(ਸਮਾਜ ਵੀਕਲੀ)
ਹਰ ਧੀ ਨੂੰ,ਆਓ ਚੇਤਨ ਕਰੀਏ ,ਅਨਪੜ੍ਹ ਜਿਹਾ ਸੰਸਾਰ ਬਦਲੀਏ,
ਬੱਚੀਆਂ ਹੱਥ ਫੜਾਕੇ ਕਲ਼ਮਾ,ਲੜਨ ਵਾਲੇ ਹਥਿਆਰ ਬਦਲੀਏ,
ਬੇ-ਲਗਾਮੀ ਹੋਈ ਫਿਰਦੀ, ਰਲਕੇ ਆਓ ਸਰਕਾਰ ਬਦਲੀਏ,
ਨਸ਼ਿਆਂ ਹੁਣ ਹੈ ਹੱਦ ਮੁਕਾਈ, ਸਿਸਟਮ ਇਹ ਬੇਕਾਰ ਬਦਲੀਏ,
ਕਦਮ ਕਦਮ ਤੇ ਲੁੱਟਾਂ ਖੋਹਾਂ,ਆਓ ਚੋਰਾਂ ਦੇ ਕਿਰਦਾਰ ਬਦਲੀਏ,
ਹਰ ਦਫ਼ਤਰ ਵਿੱਚ ਬੜੀ ਕਰਾਪਸ਼ਨ, ਰਲਕੇ ਭਿ੍ਸ਼ਟਾਚਾਰ ਬਦਲੀਏ,
ਖਾਣਿਆਂ ਦੇ ਵਿੱਚ ਖਾਈਏ ਜ਼ਹਿਰਾਂ, ਨਕਲੀ ਇਹ ਬਾਜ਼ਾਰ ਬਦਲੀਏ,
ਝੂਠ ਸਿਰੋਂ ਜੋ ਪਲਦੇ ਫੁਲਦੇ, ਉਹ ਲੀਡਰ ਠੱਗ ਗ਼ਦਾਰ ਬਦਲੀਏ,
ਲੋੜਾਂ, ਲਈ,ਜੋ ਅਕਸਰ,ਹੋ ਜਾਏ, ਕਿਉਂ ਨਾ ਝੂਠਾ ਪਿਆਰ ਬਦਲੀਏ,
ਪੈਸੇ ਲਈ ਜੋ, ਵਿੱਕ ਵਿਕੁ ਜਾਂਦਾ, ਐਸਾ ਉਹ ਕਿਰਦਾਰ ਬਦਲੀਏ,
ਜਿਸ ਵਿੱਚ ਲੋਕ, ਲੋਕਾਂ ਦੇ ਵੈਰੀ, ਕਿਉਂ ਨਾ ਉਹ ਸੰਸਾਰ ਬਦਲੀਏ,
ਆ ਡੇਰੇ-ਡੂਰੇ, ਲੁੱਟ-ਲੁੱਟ ਖਾਂਦੇ, ਦਾਨ ਦਾ ਆਓ,ਦੁਆਰ ਬਦਲੀਏ,
ਗੱਲਾਂ ਵਿੱਚ ਜੋ ਆ-ਊ ਜਾਂਦਾ , ਉਹ ਭੋਲਾ ਮਨ ਸੌ ਬਾਰ ਬਦਲੀਏ,
ਮੌਤ ਦੇ ਮੂੰਹ ਜੋ ਮੁੜ-ਮੁੜ ਸੁੱਟੇ, ਕਿਉਂ ਨਾ ਉਹ ! ਰਫ਼ਤਾਰ ਬਦਲੀਏ,
ਧਰਮ ਤੇ ਜੋ, ਮਾਂ ਬੋਲੀ ਖਾਏ, ਉਹ ਰਲਕੇ ਸਭਿਆਚਾਰ ਬਦਲੀਏ,
ਬੱਚੇ ਭੱਜ ਲਏ ਵੈਂਡਾਂ ਪਿੱਛੇ,ਆਓ ਬਦਲੀ ਹੋਈ, ਰਫ਼ਤਾਰ ਬਦਲੀਏ,
ਮਾਂ ਬੋਲੀ ਦੀ ਫੜੀਏ ਉਂਗਲ, ਆਓ ਸਭਨਾਂ ਲਈ ਸੰਸਾਰ ਬਦਲੀਏ,
ਆਓ ਊੜੇ-ਜੂੜੇ ਦੇ ਨਾਲ ਜੁੜ ਕੇ, ਸਭ ਆਪਣੇ ਵਿਚਾਰ ਬਦਲੀਏ,
ਆ ਪੈਸਾ ਪੂਸਾ ਨਾਲ਼ ਨਹੀਂ ਜਾਣਾ, ਆਓ ਰੂਹਾਂ ਦੇ ਕਿਰਦਾਰ ਬਦਲੀਏ,
ਘਰਾਂ ‘ਚੁ ਸਾਂਭੀਏ ਬੁੱਢੇ ਮਾਪੇ , ਝੂਠੇ ਸਭ ਪ੍ਰਚਾਰ ਬਦਲੀਏ,
ਸੱਚ ਲਕੋਵਣ ਲਈ, ਜੋ ਪਹਿਨੇ, ਚਿਹਰਿਆਂ ਦੇ ਨਕਾਬ ਬਦਲੀਏ,
‘ਸੰਦੀਪ’ ਸਚਾਈ ਅਕਸਰ ਜਿੱਤੇ, ਝੂਠੇ ਸਭ ਵਪਾਰ ਬਦਲੀਏ,
ਬਦਲਾਅ ਲਿਆਈਏ ਸੋਚਾਂ ਅੰਦਰ, ਸੋਚਣ ਦਾ ਅੰਦਾਜ਼ ਬਦਲੀਏ।
ਸੰਦੀਪ ਸਿੰਘ ‘ਬਖੋਪੀਰ’।
ਸੰਪਰਕ:-9815321017