ਚੱਕ ਬਾਹਮਣੀਆਂ ਟੋਲ ਦੇ ਖਿਲਾਫ ਕਿਸਾਨਾਂ,ਮਜਦੂਰਾਂ ਅਤੇ ਡਰਾਈਵਰਾਂ ਦਾ ਸੰਘਰਸ਼ ਦਿਨ-ਬ-ਦਿਨ ਹੋ ਰਿਹਾ ਤੇਜ-ਗਿੱਲ,ਚਾਹਲ,ਸੱਤੀ, ਟਰੱਕ ਯੂਨੀਅਨ ਸ਼ਾਹਕੋਟ ਨੇ ਆਪਣੀਆਂ ਮੰਗਾਂ ਨੂੰ ਲੈਕੇ ਟੋਲ ਤੇ ਬੈਠੇ ਕਿਸਾਨਾਂ ਤੋਂ ਹਮਾਇਤ ਦੀ ਕੀਤੀ ਮੰਗ

ਧਰਮਕੋਟ,ਸ਼ਾਹਕੋਟ (ਸਮਾਜ ਵੀਕਲੀ)  –ਬੀਤੇ ਕਈ ਦਿਨਾਂ ਤੋਂ ਚੱਕ ਬਾਹਮਣੀਆਂ ਟੋਲ ਪਲਾਜੇ ਨੂੰ ਕਿਸਾਨਾਂ ਵੱਲੋਂ ਫਰੀ ਕੀਤਾ ਗਿਆ ਸੀ ਜਿਸ ਵਿੱਚ ਪਹਿਲਾਂ ਟਰੱਕ ਯੂਨੀਅਨ ਧਰਮਕੋਟ ਤੇ ਅੱਜ ਟਰੱਕ ਯੂਨੀਅਨ ਸ਼ਾਹਕੋਟ ਨੇ ਵੀ ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਤੋਂ ਹਮਾਇਤ ਮੰਗੀ ਹੈ,ਇਸ ਮੌਕੇ ਬੋਲਦਿਆਂ ਸੁੱਖ ਗਿੱਲ ਮੋਗਾ,ਗੁਰਚਰਨ ਸਿੰਘ ਚਾਹਲ ਅਤੇ ਸਤਵੀਰ ਸੱਤੀ ਨੇ ਕਿਹਾ ਕੇ ਜਿੰਨੀ ਦੇਰ ਤੱਕ ਐਨ ਐਚ ਏ ਆਈ ਸਾਡੀਆਂ ਸੰਪੂਰਨ ਮੰਗਾਂ ਨਈ ਮਨਦੀ ਓਨੀ ਦੇਰ ਤੱਕ ਇਹ ਧਰਨਾਂ ਜਾਰੀ ਰਹੇਗਾ,ਉਹਨਾਂ ਕਿਹਾ ਕੇ ਇਸ ਧਰਨੇ ਵਿੱਚ ਦਿਨ-ਬ-ਦਿਨ ਲੋਕਾਂ ਦਾ ਇਕੱਠ ਤੇ ਰੋਹ ਟੋਲ ਪ੍ਰਸ਼ਾਸ਼ਨ ਖਿਲਾਫ ਵਧਦਾ ਜਾ ਰਿਹਾ ਹੈ ਅਤੇ ਮੋਰਚਾ ਜਿੱਤ ਵੱਲ ਵੱਧ ਰਿਹਾ ਹੈ,ਉਹਨਾਂ ਕਿਹਾ ਕੇ ਬੀਤੇ ਕੱਲ ਐਨ ਐਚ ਏ ਆਈ,ਤਹਿਸੀਲਦਾਰ ਸ਼ਾਹਕੋਟ,ਡੀ ਐਸ ਪੀ ਸ਼ਾਹਕੋਟ ਅਤੇ ਐਸ ਐਚ ਓ ਸ਼ਾਹਕੋਟ ਨਾਲ ਪਹਿਲੇ ਗੇੜ ਦੀ ਮੀਟਿੰਗ ਹੋਈ ਹੈ ਜੋ ਕੇ ਬੇਸਿੱਟਾ ਰਹੀ ਹੈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਲਖਵਿੰਦਰ ਸਿੰਘ ਕਰਮੂੰਵਾਲਾ ਅਤੇ ਸੁੱਖ ਗਿੱਲ ਮੋਗਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਗੁਰਚਰਨ ਸਿੰਘ ਚਾਹਲ ਅਤੇ ਮੋਹਨ ਸਿੰਘ ਬੱਲ,ਟਰੱਕ ਯੂਨੀਅਨ ਧਰਮਕੋਟ ਤੋਂ ਸਤਵੀਰ ਸਿੰਘ ਸੱਤੀ ਜਲਾਲਾਂਬਾਦ ਅਤੇ ਰਾਜਪਾਲ ਸਿੰਘ ਮਖੀਜਾ ਕਮੇਟੀ ਮੈਂਬਰ ਬਣਾਏ ਗਏ ਹਨ,ਇਸ ਮੌਕੇ ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਚਮਕੌਰ ਸਿੰਘ ਸੀਤੋ ਮੈਬਰ ਪੰਜਾਬ,ਸੁੱਖਾ ਐਮ ਸੀ ਧਰਮਕੋਟ,ਰਾਜਪਾਲ ਸਿੰਘ ਮਖੀਜਾ,ਸੋਹਣ ਸਿੰਘ ਬੱਲ ਜਿਲ੍ਹਾ ਪ੍ਰਧਾਨ ਜਲੰਧਰ ਉਗਰਾਹਾਂ,ਬਲਕਾਰ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ ਉਗਰਾਹਾਂ,ਪ੍ਰਿੰਸੀਪਲ ਮਨਜੀਤ ਸਿੰਘ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਤਲਵਿੰਦਰ ਗਿੱਲ ਤੋਤੇਵਾਲਾ ਯੂਥ ਕਿਸਾਨ ਆਗੂ,ਡਾ ਸਰਤਾਜ ਧਰਮਕੋਟ,ਲਾਡੀ ਭੱਦਮਾਂ,ਕਿੱਕਰ ਸਿੰਘ ਢੋਸ,ਬਲਵਿੰਦਰ ਸਿੰਘ ਮੈਂਬਰ,ਬੈੜ ਸਿੰਘ ਮੈਬਰ,ਮੰਦਰ ਸਿੰਘ ਮੈਂਬਰ,ਇਂਦਰਜੀਤ ਸਿੰਘ ਮੈਂਬਰ,ਲਖਜਿੰਦਰ ਸਿੰਘ ਪੱਪੂ ਐਮ ਸੀ,ਸੇਵਕ ਚਾਹਲ,ਬਲਵਿੰਦਰ ਸਿੰਘ ਰੌਸ਼ਨ ਵਾਲਾ,ਨਿਰਵੈਰ ਸਿੰਘ,ਮਲਕੀਤ ਸਿੰਘ,ਹਜੂਰਾ ਸਿੰਘ,ਗੁਰਬਖਸ਼ ਸਿੰਘ,ਤਜਿੰਦਰ ਸਿੰਘ ਸੈਕਟਰੀ,ਦਲਜੀਤ ਸਿੰਘ ਬਾਬਾ ਉਧੋਵਾਲ,ਲਾਡੀ ਬੀਟਲਾਂ,ਲਖਵਿੰਦਰ ਸਿੰਘ ਜੁਲਕਾ ਅਤੇ ਰਣਜੀਤ ਸਿੰਘ ਚੱਕ ਤਾਰੇਵਾਲਾ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਜਣਾ ਕੇਂਦਰ ਵੱਲੋਂ ਹਰਸਿਮਰਤ ਸਿੰਘ ਖਾਲਸਾ ਯਾਦਗਾਰੀ ਕਵੀ-ਦਰਬਾਰ ਨੇ ਛੱਡੀ ਵੱਖਰੀ ਛਾਪ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਮੰਗ ਪੱਤਰ ਪ੍ਰਵਾਨ