‘ਕਲਰਜ਼’ ਦੇ ਸੀਰੀਅਲ ‘ਜਨੂੰਨੀਅਤ’ ਵਿਚ ਮੇਨ ਖਲਨਾਇਕ ਵਜੋਂ ਨਜ਼ਰ ਆਉਣਗੇ ‘ਚੰਡੀਗੜ੍ਹੀਏ’ ਐਕਟਰ “ਟਾਈਗਰ ਰਮਨੀਕ ਸਿੰਘ”

(ਸਮਾਜ ਵੀਕਲੀ)

ਚੰਡੀਗੜ੍ਹ ‘ਕਲਰਜ਼’ ਤੇ ‘ਬਿਗ ਬੌਸ: ਦੀ ਜਗ੍ਹਾ 13 ਫ਼ਰਵਰੀ ਤੋਂ ਆਨ ਏਅਰ ਹੋਣ ਜਾ ਰਹੇ ਸੀਰੀਅਲ ‘ਜਨੂੰਨੀਅਤ’ ਵਿਚ ‘ਚੰਡੀਗੜ੍ਹ’ ਸਬੰਧਤ ਅਤੇ ਪ੍ਰਭਾਵੀ ਸ਼ਖਸ਼ੀਅਤ ਦਾ ਮਾਲਿਕ ਐਕਟਰ “ਟਾਈਗਰ ਰਮਨੀਕ ਸਿੰਘ” ਦੀ ਚੋਣ ਮੇਨ ਖ਼ਲਨਾਇਕ ਵਜੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਪੰਜਾਬ ਦੇ ‘ਰਾਜਪੁਰਾ’ ਇਲਾਕੇ ਅਤੇ ‘ਖਰੜ੍ਹ’ ਵਿਖੇ ਕੀਤੀ ਜਾ ਰਹੀ ਸ਼ੂਟਿੰਗ ਵਿਚ ਹਿੱਸਾ ਲੈਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਮੂਲ ਰੂਪ ਵਿਚ ‘ਲੁਧਿਆਣਾ’ ਅਧੀਨ ਆਉਂਦੇ ਪਿੰਡ ‘ਜਸਪਾਲ ਵਾਂਗਰ’ ਅਤੇ ਇਕ ਸਾਧਾਰਨ ਜਿੰਮੀਦਾਰ ਪਰਿਵਾਰ ਨਾਲ ਤਾਲੁਕਾਤ ਰੱਖਦੇ ਇਸ ਹੋਣਹਾਰ ਐਕਟਰ ਨੇ ਦੱਸਿਆ ਕਿ ਸੀਰੀਅਲ ਵਿਚ ਆਪਣੀ ਮੌਜੂਦਗੀ ਦਰਜ਼ ਕਰਵਾਉਣ ਲਈ ਉਨ੍ਹਾਂ ਨੁੂੰ ਕਈ ਮੁਸ਼ਿਕਲ ਭਰੇ ਐਡੀਸ਼ਨ ਪੜਾਵਾਂ ਵਿਚੋਂ ਗੁਜਰਨਾਂ ਪਿਆ ।

ਮੁੰਬਈ ਦੇ ਪ੍ਰਸਿੱਧ ‘ਬੈਰੀਜੋਹਨ’ ਐਕਟਿੰਗ ਇੰਸਟੀਚਿਊਟ ਵਿਚੋਂ ਪਾਸ ਆਊਟ “ਰਮਨੀਕ” ਦੱਸਦੇ ਹਨ ਕਿ , ਉਨ੍ਹਾਂ ਆਪਣੇ ਕੈਰੀਅਰ ਦਾ ਆਗਾਜ਼ ‘ਸਿਆਰਾਮ’ ਸ਼ੂਟਿੰਗਜ਼ ਦੀਆਂ ਐਡ ਫ਼ਿਲਮਜ਼ ਤੋਂ ਕੀਤਾ, ਜਿਸ ਵਿਚ ਉਨ੍ਹਾਂ ਨੂੰ ‘ਜੌਹਨ ਅਬਰਾਹਿਮ’ ਅਤੇ ‘ਦੀਨੋ ਮੋਰਿਆ’ ਜਿਹੇ ਮੰਝੇ ਹੋਏ ਮਾਡਲਜ਼ , ਐਕਟਰਜ਼ ਨਾਲ ਕੰਮ ਕਰਨ ਅਤੇ ਕਾਫ਼ੀ ਕੁਝ ਸਿੱਖਣ , ਸਮਝਣ ਦਾ ਅਵਸਰ ਮਿਲਿਆ।

ਐਕਟਿੰਗ ਤੋਂ ਲੈ ਕੇ ਨਿਰਦੇਸ਼ਨ, ਗੀਤਾਕਾਰੀ ਵਿਚ ਕਾਫ਼ੀ ਹੁਨਰਮੰਦੀ ਰੱਖਦੇ “ਟਾਈਗਰ” ਅਨੁਸਾਰ ਹਾਲ ਹੀ ਵਿਚ ਬਤੌਰ ਨਿਰਦੇਸ਼ਕ ਵੀ , ਉਨ੍ਹਾਂ ਵੱਲੋਂ ਆਪਣੀ ਪਲੇਠੀ ਪੰਜਾਬੀ ਫ਼ਿਲਮ ‘ਤਵੀਤੜ੍ਹੀ’ ਸ਼ਟਾਰਟ ਕੀਤੀ ਜਾ ਚੁੱਕੀ ਹੈ, ਜਿਸ ਦੀ ਸ਼ੂਟਿੰਗ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਦਾ ਪੋਸਟ ਪ੍ਰੋਡੋਕਸ਼ਨ ਕੰਮਕਾਜ਼ ਵੀ ਸੰਪੂਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ , ਆਪਣੇ ਹੁਣ ਤੱਕ ਦੇ ਸਫ਼ਰ ਚਾਹੇ , ਉਹ ਐਕਟਰ ਵਜੋਂ ਹੋਣ , ਜਾਂ ਫ਼ਿਰ ਨਿਰਦੇਸ਼ਕ ਅਤੇ ਗੀਤਕਾਰ, ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਮਿਆਰੀ ਜਿੰਮੇਵਾਰੀਆਂ ਨੂੰ ਅੰਜਾਮ ਦੇਣ ਦੀ ਰਹੀ ਹੈ ।

ਇੰਨ੍ਹੀ ਦਿਨ੍ਹੀ ਟੈਲੀਵਿਜ਼ਨ ਦੀ ਨਵੀਂ ਕੁਈਨ ਬਣਦੀ ਜਾ ਰਹੀ ਹੈ, ਅਦਾਕਾਰਾ, ‘ਨਿਰਮਾਤਾਰੀ ਸਰਗੁਨ ਮਹਿਤਾ’, ਜਿੰਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਹੀ ਬਣਾਇਆ ਜਾ ਰਿਹਾ ਹੈ ਸੀਰੀਅਲ ‘ਜਨੂੰਨੀਅਤ’ । ਇਸ ਵਿਚਲੇ ਆਪਣੇ ਕਿਰਦਾਰ ਨੂੰ ਲੈ ਕੇ ਖੁਸ਼ ਅਤੇ ਸੁਤੰਸ਼ਟ ਨਜ਼ਰ ਆ ਰਹੇ । ਐਕਟਰ ‘ਟਾਈਗਰ ਸਿੰਘ’ ਦੱਸਦੇ ਹਨ , ਕਿ ਸੀਰੀਅਲ ਵਿਚ ਪਹਿਲਾ ਡਿਜਾਇਨ ਕੀਤੇ ਗਏ , ਉਨ੍ਹਾਂ ਦੇ ਰੋਲ ਨੂੰ ਉਨ੍ਹਾਂ ਦੀ ਕਾਬਲੀਅਤ ਅਤੇ ਆਪਣੇ ਕਿਰਦਾਰ ਪ੍ਰਤੀ ਲਗਨਸ਼ੀਲਤਾ ਨੂੰ ਵੇਖਦਿਆਂ ਕ੍ਰਿਏਟਿਵ ਟੀਮ ਵੱਲੋਂ ਰੋਲ ਨੂੰ ਹੋਰ ਪ੍ਰਭਾਵੀ ਬਣਾ ਦਿੱਤਾ ਗਿਆ ਹੈ , ਜੋ ਕਿ ਉਨ੍ਹਾਂ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ।

‘ਟਾਈਗਰ ਸਿੰਘ’ ਆਪਣੀ ਹੁਣ ਤੱਕ ਦੀ ਸਫ਼ਲਤਾ ਵਿਚ, ਆਪਣੀ ਪਤਨੀ ‘ਮਨੀ ਬੋਪਾਰਾਏ’ , ਜੋ ਖੁਦ ਮੰਨੀ ਪ੍ਰਮੰਨੀ ਅਦਾਕਾਰਾ ਹਨ, ਵੱਲੋਂ ਦਿੱਤੇ ਜਾ ਰਹੇ ਉਤਸ਼ਾਹ ਦਾ ਵੀ ਆਪਣੀ ਹੁਣ ਤੱਕ ਦੀ ਸਫ਼ਲਤਾ ਵਿਚ ਬਰਾਬਰ ਯੋਗਦਾਨ ਮੰਨਦੇ ਹਨ । ਉਨ੍ਹਾਂ ਦੱਸਿਆ ਕਿ ਹਾਲੀਆਂ ਕੈਰੀਅਰ ਪੜਾਵਾਂ ਦੌਰਾਨ, ਉਨ੍ਹਾਂ ਨੂੰ ਕਾਫ਼ੀ ਉਤਰਾਆਂ-ਚੜਾਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਆਏ ,ਡਾਊਨਫ਼ਾਲ ਵਿਚੋਂ ਨਿਕਲਣ ਵਿਚ ਉਨ੍ਹਾਂ ਦੀ ਜੀਵਨ ਸਾਥਣ ਦਾ ਬਹੁਤ ਵੱਡਾ ਸਹਿਯੋਗ ਰਿਹਾ , ਅਤੇ ਉਨ੍ਹਾਂ ਵੱਲੋਂ ਦਿੱਤੇ ਹੌਸਲੇ ਅਤੇ ਬਲ ਦੀ ਬਦੌਲਤ ਹੀ , ਉਹ ਸਾਹਮਣੇ ਆਈਆਂ ਚੁਣੋਤੀਆਂ ਦਾ ਸਾਹਮਣਾ ਬਹੁਤ ਹੀ ਹਿੰਮਤ ਨਾਲ ਕਰ ਸਕੇ ਹਨ।

ਸ਼ਿਵਨਾਥ ਦਰਦੀ
ਸੰਪਰਕ :- 9855155392

 

Previous articleਪਾਕਿਸਤਾਨ ਦੇ ਸਰਵੋਤਮ ਉਰਦੂ ਸ਼ਾਇਰ ਤੇ ਡਹਾਮਾ ਲੇਖਕ ਪ੍ਰੋਃ ਅਮਜਦ ਇਸਲਾਮ ਅਮਜਦ ਵਿਛੋੜਾ ਦੇ ਗਏ।
Next articleਖੁਸ਼ੀ ਤੇ ਉਦਾਸੀ….