HOME ” ਚਮਕੌਰ ਦੀ ਗੜ੍ਹੀ “

” ਚਮਕੌਰ ਦੀ ਗੜ੍ਹੀ “

 (ਸਮਾਜ ਵੀਕਲੀ)

ਚਮਕੌਰ ਗੜ੍ਹੀ ਦੇ ਦਰਾਂ ਤੇ,ਵੈਰੀ ਜੁੜ ਗਏ ਭਾਰੇ,
ਖੰਡੇ, ਤੇਗਾਂ, ਲਿਸ਼ਕਦੇ, ਗੂੰਜਣ ਜੈਕਾਰੇ।

ਵੈਰੀ ਚੜ੍ਹ ਕੇ ਆ ਗਿਆ, ਨਾਲ ਲਸ਼ਕਰ ਭਾਰੇ,
ਵਿੱਚ ਗੜ੍ਹੀ ਦੇ, ਸਿੰਘ ਵੀ, ਲਾਉਂਦੇ ਜੈਕਾਰੇ ।

ਅਜੀਤ ਸਿੰਘ ਨੇ, ਜੰਗ ਲਈ, ਕਰ ਲਏ ਤਿਆਰੇ,
ਜੁਝਾਰ ਸਿੰਘ ਵੀ, ਜੋਸ਼ ਵਿੱਚ, ਛੱਡੇ, ਜੈਕਾਰੇ।

ਵਿੱਚ ਗੜ੍ਹੀ ਦੇ, ਸਿੰਘ ਪਏ, ਮੁਗਲਾਂ ਤੇ ਭਾਰੇ,
ਵਿੱਚ ਮੈਦਾਨੇ ਜੰਗ ਦੇ, ਸੂਰੇ, ਜੂਝਣ ਸਾਰੇ ।

ਪੁੱਤਾਂ ਵਾਂਗੂ, ਗੁਰੂ ਨੂੰ, ਸੀ, ਸਿੰਘ ਪਿਆਰੇ,
ਅਜੀਤ-ਜੁਝਾਰ ਨੇ ਆਪਣੇ,ਗੁਰਾਂ ਧਰਮ ਤੋਂ ਬਾਰੇ।

ਪੁੱਤਰ ਚਾਰੇ, ਪਿਤਾ ਜੀ, ਗੁਰਾਂ ਪੰਥ ਤੋਂ ਬਾਰੇ,
ਨਾਲ਼ ਸਿੰਘਾਂ ਦੇ,ਗੜ੍ਹੀ ਵਿੱਚ,ਗੁਰੂ ਵਖ਼ਤ ਗੁਜ਼ਾਰੇ।

ਅੱਖਾਂ ਅੱਗੇ ਗੁਰਾਂ ਨੇ, ਪੁੱਤ ਧਰਮ ਤੋਂ ਬਾਰੇ,
ਚਮਕੌਰ ਗੜ੍ਹੀ ਵਿੱਚ,ਵਾਰ ਤੇ,ਗੁਰਾਂ ਲਾਲ ਪਿਆਰੇ।

ਸਿੱਖੀ ਖ਼ਾਤਰ ਵਾਰ ਗਏ, ਗੁਰੂ ਪੁੱਤਰ ਚਾਰੇ,
ਸਰਬੰਸ ਦਾਨੀਆਂ, ਤੇਰੇ ਤੋਂ, ਜਾਈਏ ਬਲਿਹਾਰੇ।

ਅਨੰਦਪੁਰੀ ਦੇ ਮਾਲਕਾਂ, ਤੇਰੇ ਅਨੰਦ ਨਿਆਰੇ
ਸੰਦੀਪ ਗੁਰੂ ਜੀ ਆਪ ਤੋਂ ਇਹ ਜਿੰਦੜੀ ਬਾਰੇ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਜਲਦੀ ਕਰਾਂਗੇ ਅੰਦੋਲਨ – ਹਰਜੀਤ ਖ਼ਿਆਲੀ
Next articleWhy did Dr. Ambedkar burnt Manusmriti and What was its impact on Dalits and Hindu Society?