ਚੱਕ ਬਾਹਮਣੀਆਂ ਟੋਲ ਪਲਾਜੇ ਤੇ ਧਰਨਾਂ ਦੂਜੇ ਦਿਨ ਵੀ ਜਾਰੀ-ਸੁੱਖ ਗਿੱਲ ਮੋਗਾ

ਬੀਕੇਯੂ ਤੋਤੇਵਾਲ ਵੱਲੋਂ ਚਾਹ-ਪਾਣੀ ਅਤੇ ਦਾਲ-ਫੁਲਕੇ ਦਾ ਲੰਗਰ 24 ਘੰਟੇ ਚੱਲੇਗਾ
ਧਰਮਕੋਟ (ਸਮਾਜ ਵੀਕਲੀ)– ਚੱਕ ਬਾਹਮਣੀਆਂ ਟੋਲ ਪਲਾਜਾ ਨੇੜੇ ਸ਼ਾਹਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਧਰਨਾਂ ਅੱਜ ਦੂਜੇ ਦਿਨ ਵੀ ਜਾਰੀ ਹੈ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚੋਣਵੇੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ,ਉਹਨਾਂ ਕਿਹਾ ਕੇ ਇਹ ਟੋਲ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਅਤੇ ਆਮ ਲੋਕਾਂ ਤੋਂ ਜਬਰੀ ਟੈਕਸ ਵਸੂਲ ਰਿਹੇ ਹਨ ਅਤੇ ਇਹਨਾਂ ਦਾ ਸਟਾਫ ਲੋਕਾਂ ਨਾਲ ਮਾੜਾ ਵਿਹਾਰ ਕਰਨ ਵਿੱਚ ਆਏ ਦਿਨ  ਕਾਫੀ ਚਰਚਾ ਵਿੱਚ ਰਹਿੰਦਾ ਹੈ,ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਉਹਨਾਂ ਦੀ ਜਥੇਬੰਦੀ ਲੋਕਾਂ ਦੀਆਂ ਹੱਕੀ ਮੰਗਾ ਨੂੰ ਲੈਕੇ ਅਤੇ ਟੋਲ ਰੇਟਾਂ ਵਿੱਚ ਹੋਏ ਵਾਧੇ ਨੂੰ ਲੈਕੇ ਅਣਮਿੱਥੇ ਸਮੇਂ ਲਈ ਧਰਨਾਂ ਲਾਕੇ ਬੈਠੀ ਹੈ,ਉਹਨਾਂ ਕਿਹਾ ਕੇ ਜਥੇਬੰਦੀ ਵੱਲੋਂ ਚਾਹ-ਪਾਣੀ ਅਤੇ ਦਾਲ-ਫੁਲਕੇ ਦਾ ਲੰਗਰ 24 ਘੰਟੇ ਚੱਲ ਰਿਹਾ ਹੈ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਸਾਬ ਢਿੱਲੋਂ ਤੋਤੇਵਾਲਾ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ,ਗੁਰਨਾਮ ਸਿੰਘ ਜਲੰਧਰੀਆ,ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਕੋਟ ਈਸੇ ਖਾਂ,ਤਜਿੰਦਰ ਸਰਪੰਚ,ਜਸਵੰਤ ਸਿੰਘ ਲੋਹਗੜ੍ਹ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਲਾਡੀ ਭੱਦਮਾਂ,ਅੰਮ੍ਰਿਤਪਾਲ ਬਾਊਪੁਰ,ਨਿਸ਼ਾਨ ਸਿੰਘ,ਭੁਪਿੰਦਰ ਸਿੰਘ ਹੀਰੋ,ਤਜਿੰਦਰ ਸਿੰਘ ਸਿੱਧਵਾਂਬੇਟ,ਗੁਰਜੀਤ ਸਿੰਘ ਭਿੰਡਰ,ਮੰਨਾਂ ਬੱਡੂਵਾਲਾ,ਨਿਰਮਲ ਸਿੰਘ ਇਕਾਈ ਪ੍ਰਧਾਨ,ਰਣਜੀਤ ਚੱਕ ਤਾਰੇਵਾਲਾ,ਤੀਰਥ ਸਿੰਘ ਸਰਪੰਚ ਖਹਿਰਾ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮੱਖੂ,ਗੁਰਸੇਵਕ ਸਿੰਘ ਜੋਗੇਵਾਲਾ ਸਰਕਲ ਪ੍ਰਧਾਨ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਬੋਹੜ ਸਿੰਘ ਦਾਨੇਵਾਲਾ,ਸਤਨਾਮ ਸਿੰਘ ਦਾਨੇਵਾਲਾ,ਸੁਖਦੇਵ ਸਿੰਘ ਇੰਦਗੜ੍ਹ,ਤਲਵਿੰਦਰ ਗਿੱਲ ਤੋਤੇਵਾਲਾ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleSAMAJ WEEKLY = 04/06/2024
Next articleਮਹਿਲ ਬਣੇ ਨੇ ਖੰਡਰ