ਜਲੰਧਰ (ਸਮਾਜ ਵੀਕਲੀ)- ਐਡਵੋਕੇਟ ਹਰਭਜਨ ਸਾਂਪਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ (ਰਜਿ.) ਚਾਨਣ ਨਗਰ, ਸੋਫੀ ਪਿੰਡ, ਰਹਿਮਾਨ ਪੁਰ ਜਲੰਧਰ ਦੇ ਅਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਹੋਈ, ਜਿਸ ਵਿਚ ਪ੍ਰਧਾਨ ਪਰਸ ਰਾਮ ਸਾਂਪਲਾ, ਉਪ ਪ੍ਰਧਾਨ ਮੁਲਖ ਰਾਜ, ਜਨਰਲ ਸਕੱਤਰ ਸੋਢੀ ਲਾਲ ਚਾਹਲ, ਵਿੱਤ ਸਕੱਤਰ ਨਿਰਮਲ ਚੰਦ ਚੁਣੇ ਗਏ।ਇਹ ਚੋਣ ਦੋ ਸਾਲ ਲਈ ਕੀਤੀ ਗਈ। ਸਾਰੇ ਅਹੁਦੇਦਾਰਾਂ ਨੇ ਹਸਪਤਾਲ ਦੇ ਸੰਸਥਾਪਕ ਤੇ ਸਰਪ੍ਰਸਤ ਭਗਤ ਰਾਮ ਸਾਂਪਲਾ ਦਾ ਧੰਨਵਾਦ ਕੀਤਾ। ਭਗਤ ਰਾਮ ਸਾਂਪਲਾ ਆਪਣੇ ਪਿਤਾ ਚਾਨਣ ਰਾਮ ਸਾਂਪਲਾ ਦੀ ਯਾਦ ਵਿੱਚ ਹਸਪਤਾਲ ਚਲਾ ਰਹੇ ਹਨ। ਗਰੀਬ ਪਰਿਵਾਰ ਮੁਫ਼ਤ ਅਤੇ ਸਸਤੀਆਂ ਡਾਕਟਰੀ ਸਹੂਲਤਾਂ ਲੈ ਰਹੇ ਹਨ।
ਫੋਟੋ ਅਤੇ ਵੇਰਵਾ–ਮਹਿੰਦਰ ਰਾਮ ਫੁੱਗਲਾਣਾ ਜਲੰਧਰ