ਚਾਣੱਕਿਆ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਗਿਆ ਫੈਨਸੀ ਡਰੈਸ ਕੰਪੀਟੀਸ਼ਨ

ਜਲੰਧਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਅੱਜ  ਚਾਣਕਿਆ ਇੰਟਰਨੈਸ਼ਨਲ ਸਕੂਲ ਸੀ ਬੀ ਐੱਸ ਈ ਤੋਂ ਬਾਰ੍ਹਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਦਕੋਹਾ – ਤੁੱਲ੍ਹਣ ਰੋਡ ਵਿੱਚ ਫੈਂਸੀ ਡਰੈੱਸ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਵੱਖ – ਵੱਖ ਤਰਾਂ ਦੇ ਕਿਰਦਾਰ ਨਿਭਾਏ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚਾਣਕਿਆ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੱਚੇ ਰੱਬ ਦਾ ਓਟ ਆਸਰਾ ਲਿਆ ਗਿਆ। ਰਾਸ਼ਟਰਪਤੀ ਪੁਲਸ ਮੈਡਲ ਜੇਤੂ ਸਾਬਕਾ ਪੀ . ਪੀ , ਐੱਸ ਅਧਿਕਾਰੀ ਸਵ – ਹਰਮੇਲ ਸਿੰਘ ਚੰਦੀ ਫਾਉਂਡਰ ਚੇਅਰਮੈਨ ਦੀ ਪ੍ਰੇਰਨਾ ਨਾਲ ਚਾਣੱਕਿਆ ਇੰਟਰਨੈਸ਼ਨਲ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਚੇਅਰਮੈਨ ਨਰਿੰਦਰ ਪਾਲ ਸਿੰਘ ਚੰਦੀ ਅਤੇ ਪ੍ਰਿੰਸੀਪਲ ਮੈਡਮ ਬਰਿੰਦਰ ਕੌਰ ਦੀ ਹਾਜਰੀ ਵਿੱਚ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਵੇ ਪਤਵੰਤੇ ਸੱਜਣ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਜੀ ਅਤੇ ਮੈਡਮ ਗੁਰਮਿੰਦਰ ਕੌਰ ਜੀ ਦੇ ਸਵਾਗਤ ਨਾਲ ਹੋਈ।ਇਸ ਪ੍ਰੋਗਰਾਮ ਵਿਚ ਵੱਖ – ਵੱਖ ਜਮਾਤ ਦੇ ਵਿਦਿਆਰਥੀਆ ਨੇ ਵੱਖ – ਵੱਖ ਕਿਰਦਾਰਾਂ ਦੇ ਨਾਲ ਆਪਣੀ ਭੂਮਿਕਾ ਨਿਭਾਈ।ਬੜੇ ਹੀ ਉਤਸ਼ਾਹ ਨਾਲ ਸਾਰੇ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਹਿਸਾ ਲਿਆ , ਜਿਸ ਵਿਚ ਪਹਿਲਾ ਸਥਾਨ – ਪ੍ਰਭਪ੍ਰੀਤ ਸਿੰਘ, ਰੂਹਾਨੀ ਰੂਹੀ, ਪ੍ਰਭਲੀਨ ਕੌਰ, ਅਭਿਲਾਸ਼ਾ ਠਾਕੁਰ, ਦੂਸਰਾ ਸਥਾਨ – ਸਹਿਜ, ਮਾਨਵੀ ਕੌਰ, ਸਮਰਿਧੀ, ਤੀਸਰਾ ਸਥਾਨ – ਗੁਰਬਾਜ ਸਿੰਘ, ਨਿਵੇਦੀਤਾ, ਆਰੀਅਨ ਬਾਂਗਰ, ਆਸ਼ੀਆ ਕੌਸ਼ਲ,ਅਤੇ ਕੌਨਸੂਲੇਸ਼ਨ ਪ੍ਰਾਈਜ – ਹਰਸ਼ੀਤਾ , ਨਿਤਿਯਮ ਵਰਮਾ, ਅਭਿਨਵ ਨੇ ਪ੍ਰਾਪਤ ਕੀਤਾ,ਜੇਤੂ ਟੀਮਾਂ ਅਤੇ ਹਿਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦੇ ਮਨੋਰੰਜਨ ਲਈ ਚਾਣੱਕਿਆ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵਲੋਂ ਪੰਜਾਬੀ ਲੋਕ ਨਾਚ ਭੰਗੜਾ ਅਤੇ ਲੁੱਡੀ ਵੀ ਦਰਸਾਏ ਗਏ। ਜਿੱਥੇ ਬੱਚਿਆਂ ਨੇ ਵਡੇ ਪੱਧਰ ਤੇ ਹਿਸਾ ਲਿਆ ਉਸ ਦੇ ਨਾਲ ਨਾਲ ਓਹਨਾ ਦੇ ਮਾਤਾ ਪਿਤਾ ਨੇ ਵੀ ਇਸ ਪ੍ਰੋਗਰਾਮ ਵਿਚ ਹਿਸਾ ਲੈ ਕੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ।ਪ੍ਰਿੰਸੀਪਲ ਮੈਡਮ ਬਰਿੰਦਰ ਕੌਰ ਜੀ ਨੇ ਜੇਤੂ ਬਚਿਆ ਨੂੰ ਵਧਾਈ ਦਿੰਦਿਆਂ ਜਿੰਦਗੀ ਵਿਚ ਅੱਗੇ ਵਧਨ ਅਤੇ ਚੰਗੀ ਵਿੱਦਿਆ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਸਾਰੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਦਸਿਆ ਕੀ ਵਿਦਿਆ ਹੀ ਜਿੰਦਗੀ ਦਾ ਅਸਲੀ ਸੋਮਾ ਹੈ ਜਿਸ ਨਾਲ ਅਸੀਂ ਜ਼ਿੰਦਗੀ ਦੇ ਹਰ ਮੋਹਕਾਂਮ ਤੇ ਸਫਲ ਹੁੰਦੇ ਹਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਿਹਨਤ ਦਾ ਰਾਸਤਾ, ਬੁੱਧੀ ਨਾਲ ਰੌਸ਼ਨ
Next articleਗੋਬਿੰਦ ਪੁਰ ਦਾ ਸਰਪੰਚ ਹੋਇਆ ਲੁਟੇਰਿਆਂ ਦਾ ਸ਼ਿਕਾਰ ਗੰਡਾਸੀ ਮਾਰ ਕੇ ਕੀਤਾ ਜ਼ਖ਼ਮੀ ਮੋਬਾਈਲ ਸਮੇਤ ਅੱਠ ਹਜ਼ਾਰ ਲੁੱਟੇ