“ਹਾਂ ਦੱਸ ਹਰਜੀਤ ਕੀ ਕਰਦਾ ਹੁੰਦਾ ਅੱਜਕੱਲ੍ਹ ?” ਰਣਜੀਤ ਨੇ ਆਪਣੇ ਕਾਲਜ ਦੇ ਦੋਸਤ ਤੋ ਪੁੱਛਿਆ ਜਿਹੜਾ ਕਿ ਉਸਨੂੰ ਚਿਰਾ ਬਾਅਦ ਮਿਲਿਆ ਸੀ ਤੇ ਹਰਜੀਤ ਨੇ ਪਲਟਵਾ ਜਵਾਬ ਦਿੱਤਾ ,” ਓ ਮੈਂ ਤਾਂ ਯਾਰਾ ! ਸੇਲ ਲਗਾਉਣਾ … ਆਈਲੈਟਸ ਮੁੰਡੇ – ਕੁੜੀਆਂ ਦੀ..ਰਿਸ਼ਤੇ ਕਰਾ ਕੇ ਮੋਟੀ ਕਮਾਈ ਕਰਦਾ .. ਹੋਰ ਕੁਝ ਨਹੀਂ ਦੇਖਦੇ ਲੋਕ ਬੱਸ ਇਕੱਲੀ ਆਈਲੈਟਸ ਹੋਵੇ ਤੇ ਮੂੰਹੋ ਮੰਗੀ ਕੀਮਤ ਮਿਲ ਜਾਂਦੀ । ਕੋਈ ਜਾਤ – ਪਾਤ ਨਹੀਂ… ਅਮੀਰੀ ਗਰੀਬੀ ਨੀ… ਦਾਜ ਦਹੇਜ ਨੀ…ਰੰਗ – ਰੂਪ ਨਹੀਂ ਬੱਸ ਸਿਰਫ ਤੇ ਸਿਰਫ ਆਈਲੈਟਸ । ”
ਰਣਜੀਤ ਨੇ ਕਿਹਾ ,” ਗੱਲ ਤਾਂ ਸਹੀ ਹੈ ਤੇਰੀ ! ਆ ਆਈਲੈਟਸ ਨੇ ਦੁਨੀਆਂ ਦੇ ਰੰਗ ਹੀ ਬਦਲ ਦਿੱਤੇ …ਆ ਸਾਡੀਆਂ ਸਰਕਾਰਾਂ ਨੇ ਸਭ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ .. ਸਾਡੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੋ ਗਿਆ .. ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਮਾਪੇ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜੀ ਜਾਂਦੇ….ਜਿਹੜੀ ਧੀਂ ਨੂੰ ਕੋਈ ਜੂਹ ਟੱਪਣ ਨਹੀਂ ਸੀ ਦਿੰਦਾ ਉਸਨੂੰ ਵੀ ਇੱਕਲੀ ਨੂੰ ਹੀ ਵਿਦੇਸ਼ ਭੇਜ ਦਿੰਦੇ …ਜਿਹੜੀਆਂ ਕੁੜੀਆਂ ਗਰੀਬ ਘਰ ਦੀਆਂ ਸਨ ਉਹਨਾਂ ਦੀ ਵੀ ਕਦਰ ਪੈ ਗਈ ਉਹਨਾਂ ਨੂੰ ਵੀ ਚੰਗੇ ਰਿਸ਼ਤੇ ਹੋ ਗਏ ….ਤਾਂ ਹੀ ਹੁਣ ਧੀਂ ਨੂੰ ਕੋਈ ਬੋਝ ਨਹੀਂ ਸਮਝਦਾ ….ਜਿਸ ਤਰ੍ਹਾਂ ਦੇ ਸਾਡੇ ਦੇਸ ਦੇ ਹਲਾਤ ਸੀ ਸਾਡੀ ਨੌਜਵਾਨੀ ਨੇ ਤਾਂ ਰੁਲ ਹੀ ਜਾਣਾ ਸੀ ਪਰ ਵਿਦੇਸ਼ੀ ਧਰਤੀ ਨੇ ਆਪਣੀ ਗੋਦ ਵਿੱਚ ਸੰਭਾਲ ਲਿਆ ਹੈ … ਨਾਲੇ ਆਹ ਜਿਹੜੇ ਆਈਲੈਟਸ ਸੈਂਟਰ ਖੁੱਲ੍ਹੇ ਉਹਨਾਂ ਨਾਲ ਰੁਜਗਾਰ ਵੀ ਮਿਲਦਾ ।”
ਇਹ ਸਭ ਸੁਣ ਹਰਜੀਤ ਬੋਲਿਆਂ,” ਗੱਲਾਂ ਤਾਂ ਸਭ ਸੱਚੀਆਂ ਵੀਰ !
ਪਰ ਜਿੱਥੇ ਫੁੱਲ ਹੁੰਦੇ ਉੱਥੇ ਕੰਡੇ ਵੀ ਉੱਗਦੇ…. ਅੱਜ ਆਈਲੈਟਸ ਇਕ ਵਪਾਰ ਬਣ ਚੁੱਕਿਆ…ਕਈ ਮੁੰਡੇ ਵਾਲੇ ਆਈਲੈਟਸ ਵਾਲੀ ਕੁੜੀ ਤੇ ਖਰਚ ਕਰਕੇ ਭੇਜਦੇ ਪਰ ਉਹ ਉਧਰ ਜਾ ਕੇ ਮੁੰਡੇ ਨੂੰ ਫੋਨ ਤੱਕ ਨੀ ਕਰਦੀ ਤੇ ਇੰਝ ਕਈ ਮਾਪਿਆਂ ਦੇ ਪੁੱਤ ਰੁੱਲ ਜਾਂਦੇ…ਅੱਜ ਕੱਲ ਬਾਰਵੀਂ ਤੋ ਬਾਅਦ ਹੀ ਕੁੜੀਆਂ ਆਈਲੈਟਸ ਕਰਨ ਲੱਗ ਜਾਂਦੀਆਂ ਹਨ ਤੇ ਇਸ ਸਮੇਂ ਉਹ ਨਾਸਮਝ ਹੁੰਦੀਆਂ ਨੇ ਤੇ ਕਈ ਮਤਲਬੀ ਲੋਕ ਉਹਨਾਂ ਨੂੰ ਬਾਹਰ ਜਾਣ ਦੇ ਲਾਲਚ ਵਿੱਚ ਪਿੱਛੇ ਲਗਾ ਲੈਂਦੇ ਤੇ ਉਹ ਮਾਪਿਆ ਦੇ ਕੀਤੇ ਖਰਚ ਤੇ ਇੱਜ਼ਤ ਨੂੰ ਰੋਲਦੀਆ ਜਹਾਜ਼ ਬੈਠ ਜਾਂਦੀਆ …ਪੜ੍ਹੇ – ਲਿਖੇ ਨੌਜਵਾਨਾਂ ਦਾ ਇੰਝ ਵੱਡੀ ਗਿਣਤੀ ਦੇ ਵਿੱਚ ਮੁਲਕ ਛੱਡਣਾ ਵੀ ਚਿੰਤਾ ਦਾ ਵਿਸ਼ਾ ਕਿਉੰਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚ ਡਾਕਟਰ,ਵਕੀਲ, ਇੰਜੀਨੀਅਰ ਪੈਦਾ ਨਹੀਂ ਹੋਣੇ..
ਨੌਜਵਾਨਾਂ ਦੇ ਇਸ ਤਰ੍ਹਾਂ ਦੇਸ ਛੱਡਣ ਨਾਲ ਦੇਸ਼ ਦਾ ਵੀ ਬੁਰਾ ਹਾਲ ਹੋ ਰਿਹਾ ਕਿਉੰਕਿ ਨੌਜਵਾਨੀ ਹੀ ਮਜ਼ਬੂਤ ਦੇਸ ਦੀ ਨੀਂਹ ਹੁੰਦੀ ਹੈ …ਅੱਜ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਹਰ ਹੀਲਾ ਵਸੀਲਾ ਕਰਕੇ ਬਾਹਰ ਭੇਜਣ ਲਈ ਉਤਾਵਲੇ ਪਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸਦੇ ਭਿਆਨਕ ਨਤੀਜੇ ਭੁਗਤਣੇ ਪੈਣੇ ਕਿਉੰਕਿ ਜਿਹੜੇ ਬੱਚੇ ਇੱਕ ਵਾਰ ਦੇਸ਼ ਛੱਡ ਜਾਂਦੇ ਉਹ ਮੁੜ ਕੇ ਕਦੇ ਨੀ ਆਉਂਦੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਅਜਿਹੇ ਮਾਪਿਆ ਦਾ ਬੁਢਾਪਾ ਰੁਲਦਾ ਨਜ਼ਰ ਆਵੇਗਾ ਭਾਵੇਂ ਉਹਨਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਪਰ ਉਹਨਾਂ ਦੇ ਦੇ ਬੱਚੇ ਵਿਦੇਸ਼ਾਂ ਵਿੱਚ ਯਤੀਮ ਰਹਿੰਦੇ ਤੇ ਮਾਪੇ ਬੇ ਔਲਾਦ।”
ਇਹ ਸੁਣ ਰਣਜੀਤ ਹੱਕਾ ਬੱਕਾ ਰਹਿ ਗਿਆ ਤੇ ਬੋਲਿਆ , ਸੱਚ ਹੈ ਭਰਾਵਾਂ …ਅਸੀਂ ਤਾਂ ਬਾਹਰ ਗਿਆ ਦੀਆ ਨੈੱਟ ਤੇ ਫੋਟੋਆ ਦੇਖ ਕੇ ਅੰਦਾਜਾ ਲਗਾ ਬੈਠੇਦੇ ਵੀ ਪਤਾ ਨੀ ਕੀ ਸਵਰਗ ਹੈ ਬਾਹਰ ..ਬੱਸ ਐਵੇਂ ਹੀ ਹਰ ਕੋਈ ਤਿਆਰੀਆਂ ਖਿੱਚ ਬੈਠ ਜਾਂਦਾ ..ਸਮੇਂ ਦੀ ਮੰਗ ਹੁਣ ਇਹੀ ਆਈਲੈਟਸ ਦੇ ਬਦਲਦੇ ਰੰਗਾਂ ਤੇ ਠੱਲ੍ਹ ਪਾ ਲਈ ਜਾਵੇ ਜਿਸ ਨਾਲ ਧੋਖਿਆਂ ਤੋਂ ਬਚਿਆ ਜਾ ਸਕੇ ।”
ਪਰਮਜੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly