HOME ਬਲਾਕ ਰੁੜਕਾ ਕਲਾਂ ਦੇ ਚੇਅਰਪਰਸਨ ਵੀਨਾ ਕੁਮਾਰੀ ਤ੍ਰਿਵੈਣੀ ਮੰਦਿਰ ਇੰਦਣਾਂ ਕਲਸਕੇ ਵਿਖੇ...

ਬਲਾਕ ਰੁੜਕਾ ਕਲਾਂ ਦੇ ਚੇਅਰਪਰਸਨ ਵੀਨਾ ਕੁਮਾਰੀ ਤ੍ਰਿਵੈਣੀ ਮੰਦਿਰ ਇੰਦਣਾਂ ਕਲਸਕੇ ਵਿਖੇ ਹੋਏ ਨਤਮਸਤਕ

2

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਬਲਾਕ ਸੰਮਤੀ ਬਲਾਕ ਵਿਰਕ ਤੋਂ ਪਹਿਲਾਂ ਬਲਾਕ ਸੰਮਤੀ ਚੌਣਾਂ ਜਿੱਤ ਹਾਸਲ ਕਰਕੇ ਮੈਂਬਰ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਬਲਾਕ ਰੁੜਕਾ ਕਲਾਂ ਦੀ ਚੇਅਰਪਰਸਨ ਦੀ ਵੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ, ਚੋਣ ਜਿੱਤਣ ਉਪਰੰਤ ਸ਼੍ਰੀਮਤੀ ਵੀਨਾ ਕੁਮਾਰੀ ਚੇਅਰਪਰਸਨ ਬਲਾਕ ਰੁੜਕਾਂ ਕਲਾਂ ਆਪਣੇ ਪਿੰਡ ਵਾਸੀਆਂ ਦੇ ਨਾਲ ਪਿੰਡ ਇੰਦਣਾਂ ਕਲਸਕੇ ਦੇ ਤ੍ਰਿਵੈਣੀ ਮੰਦਿਰ ਵਿਖੇ ਉਚੇਚੇ ਤੌਰ ਤੇ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਨੇ ਨਤਮਸਤਕ ਹੋ ਕੇ ਬਾਬਾ‌ ਜੀ ਤੋਂ ਅਸ਼ੀਰਵਾਦ ਲਿਆ। ਇਸ ਸਮੇਂ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਬਲਦੇਵ ਸ਼ਾਹ ਜੀ ਕਾਦਰੀ ਨੇ ਸ਼੍ਰੀਮਤੀ ਵੀਨਾ ਕੁਮਰੀ ਨੂੰ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਸਮੇਂ ਉਨ੍ਹਾਂ ਦੇ ਬੇਟੇ ਸਰਪੰਚ ਵਿਰਕਾ ਸੁਮੀਤ ਲਾਡੀ ਬਸਰਾ‌ ਨੇ ਆਪਣੇ ਵੋਟਰਾਂ ਸਪੋਟਰਾ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਰਾਤ ਦਿਨ ਮੇਹਨਤ ਕਰ ਕੇ ਉਨ੍ਹਾਂ ਦੀ ਮਾਤਾ ਨੂੰ ਕਾਮਯਾਬ ਕੀਤਾ। ਲਾਡੀ ਨੇ ਦੱਸਿਆ ਕਿ ਉਹ ਆਪਣੇ ਹਲਕੇ ਦੇ ਆਉਂਦੇ 65 ਪਿੰਡਾਂ ਦੀ ਨੁਹਾਰ ਬਦਲਣ ਦਾ ਪੂਰਾ ਖਿਆਲ ਰੱਖਣਗੇ। ਪਿੰਡ ਇੰਦਣਾਂ ਕਲਸਕੇ ਦੇ ਸਰਪੰਚ ਸ਼੍ਰੀਮਤੀ ਜਸਵੀਰ ਕੌਰ ਨੇ ਚੇਅਰਪਰਸਨ ਦਾ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਸਹਿਯੋਗ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਬਲਦੇਵ ਸ਼ਾਹ ਜੀ ਕਾਦਰੀ, ਸ਼੍ਰੀਮਤੀ ਵੀਨਾ ਕੁਮਰੀ, ਸਰਪੰਚ ਸੁਮੀਤ ਲਾਡੀ ਬਸਰਾ, ਅਸ਼ੋਕ ਕੁਮਾਰ, ਸਰਪੰਚ ਸ਼੍ਰੀਮਤੀ ਜਸਵੀਰ ਕੌਰ, ਜਸਵੀਰ ਲਾਲ, ਸ਼੍ਰੀਮਤੀ ਹਰਪ੍ਰੀਤ ਕੌਰ, ਤਰਸੇਮ ਕੌਰ, ਹਰਮੀਨਾ, ਪਰਮਜੀਤ ਕੌਰ, ਊਸ਼ਾ ਰਾਣੀ ਤੋਂ ਇਲਾਵਾਂ ਸਪੋਰਟਸ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦੇ ਆਜਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ।
Next articleਆਪਣੇ ਆਪ ਨੂੰ ਬਦਲੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ