ਚੰਡੀਗੜ੍ਹ (ਸਮਾਜ ਵੀਕਲੀ): ਸਪੋਰਟਸ ਸਟੇਡੀਅਮ ਸੈਕਟਰ 46 ਵਿਖੇ ਹੋਈਆਂ 42ਵੀਆਂ ਸਟੇਟ ਮਾਸਟਰ ਅਥਲੈਟਿਕਸ ਖੇਡਾਂ ਦੀਆਂ ਵੱਖੋ-ਵੱਖ ਵੰਨਗੀਆਂ ਵਿੱਚ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਨ੍ਹਾਂ ਵਿੱਚ ਰੋਪੜ ਸ਼ਹਿਰ ਤੋਂ ਤਿੰਨ ਖਿਡਾਰੀਆਂ ਨੇ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਜੁਨ ਸਿੰਘ ਵਰਮਾ (65+ ਗਰੁੱਪ) ਨੇ ਡਿਸਕਸ ਥ੍ਰੋਅ ਤੇ ਸ਼ਾਰਟ-ਪੁੱਟ ਵਿੱਚ ਤੀਸਰੇ ਸਥਾਨਾਂ ‘ਤੇ ਰਹਿੰਦਿਆਂ ਦੋ ਕਾਂਸੀ ਦੇ ਤਮਗੇ, ਮੋਹਨ ਸਿੰਘ ਚਾਹਲ (65+ ਗਰੁੱਪ) ਨੇ 1500 ਮੀਟਰ ਦੌੜ ਵਿੱਚ ਤੀਜੇ ਨੰਬਰ ਤੋਂ ਕਾਂਸੀ ਤਮਗਾ ਅਤੇ ਗੁਰਬਿੰਦਰ ਸਿੰਘ ਰੋਮੀ ਘੜਾਮੇਂ ਵਾਲ਼ਾ (35+ ਗਰੁੱਪ) ਨੇ 1500 ਮੀਟਰ ਦੌੜ ਵਿੱਚ ਦੂਜੀ ਪੁਜੀਸ਼ਨ ‘ਤੇ ਚਾਂਦੀ ਦਾ ਤਗਮਾ ਹਾਸਲ ਕਰਕੇ ਰੋਪੜ ਸ਼ਹਿਰ ਦੀ ਖੂਬ ਬੱਲੇ ਬੱਲੇ ਕਰਵਾਈ। ਜਿਕਰਯੋਗ ਹੈ ਕਿ ਰੂਪਨਗਰ ਸ਼ਹਿਰ ਆਪਣੀ ਇਤਿਹਾਸਕ ਮਹੱਤਤਾ ਦੇ ਨਾਲ਼ ਨਾਲ਼ ਆਪਣੇ ਫਖ਼ਰਯੋਗ ਖੇਡ ਸਭਿਆਚਾਰ ਲਈ ਵੀ ਵੱਖਰੀ ਪਛਾਣ ਰੱਖਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly