ਕਿਰਦਾਰ ਅਤੇ ਨਜ਼ਰੀਆ

ਰਮੇਸ਼ ਸੇਠੀ ਬਾਦਲ
 (ਸਮਾਜ ਵੀਕਲੀ) ਕਿਰਦਾਰ ਅਤੇ ਨਜ਼ਰੀਆ ਦੋ ਅਲੱਗ ਅਲੱਗ ਸ਼ਬਦ ਹਨ। ਇਹ੍ਹਨਾਂ ਦਾ ਆਪਸ ਵਿੱਚ ਕੋਈਂ ਸਬੰਧ ਵੀ ਹੋ ਸਕਦਾ ਹੈ ਜਾਂ ਨਹੀਂ।  ਕਿਰਦਾਰ ਦਾ ਅਰਥ ਅਸੀਂ ਕਿਸੇ ਦੇ ਚਰਿੱਤਰ ਤੋਂ ਲੈਂਦੇ ਹਾਂ ਤੇ ਨਜ਼ਰੀਆ ਉਸਦੀ ਸੋਚ ਜਾਂ ਸੋਚਣ ਦਾ ਢੰਗ।  ਹੁਣ ਗੱਲ ਇਹ੍ਹਨਾਂ ਦੇ ਆਪਸੀ ਸਬੰਧ ਦੀ ਕਰਦੇ ਹਾਂ। ਜਿਸ ਆਦਮੀ ਦਾ ਜਿਹੋ ਜਿਹਾ ਕਿਰਦਾਰ ਹੋਵੇਗਾ ਉਸ ਦਾ ਨਜ਼ਰੀਆ ਵੀ ਉਹੋ ਜਿਹਾ ਹੀ ਹੋਵੇਗਾ। ਗੱਲ ਪੁਰਾਣੀ ਹੈ ਮੇਰੇ ਗੁਆਂਢ ਵਿੱਚ ਦੋ ਭਰਾ ਰਹਿੰਦੇ ਸਨ ਅਤੇ ਉਹਨਾਂ ਦੀਆਂ ਤਿੰਨ ਚਾਰ ਭੈਣਾਂ ਸਨ। ਵੱਡਾ ਭਰਾ ਬੇਹੱਦ ਸ਼ਰੀਫ ਸੀ ਉਹ ਹਰ ਇੱਕ ਨਾਲ ਸ਼ਰਾਫ਼ਤ ਨਾਲ ਪੇਸ਼ ਆਉਂਦਾ ਸੀ। ਕਿਸੇ ਦੀ ਧੀ ਭੈਣ ਵੱਲ ਗਲਤ ਨਿਗ੍ਹਾ ਨਾਲ ਨਹੀਂ ਸੀ ਦੇਖਦਾ। ਉਹ ਆਪਣੀਆਂ ਜਵਾਨ ਭੈਣਾਂ ਦੇ ਬਾਹਰ ਘੁੰਮਣ ਫਿਰਨ ਤੇ ਬਹੁਤੀ ਪਬੰਧੀ ਨਹੀਂ ਸੀ ਲਾਉਂਦਾ ਤੇ ਨਾ ਬੇਫਜੂਲ ਸ਼ੱਕ ਕਰਦਾ ਸੀ। ਪਰ ਛੋਟਾ ਭਰਾ ਸਿਰੇ ਦਾ ਲੰਡਰ ਸੀ। ਉਹ ਹਰ ਬਿਗਾਨੀ ਧੀ ਭੈਣ ਤੇ ਬੁਰੀ ਨਜ਼ਰ ਰੱਖਦਾ ਸੀ। ਇਥੋਂ ਤੱਕ ਕਿ ਗਰੀਬ ਕੰਮ ਵਾਲੀ ਨੂੰ ਵੀ ਨਹੀਂ ਸੀ ਬਖਸ਼ਦਾ। ਪਰ ਓਹ ਆਪਣੀਆਂ ਭੈਣਾਂ ਅਤੇ ਘਰ ਦੀਆਂ ਦੂਸਰੀਆਂ ਔਰਤਾਂ ਤੇ ਤਰਾਂ ਤਰਾਂ ਦੀਆਂ ਬੰਦਿਸ਼ਾਂ ਲਾਉਂਦਾ। ਹਰ ਇੱਕ ਨੂੰ ਸ਼ੱਕੀ ਨਜ਼ਰ ਨਾਲ ਵੇਖਦਾ ਅਤੇ ਆਪਣੀ ਧੀ ਭੈਣ ਨੂੰ ਗਲੀ ਵਿੱਚ ਖੜ੍ਹਣ ਇਕੱਲੇ ਬਜ਼ਾਰ ਜਾਣ ਤੋਂ ਵੀ ਵਰਜਦਾ। ਕਿਉਂਕਿ ਉਹ ਆਪ ਇਹੋ ਜਿਹਾ ਸੀ। ਜਿਹੋ ਜਿਹਾ ਬੰਦੇ ਦਾ ਖੁਦ ਦਾ ਕਿਰਦਾਰ ਹੁੰਦਾ ਹੈ ਉਸ ਦੀ ਸੋਚ ਵੀ ਉਹੋ ਜਿਹੀ ਹੋ ਜਾਂਦੀ ਹੈ।
ਇਹ ਗੱਲ ਉਹਨਾਂ ਦੋਨਾਂ ਭਰਾਵਾਂ ਦੀ ਨਹੀਂ ਸਭ ਦੀ ਹੈ। ਚੰਗੇ ਬੰਦੇ ਨੂੰ ਹਰ ਪਾਸੇ ਚੰਗੇ ਬੰਦੇ ਹੀ ਨਜ਼ਰ ਆਉਂਦੇ ਹਨ ਤੇ ਮਾੜੇ ਦਾ ਵਾਹ ਵੀ ਸੁਪਰ ਮਾੜਿਆਂ ਨਾਲ ਪੈਂਦਾ ਹੈ।     ਚੋਰ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਹਨ ਤੇ ਸਾਧ ਨੂੰ ਸਾਰੇ ਸਾਧ।  ਖੁਦ ਲਈ ਚੰਗਾ ਬਣਨਾ ਲਾਜ਼ਮੀ ਹੈ ਫਿਰ ਸਾਰਾ ਸੰਸਾਰ ਹੀ ਚੰਗਾ ਬਣ ਜਾਂਵੇਗਾ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗ਼ਜ਼ਲ
Next articleਅੰਬੇਡਕਰ ਮਿਸ਼ਨ ਸੁਸਾਇਟੀ ਮਨਾਏਗੀ ਧੱਮ ਚੱਕਰ ਪ੍ਰਵਰਤਨ ਦਿਵਸ