ਚੱਕ ਬਾਹਮਣੀਆਂ ਟੋਲ ਤੇ ਕਿਸਾਨ ਜਥੇਬੰਦੀਆਂ ਨੇ ਨਵੇਂ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ

ਅੱਜ 31ਵੇਂ ਦਿਨ ਵੀ ਚੱਕ ਬਾਹਮਣੀਆਂ ਟੋਲ ਰਿਹਾ ਫਰੀ-ਗਿੱਲ,ਚਾਹਲ,ਸੱਤੀ
ਧਰਮਕੋਟ,ਸ਼ਾਹਕੋਟ  ( ਹਰਜਿੰਦਰ ਛਾਬੜਾ)-ਚੱਕ ਬਾਹਮਣੀਆਂ ਟੋਲ ਪਲਾਜਾ ਨੇੜੇ ਸ਼ਾਹਕੋਟ ਨੂੰ ਫਰੀ ਕੀਤੇ ਹੋਏ ਅੱਜ 31 ਦਿਨ ਹੋ ਗਏ ਹਨ,ਅੱਜ ਟੋਲ ਪਲਾਜਾ ਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ,ਟਰੱਕ ਯੂਨੀਅਨ ਧਰਮਕੋਟ ਦੇ ਪ੍ਰਧਾਨ ਸਤਵੀਰ ਸਿੰਘ ਸੱਤੀ ਵੱਲੋਂ ਬੀਜੇਪੀ ਵੱਲੋਂ ਬਦਲੇ ਗਏ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਂ ਅਤੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਜੰਮ ਕੇ ਨਾਅਰੇਬਾਜੀ ਕੀਤੀ,ਇਸ ਮੌਕੇ ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ ਜਿਸ ਗੱਲ ਦਾ ਲੋਕਾਂ ਨੂੰ ਡਰ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਬਦਲ ਕੇ ਓਹੀ ਕੰਮ ਕੀਤਾ ਹੈ,ਉਹਨਾਂ ਕਿਹਾ ਕੇ ਸਾਡਾ ਚੱਕ ਬਾਹਮਣੀਆਂ ਟੋਲ ਤੇ ਧਰਨਾਂ ਕਿਸਾਨਾਂ,ਅਤੇ ਆਮ ਲੋਕਾਂ ਦੀਆਂ ਮੰਗਾਂ ਨੂੰ ਲੈਕੇ ਹੈ,ਜੇ ਪ੍ਰਸ਼ਾਸ਼ਨ ਨਹੀਂ ਚਾਹੁੰਦਾ ਕੇ ਲੋਕਾਂ ਨੂੰ ਸੁੱਖ ਸਹੂਲਤਾਂ ਨਾ ਮਿਲਣ ਤਾਂ ਸਾਡਾ ਧਰਨਾਂ ਨਰੰਤਰ ਏਸੇ ਤਰਾਂ ਹੀ ਚਲਦਾ ਰਹੇਗਾ,ਉਹਨਾਂ ਕਿਹਾ ਕੇ ਹੁਣ ਤਾਂ ਕਿਸਾਨ ਵੀਰ ਝੋਨਾਂ ਲਾਕੇ ਫਰੀ ਹੋ ਗਏ ਹਨ ਅਤੇ ਟੋਲ ਤੇ ਲਗਾਤਾਰ ਹਾਜਰੀ ਵੀ ਵਧੇਗੀ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਜਸਵੰਤ ਸਿਂਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ,ਤਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ,ਰਾਜਪਾਲ ਸਿੰਘ ਮਖੀਜਾ,ਪਰਮਜੀਤ ਸਿੰਘ ਗਦਾਈਕੇ,ਸਵਰਨ ਸਿੰਘ ਰਾਧਲਕੇ,ਸਤਨਾਮ ਸਿੰਘ ਦਾਨੇਵਾਲਾ,ਮਹਿਲ ਸਿੰਘ ਰਾਧਲਕੇ,ਬੋਹੜ ਸਿੰਘ ਦਾਨੇਵਾਲਾ,ਸੁੱਖਾ ਐਮ ਸੀ ਧਰਮਕੋਟ,ਬਲਕਾਰ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ ਉਗਰਾਹਾਂ,ਪ੍ਰਿੰਸੀਪਲ ਮਨਜੀਤ ਸਿੰਘ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਤਲਵਿੰਦਰ ਗਿੱਲ ਤੋਤੇਵਾਲਾ ਯੂਥ ਕਿਸਾਨ ਆਗੂ,ਡਾ ਸਰਤਾਜ ਧਰਮਕੋਟ,ਲਾਡੀ ਭੱਦਮਾਂ,ਕਿੱਕਰ ਸਿੰਘ ਢੋਸ,ਬਲਵਿੰਦਰ ਸਿੰਘ ਮੈਂਬਰ,ਬੈੜ ਸਿੰਘ ਮੈਬਰ,ਮੰਦਰ ਸਿੰਘ ਮੈਂਬਰ,ਇਂਦਰਜੀਤ ਸਿੰਘ ਮੈਂਬਰ,ਲਖਜਿੰਦਰ ਸਿੰਘ ਪੱਪੂ ਐਮ ਸੀ,ਸੇਵਕ ਚਾਹਲ,ਬਲਵਿੰਦਰ ਸਿੰਘ ਰੌਸ਼ਨ ਵਾਲਾ,ਨਿਰਵੈਰ ਸਿੰਘ,ਮਲਕੀਤ ਸਿੰਘ,ਹਜੂਰਾ ਸਿੰਘ,ਗੁਰਬਖਸ਼ ਸਿੰਘ,ਤਜਿੰਦਰ ਸਿੰਘ ਸੈਕਟਰੀ,ਦਲਜੀਤ ਸਿੰਘ ਬਾਬਾ ਉਧੋਵਾਲ,ਲਾਡੀ ਬੀਟਲਾਂ,ਲਖਵਿੰਦਰ ਸਿੰਘ ਜੁਲਕਾ ਅਤੇ ਰਣਜੀਤ ਸਿੰਘ ਚੱਕ ਤਾਰੇਵਾਲਾ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ ਧਰਮਕੋਟ,ਨਿਰਮਲ ਸਿੰਘ ਇਕਾਈ ਪ੍ਰਧਾਨ ਬੱਡੂਵਾਲਾ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNDA ਤੋਂ ਉਪੇਂਦਰ ਕੁਸ਼ਵਾਹਾ ਨੂੰ ਰਾਜ ਸਭਾ ਭੇਜਿਆ ਜਾਵੇਗਾ, ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਮਿਲਿਆ ਤੋਹਫਾ
Next articleSTF ਦੀ ਵੱਡੀ ਕਾਰਵਾਈ: ਮੁੱਠਭੇੜ ‘ਚ ਮਾਰਿਆ 1 ਲੱਖ ਦਾ ਇਨਾਮ ਲੈਣ ਵਾਲਾ ਬਦਨਾਮ ਅਪਰਾਧੀ – AK-47 ਤੇ ਪਿਸਤੌਲ ਬਰਾਮਦ