(ਸਮਾਜ ਵੀਕਲੀ)- “ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ ਵਿਖੇ 14 ਸਤੰਬਰ ਵੀਰਵਾਰ ਨੂੰ ਬਾਦ ਸ਼ਾਮ 6 ਵਜੇ ਬਹੁਤ ਸ਼ਾਨਦਾਰ ਯਾਦਗਾਰੀ ਸਨਮਾਨ ਸਮਾਰੋਹ ਕਰਾਇਆ ਗਿਆ ਜੋ ਬਹੁਤ ਯਾਦਗਾਰੀ ਹੋ ਨਿਬੜਿਆ । ਬਹੁਤ ਸਾਰੀਆਂ ਸੰਸਥਾਵਾਂ ਦੇ ਔਹਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਆਪਣੀ ਸ਼ਿਰਕਤ ਕੀਤੀ । ਭਾਰਤ ਤੋਂ ਆਏ ਡਾ ਦਵਿੰਦਰ ਖ਼ੁਸ਼ ਧਾਲੀਵਾਲ, ਡਾ ਹਰਮਿੰਦਰ ਸਿੰਘ ਤੇ ਡਾ ਅਤਿੰਦਰ ਕੌਰ ਜੀ ਤੇ ਲੱਖਵਿੰਦਰ ਲੱਖਾ ਸਲੇਮਪੁਰੀ ਨੂੰ ਯਾਦਗਾਰੀ ਸਨਮਾਨ ਚਿੰਨ ਤੇ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਡਾ ਕਥੂਰੀਆ ਜੀ ਨੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਬਿਰਾਜਮਾਨ ਸੱਭ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ । ਇਸਦੇ ਨਾਲ ਹੀ ਸ ਲਖਵਿੰਦਰ ਸਿੰਘ ਲੱਖਾ ਜੀ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ । ਚਾਰੋਂ ਮਹਿਮਾਨਾਂ ਨੇ ਹਾਜ਼ਰੀਨ ਮੈਂਬਰਜ਼ ਨਾਲ ਆਪਣੀਆਂ ਵਿਚਾਰਾਂ ਵੀ ਸਾਂਝੀਆਂ ਕੀਤੀਆਂ । ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਵਿੱਚੋਂ ਇਹਨਾਂ ਵਿੱਚੋਂ ਕੁਝ ਮੈਂਬਰਜ਼ ਨੇ ਆਪਣੀਆਂ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਤੇ ਕੁਝ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿਆ । ਹਾਜ਼ਰੀਨ ਮਹਿਮਾਨਾਂ ਵਿੱਚ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ, ਰਮਿੰਦਰ ਵਾਲੀਆ, ਦਲਬੀਰ ਸਿੰਘ ਕਥੂਰੀਆ, ਸ ਦਲਜੀਤ ਸਿੰਘ ਗੈਦੂ, ਮਕਸੂਦ ਚੌਧਰੀ, ਡਾ ਸੋਹਨ ਸਿੰਘ ਪਰਮਾਰ, ਰਵਿੰਦਰ ਸਿੰਘ ਕੰਗ, ਸੁਜਾਨ ਸਿੰਘ ਸੁਜਾਨ, ਜਰਨੈਲ ਸਿੰਘ ਮਠਾੜੂ, ਡਾ ਦਵਿੰਦਰ ਲੱਧੜ, ਡਾ ਹਰਮਿੰਦਰ ਸਿੰਘ, ਡਾ ਦਵਿੰਦਰ ਖ਼ੁਸ਼ ਧਾਲੀਵਾਲ, ਡਾ ਅਤਿੰਦਰ ਕੌਰ, ਡਾ ਜਸਪਾਲ ਸਿੰਘ ਦੇਸੂਵੀ, ਲੱਖਵਿੰਦਰ ਲੱਖਾ ਸਲੇਮਪੁਰੀ, ਸੁੰਦਪਾਲ ਰਾਜਾਸਾਂਸੀ, ਡਾ ਅਫ਼ਜ਼ਲ ਰਾਜ, ਮੱਲ ਸਿੰਘ ਬਾਸੀ, ਲਵਪ੍ਰੀਤ ਸਿੰਘ, ਅਮਰੀਤ ਕੌਰ ਤੇ ਬਹੁਤ ਸਾਰੀਆਂ ਹੋਰ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ । ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਮੰਝੇ ਹੋਏ ਟੀ ਵੀ ਤੇ ਰੇਡੀਓ ਹੋਸਟ ਤੇ ਐਂਕਰ ਹਨ । ਇਹਨਾਂ ਦੀ ਹੋਸਟਿੰਗ ਕਾਬਿਲੇ ਤਾਰੀਫ਼ ਹੁੰਦੀ ਹੈ । ਸਨਮਾਨ ਸਮਾਰੋਹ ਦੇ ਮੌਕੇ ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਏਲਾਨ ਕੀਤਾ ਕਿ ਰਮਿੰਦਰ ਵਾਲੀਆ ( ਰੰਮੀ ) ਸਾਹਿਤ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ ਤੇ ਉਹ ਬਹੁਤ ਮਿਹਨਤੀ , ਸਿਰੜੀ ਤੇ ਲਗਨ ਨਾਲ ਕੰਮ ਕਰਦੀ ਹੈ । ਉਸਨੂੰ ਵਿਸ਼ਵ ਪੰਜਾਬੀ ਭਵਨ ਦੀ ਇੰਚਾਰਜ ਤੇ ਸਭਾ ਦੀ ਕਥੂਰੀਆ ਜੀ ਦੀ ਸਹਿਯੋਗੀ ਹੈ । ਰਮਿੰਦਰ ਵਾਲੀਆ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਜੋ ਵੀ ਜ਼ਿੰਮੇਵਾਰੀ ਉਸਨੂੰ ਸੌਂਪੀ ਜਾਏਗੀ ਉਹ ਪੂਰੀ ਤਨਦੇਹੀ ਨਾਲ ਉਸਨੂੰ ਨਿਭਾਉਣਗੇ । ਡਾ ਸੋਹਨ ਸਿੰਘ ਪਰਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਬਹੁਤ ਹੀ ਖ਼ੁਸ਼ਨੁਮਾ ਮਾਹੋਲ ਵਿੱਚ ਇਹ ਸਨਮਾਨ ਸਮਾਰੋਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ (ਰੰਮੀ)
ਸਹਿਯੋਗੀ ਵਿਸ਼ਵ ਪੰਜਾਬੀ ਸਭਾ
ਇਨਚਾਰਜ :- ਵਿਸ਼ਵ ਪੰਜਾਬੀ ਭਵਨ ।