HOME ਚੰਡੀਗੜ੍ਹ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਆਪਣੀ ਜਿਗਰੀ ਦੋਸਤ ਰਮਿੰਦਰ ਰੰਮੀ...

ਚੰਡੀਗੜ੍ਹ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਆਪਣੀ ਜਿਗਰੀ ਦੋਸਤ ਰਮਿੰਦਰ ਰੰਮੀ ਦੇ ਵਿਹੜੇ ਪਹੁੰਚੇ

1

“ ਆਉ ਜੀ ਤੂੰ ਆਉ ਹਮਾਰੈ ਹਰਿ ਜੱਸ ਸ੍ਰਵਨ ਸੁਨਾਵਨਾ “

ਬਰੈਂਪਟਨ   (ਸਮਾਜ ਵੀਕਲੀ)   ( ਰਮਿੰਦਰ ਵਾਲੀਆ ) :-ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਤੇ ਰਮਿੰਦਰ ਰੰਮੀ ਜਿਗਰੀ ਦੋਸਤ ਹਨ । 40 ਸਾਲ ਪੁਰਾਣੀ ਉਹਨਾਂ ਦੀ ਆਪਸੀ ਸਾਂਝ ਹੈ । ਰਮਿੰਦਰ ਰੰਮੀ ਨੂੰ ਮਿਲਣ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ । ਰਮਿੰਦਰ ਨੇ ਫ਼ੁੱਲਾਂ ਦੇ ਬੁੱਕੇ ਦੇ ਕੇ ਉਹਨਾਂ ਨੂੰ ਨਿੱਘਾ ਜੀ ਆਇਆਂ ਕਿਹਾ । ਲਜ਼ੀਜ਼ ਖਾਣੇ ਦੇ ਲੁਤਫ਼ ਤੋਂ ਬਾਦ ਦੋਵੇਂ ਸੱਖੀਆਂ ਘਰ ਦੇ ਪਿਛਵਾੜੇ ਚਲੇ ਗਈਆਂ । ਖੁੱਲੀਆਂ ਗੱਲਾਂ ਦਾ ਲਾਈਵ ਪ੍ਰੋਗਰਾਮ ਕੀਤਾ ਤੇ ਜੀ ਭਰ ਕੇ ਬਹੁਤ ਸਾਰੇ ਵਿਸ਼ੇ ਤੇ ਖੁੱਲ ਕੇ ਗੱਲਾਂ ਬਾਤਾਂ ਹੋਈਆਂ । ਚੰਡੀਗੜ੍ਹ ਵਿਖੇ ਕਿਵੇਂ ਮਿਲ ਕੇ ਬਹੁਤ ਸਾਰੇ ਇੱਕਠੇ ਪ੍ਰੋਗਰਾਮ ਉਹ ਕਰਦੇ ਸੀ । ਚਾਹੇ ਕੋਈ ਸੈਮੀਨਾਰ ਹੋਵੇ , ਕੀਰਤਨ ਪ੍ਰੋਗਰਾਮ , ਕੋਈ ਰੈਲੀ ਜਾਂ ਧਰਨਾ ਹੋਏ ।ਸ਼੍ਰੋਮਣੀ ਕਮੇਟੀ ਦੀਆਂ ਇਲੇਕਸ਼ਨਜ਼ ਦੇ ਦੌਰਾਨ ਵੀ ਸਵੇਰੇ 7 ਵਜੇ ਤੋਂ ਰਾਤ ਦੇ 12 ਵਜੇ ਤੱਕ ਇੱਕਠੇ ਚੋਣ ਪ੍ਰਚਾਰ ਲਈ ਜਾਂਦੇ ਸਨ । ਇੱਕ ਦੂਸਰੇ ਦੇ ਹਰ ਦੁੱਖ ਸੁੱਖ ਵਿਚ ਵੀ ਸ਼ਰੀਕ ਹੁੰਦੇ ਸਨ ।ਪਹਿਲਾਂ ਦੀਆਂ ਦੋਸਤੀਆਂ ਅਤੇ ਰਿਸ਼ਤਿਆਂ ਦੀ ਗੰਢ ਪੀਡੀ ਹੁੰਦੀ ਸੀ ਪਰ ਅੱਜ ਕੱਲ ( ਟੁੱਟ ਗਈ ਤੜੱਕ ਕਰਕੇ ) ਵਾਲਾ ਹਿਸਾਬ ਹੈ । ਮਤਲਬੀ ਰਿਸ਼ਤੇ ਜ਼ਿਆਦਾ ਹੈ । ਸਿੱਖੀ , ਸੇਵਾ , ਸਿਮਰਨ ਤੇ ਗੁਰੂ ਦੇ ਬਚਨ ਪਾਲਣ ਤੇ ਵੀ ਗੱਲਾਂ ਹੋਈਆਂ । ਉਹਨਾਂ ਕਿਹਾ ਕਿ ਸਾਡੇ ਪੰਜਾਬੀ ਕਿਰਦਾਰ ਦੀ ਸੱਭ ਪਾਸਿਉਂ ਖ਼ੁਸ਼ਬੂ ਆਉਣੀ ਚਾਹੀਦੀ ਸੀ ਪਰ ਐਸਾ ਨਹੀਂ ਹੈ ਅਜੇ ਵੀ ਕਮੀ ਹੈ ਕਿਤੇ ਨਾ ਕਿਤੇ । ਸਾਡਾ ਪੰਜਾਬੀ ਸਮਾਜ ਅੱਜ ਕਿੰਨਾ ਕੁ ਵਿਕਸਿਤ ਹੋ ਰਿਹਾ ਹੈ । ਲੋੜ ਹੈ ਸੱਭ ਨੂੰ ਮਿਲਜੁੱਲ ਕੇ ਇੱਕਠੇ ਕੰਮ ਕਰਨ ਦੀ । ਹਰਜਿੰਦਰ ਜੀ ਦਾ ਕਹਿਣਾ ਕਿ ਜੋ ਲੇਖਕ ਵੀ ਨੇ ( ਸਾਰੇ ਨਹੀਂ ) ਕੁਝ ਵਿਖਾਵਾ ਜ਼ਿਆਦਾ ਕਰਦੇ ਹਨ ਪਰ ਕਹਿਣੀ ਕੱਥਨੀ ਕਰਨੀ ਦੇ ਪੂਰੇ ਨਹੀਂ ਹਨ । ਜੱਦਕਿ ਇਸ ਤਰਾਂ ਨਹੀਂ ਹੋਣਾ ਚਾਹੀਦਾ । ਸਾਡੇ ਸੀਨੀਅਰਜ਼ ਬਹੁਤ ਕੁਝ ਇੱਥੇ ਨਵਾਂ ਕਰ ਸਕਦੇ ਹਨ । ਰਮਿੰਦਰ ਦਾ ਇਹ ਕਹਿਣਾ ਕਿ ਇੱਥੇ ਪ੍ਰਚਾਰ ਤੇ ਪ੍ਰਸਾਰ ਮਾਂ ਬੋਲੀ ਲਈ ਜ਼ਿਆਦਾ ਹੋ ਰਿਹਾ ਹੈ ਪਰ ਹਰ ਚੀਜ਼ ਨੂੰ ਸਮਾਂ ਲੱਗਦਾ ਹੈ । ਆਪਣੇ ਰੁਝੇਵਿਆਂ ਵਿੱਚੋਂ ਜਿੰਨਾ ਸਮਾਂ ਮਿਲਦਾ ਹੈ , ਅਸੀਂ ਕਰ ਰਹੇ ਹਾਂ ਤੇ ਕਰਦੇ ਰਹਾਂਗੇ । ਬੀਬੀ ਹਰਜਿੰਦਰ ਕੌਰ ਜੀ ਨੇ ਵੀ ਸ਼ੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਪ੍ਰੋਜੈਕਟ ਉਲੀਕਿਆ ਹੈ ਕਿ ਜੋ ਬੱਚੇ ਬਾਹਰ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਜਾਂ ਜੋ ਬਾਹਰ ਹਨ , ਉਹਨਾਂ ਸੱਭ ਨੂੰ ਕਿਸੇ ਤਰਾਂ ਦੀ ਕੋਈ ਜ਼ਰੂਰਤ ਹੈ ਤਾਂ ਉਸ ਸੱਭ ਲਈ ਉਪਰਾਲੇ ਕਰ ਰਹੇ ਹਨ । ਵਾਹਿਗੁਰੂ ਕਰੇ ਉਹਨਾਂ ਦੇ ਸੁਪਨਿਆਂ ਨੂੰ ਬੂਰ ਪਵੇ ਤੇ ਇਹ ਮੁਹੱਬਤੀ ਸਾਂਝਾਂ ਹਮੇਸ਼ਾਂ ਬਣੀਆਂ ਰਹਿਣ । ਮੁੜ ਮਿਲਣ ਦਾ ਵਾਦਾ ਕਰ ਭਰੇ ਮਨ ਨਾਲ ਇਕ ਦੂਸਰੇ ਤੋਂ ਵਿਦਾ ਲਈ । ਦਿਲ ਦੀਆਂ ਗਹਿਰਾਈਆਂ ਤੋਂ ਮੈਂ ਆਪ ਜੀ ਦੀ ਸ਼ੁਕਰ-ਗੁਜ਼ਾਰ ਹਾਂ ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਨਿਕਾਲ ਕੇ ਮੈਨੂੰ ਮਿਲਣ ਲਈ ਆਏ ।ਧੰਨਵਾਦ ਸਹਿਤ ।
 ( ਰਮਿੰਦਰ ਰੰਮੀ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articlePEC demands probe into Uttarakhand scribe’s mysterious death
Next article*ਨਾਰੀ ਅਸਤਿਤਵ ਦੀ ਪਰੰਪਰਕ ਗ਼ੁਲਾਮੀ ਤੋਂ ਮੁਕਤੀ ਦਾ ਰਾਹ-ਦਸੇਰਾ ਪੁਸਤਕ : ‘ਅਹਿਲਿਆ’*