ਚੇਅਰਪਰਸਨ ਨੇ ਕਮਾਲਪੁਰ ਸਕੂਲ ’ਚ ਕੀਤਾ ਸਬਮਰਸੀਬਲ ਪੰਪ ਤੇ ਵਾਟਰ ਕੂਲਰ ਆਰ.ਓ ਦਾ ਉਦਘਾਟਨ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਅੱਜ ਸਰਕਾਰੀ ਹਾਈ ਸਕੂਲ ਕਮਾਲਪੁਰ ਵਿਚ ਆਪਣੇ ਅਖ਼ਤਿਆਰੀ ਫੰਡ ’ਚੋਂ 2.20 ਲੱਖ ਰੁਪਏ ਦੀ ਲਾਗਤ ਨਾਲ ਲਗਵਾਏ ਸਬਮਰਸੀਬਲ ਪੰਪ ਅਤੇ ਵਾਟਰ ਕੂਲਰ ਆਰ.ਓ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮੈਨ ਬੈਕਫਿੰਕੋ ਸੰਦੀਪ ਸੈਣੀ ਵੀ ਮੌਜੂਦ ਸਨ।
ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਦੇ ਨਾਲ-ਨਾਲ ਬੁਨਿਆਦੀ ਢਾਂਚਾਂ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਲੋਕ ਸੇਵਕ ਬਣ ਕੇ ਲੋਕਾਂ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਮੰਗਾਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਜਿਥੇ ਜਿੰਨੀ ਲੋੜ ਹੈ, ਉਸੇ ਹਿਸਾਬ ਨਾਲ ਵਿਕਾਸ ਕਾਰਜਾਂ ਸਬੰਧੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ ਕਿ ਬੁਨਿਆਦੀ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਤੇ ਕੌਂਸਲਰ ਜਸਪਾਲ ਚੇਚੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਅਜੇ ਵਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਤੋਂ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਸਕੂਲ ਹੈੱਡ ਮਿਸਟ੍ਰੈਸ ਰਣਦੀਪ ਕੌਰ, ਜੇ.ਈ ਨਰਿੰਦਰ ਸਿੰਘ, ਉਪ ਅਰਥ ਅੰਕੜਾ ਸਲਾਹਕਾਰ ਦਫ਼ਤਰ ਤੋਂ ਧਰਮਿੰਦਰ ਸਿੰਘ, ਐਕਸ ਸਰਵਿਸਮੈਨ ਸੈੱਲ ਦੇ ਜਨਰਲ ਸਕੱਤਰ ਖੁਸ਼ੀ ਰਾਮ, ਆਫਿਸ ਇੰਚਾਰਜ ਜੈ ਰਾਮ, ਸੂਬਾ ਸੰਯੁਕਤ ਸਕੱਤਰ ਮਨਦੀਪ ਕੌਰ, ਬੀ.ਸੀ ਸੈੱਲ ਦੇ ਪ੍ਰਧਾਨ ਪਵਨ ਸੈਣੀ, ਸਕੱਤਰ ਕਰਮਜੀਤ ਬੱਬੂ, ਜ਼ਿਲ੍ਹਾ ਸੰਯੁਕਤ ਸਕੱਤਰ ਰਚਨਾ ਕੌਰ, ਬਲਾਕ ਪ੍ਰਧਾਨ ਜਸਪਾਲ, ਬਲਵਿੰਦਰ ਰਾਣਾ, ਹਰੀ ਕ੍ਰਿਸ਼ਨ ਕਜਲਾ, ਬਲਵਿੰਦਰ ਕਤਨਾ, ਜ਼ਿਲ੍ਹਾ ਸੰਯੁਕਤ ਸਕੱਤਰ ਬਲਜੀਤ ਕੌਰ, ਹਰਭਗਤ ਸਿੰਘ ਤੁਲੀ ਤੇ ਹੋਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੋਡਾ ਐਨਕਾਊਂਟਰ ‘ਤੇ ਓਵੈਸੀ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ, ‘PM ਮੋਦੀ ਕਹਿੰਦੇ ਸਨ ਘਰ ‘ਚ ਵੜ ਕੇ ਮਾਰਾਂਗੇ’, ਫਿਰ ਇਹ ਕੀ ਹੈ?
Next articleNAPM condemns the horrific spree of mob lynchings across the country after the Lok Sabha election results