸਟਾਫ ਨੇ ਤਾੜੀਆਂ ਲੱਗਾ ਕੇ ਮਾਸਟਰ ਜੀ ਨੂੰ ਸ਼ਾਬਾਸ਼ੀ ਦਾ ਤੋਹਫ਼ਾ ਦੇ ਦਿੱਤਾ |
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly