ਚੰਨੀ ਦਾ ਰਾਜਸਥਾਨ ਦੌਰਾ ਰੱਦ

Punjab Chief Minister Charanjit Singh Channi

ਜੈਪੁਰ (ਸਮਾਜ ਵੀਕਲੀ):  ਲਖੀਮਪੁਰ ਖੀਰੀ ਮਾਮਲੇ ‘ਚ ਕਾਂਗਰਸ ਦੇ ਦੇਸ਼ਵਿਆਪੀ ਵਿਰੋਧ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੰਗਲਵਾਰ ਨੂੰ ਰਾਜਸਥਾਨ ਦੌਰਾ ਰੱਦ ਕਰ ਦਿੱਤਾ ਗਿਆ। ਚੰਨੀ ਨੇ ਇੱਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰਨੀ ਸੀ। ਗਹਿਲੋਤ ਤੇ ਚੰਨੀ ਨੇ ਦੁਪਹਿਰ ਦਾ ਖਾਣਾ ਇੱਕਠਾ ਛਕਣਾ ਸੀ। ਗਹਿਲੋਤ ਨੇ ਟਵੀਟ ਕਰਕੇ ਚੰਨੀ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਣ ਲਈ 5-6 ਅਕਤੂਬਰ ਨੂੰ ਦੇਸ਼ ਵਿਆਪੀ ਹੜਤਾਲ-ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਇਸ ਕਾਰਨ ਇਹ ਮੁਲਾਕਾਤ ਨਹੀਂ ਹੋ ਰਹੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਸਬੁੱਕ, ਵਟਸਐੱਪ ਤੇ ਇੰਸਟਾਗ੍ਰਾਮ ਸੇਵਾਵਾਂ ਘੰਟਿਆਂਬੱਧ ਬੰਦ ਰਹਿਣ ਬਾਅਦ ਅੱਜ ਤੜਥੇ ਮੁੜ ਸ਼ੁਰੂ ਹੋਈਆਂ
Next articleਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਨੂੰਹ ਤੇ ਕਿਰਾਏਦਾਰ ਦਾ ਟੱਬਰ ਮਾਰਨ ਵਾਲੇ ਸਾਬਕਾ ਫੌਜੀ ਨੇ ਜੇਲ੍ਹ ’ਚ ਫਾਹਾ ਲਿਆ