ਬਦਲਾਅ

ਗੁਰਮੀਤ ਸਿੰਘ ਸੋਹੀ

(ਸਮਾਜ ਵੀਕਲੀ)

ਜੋ ਲੋਕੀਂ ਪਹਿਲਾਂ ਮੁੱਦੇ ਰਹਿੰਦੇ ਸੀ ਟਾਲਦੇ
ਮਹੀਨੇ ਵਿੱਚ ਹੀ ਬਦਲਾਅ ਉਹ ਭਾਲਦੇ

ਸਾਲਾਂ ਤੋਂ ਜਿੰਨ੍ਹਾਂ ਮੂੰਹ ਤੇ ਛਿੱਕੂ ਲਾਈ ਰੱਖੇ
ਉਹੀ ਹੁਣ ਫਿਰਦੇ ਥੁੱਕ ਨਾਲ ਦੀਵੇ ਬਾਲਦੇ

ਕੋਠੀਆਂ ਤੋਂ ਜਿਹੜੇ ਕਦੇ ਬਾਹਰ ਨਿਕਲੇ ਨਾ
ਉਹ ਵੀ ਆਖਦੇ ਅਸੀਂ ਚੈਂਪੀਅਨ ਉੱਚੀ ਛਾਲਦੇ

ਉਹ ਵੀ ਕਹਿੰਦੇ ਅਸੀਂ ਆਮ ਜਿਹ‍ੇ ਹਾਂ ਆਦਮੀ
ਜੋ ਮਾਲਕ ਬਣ ਕੇ ਬੈਠੇ ਕਰੋੜਾਂ ਅਰਬਾਂ ਮਾਲ ਦੇ

ਹਰ ਧੜੇ ਦੇ ਨੇ ਅੱਜਕੱਲ੍ਹ ਅੰਨ੍ਹੇ ਭਗਤ ਬਥੇਰੇ
ਉਨ੍ਹਾਂ ਮੂੰਹੋਂ ਕੁਝ ਨਾ ਨਿਕਲਦਾ ਸਿਵਾਏ ਗਾਲ ਦੇ

‘ਸੋਹੀ’ ਸਬਰ ਸਹਿਜ ਜਰੂਰੀ ਹੁੰਦਾ ਹਰ ਕੰਮ ਲਈ
ਟੋਏ ਹੀ ਹੁੰਦੇ ਨਹੀਂ ਤਾਂ ਕਹਿੰਦੇ ਅੱਗੇ ਕਾਹਲ ਦੇ

ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ(ਧੂਰੀ)
M.-9217981404

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੱਕਾਂ ਨਾਲ ਧੱਕਾ
Next articleਔਰਤ