HOME ਚੇਅਰਮੈਨ ਨਾਨਕ ਸਿੰਘ ਐਡਵੋਕੇਟ ਜੰਡੀ ਨੇ ਅਹੁਦਾ ਸੰਭਾਲਿਆ

ਚੇਅਰਮੈਨ ਨਾਨਕ ਸਿੰਘ ਐਡਵੋਕੇਟ ਜੰਡੀ ਨੇ ਅਹੁਦਾ ਸੰਭਾਲਿਆ

3

ਮੌਕੇ ਹਾਜ਼ਰ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕਰਵਾਈ ਤਾਜਪੋਸ਼ੀ

ਮੈ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕਮੀ ਨਹੀਂ ਆਉਣ ਦੇਵਾਂਗਾ:ਨਾਨਕ ਸਿੰਘ ਜੰਡੀ 

ਨਵਾਂਸ਼ਹਿਰ /ਬਲਾਚੌਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਪਾਰਟੀ ਵਲੋਂ ਜ਼ੋਨ ਸੁੱਧਾਮਾਜਰਾ  ਤੋਂ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਨੋਜਵਾਨ ਉਮੀਦਵਾਰ ਨਾਨਕ ਸਿੰਘ ਜੰਡੀ ਐਡਵੋਕੇਟ (ਨਾਨਕ ਸਿੰਘ ਬਾਂਠ) ਦੀ ਬਤੌਰ ਚੇਅਰਮੈਨ ਤਾਜਪੋਸ਼ੀ ਅੱਜ ਬੀ.ਡੀ.ਪੀ.ਓ. ਦਫ਼ਤਰ ਬਲਾਚੌਰ ਵਿਖੇ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਨੇ ਚੇਅਰਮੈਨ ਦੇ ਅਹੁਦੇ ਦੀ ਸਹੁੰ ਚੁੱਕੀ ਅਤੇ ਰਸਮੀ ਤੌਰ ‘ਤੇ ਕੰਮਕਾਜ ਸੰਭਾਲ ਲਿਆ ਹੈ।​ਇਸ ਤਾਜਪੋਸ਼ੀ ਸਮਾਗਮ ਵਿੱਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਨਾਨਕ ਸਿੰਘ ਜੰਡੀ ਐਡਵੋਕੇਟ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮੋਹਣ ਲਾਲ ਸੰਧੂ ਬਲਾਕ ਕਾਂਗਰਸ ਪ੍ਰਧਾਨ, ਰਜਿੰਦਰ ਸਿੰਘ ਸ਼ਿੰਦੀ ਤਹਿਸੀਲ ਪ੍ਰਧਾਨ ਬਲਾਚੌਰ, ਬਲਾਚੌਰ ​ਹਰਜੀਤ ਸਿੰਘ ਜਾਡਲੀ, ​ਕੇਵਲ ਰਾਮ ਬਲਾਕ ਸੰਮਤੀ ਮੈਂਬਰ ਪਿੰਡ ਬਣੇ ਤੋਂ,ਬਲਜਿੰਦਰ ਸਿੰਘ ਸਰਪੰਚ ਮਾਣੇਵਾਲ, ਹੇਮਰਾਜ ਮੰਗੂਪੁਰ (ਕਾਕੂ ), ਜਿੰਦਰ ਧੌਲ ਚੇਅਰਮੈਨ ਐਸ. ਸੀ ਸੈੱਲ ,ਤਿਲਕ ਰਾਜ ਸੂਦ ਬਲਾਕ ਪ੍ਰਧਾਨ, ਹਰਮੇਸ਼ ਲਾਲ ਸਰਪੰਚ ਉਧਨੋਵਾਲ , ਵਿਜੇ ਰਾਣਾ ਸਾਬਕਾ ਸਰਪੰਚ ਨਨੋਵਾਲ, ਤਰਸੇਮ ਲਾਲ ਚੰਦਿਆਣੀ , ਜੀਤ ਸਰਪੰਚ, ਕਾਂਗਰਸ ਸੜੋਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।​ਪੀੜ੍ਹੀ-ਦਰ-ਪੀੜ੍ਹੀ ਕਾਂਗਰਸ ਅਤੇ ਲੋਕ ਸੇਵਾ ਨੂੰ ਸਮਰਪਿਤ ਹੈ ਪਰਿਵਾਰ ​ਆਪਣੀ ਇਸ ਸ਼ਾਨਦਾਰ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਨਾਨਕ ਸਿੰਘ ਬਾਂਠ ਨੇ ਇਸ ਦਾ ਸਿਹਰਾ ਆਪਣੇ ਬਜ਼ੁਰਗਾਂ ਅਤੇ ਜ਼ੋਨ ਸੁੱਧਾਮਾਜਰਾ ਦੇ ਸੂਝਵਾਨ ਵੋਟਰਾਂ ਸਿਰ ਬੰਨ੍ਹਿਆ। ਆਪਣੇ ਪਰਿਵਾਰਕ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਭਾਵੁਕ ਹੋ ਕੇ ਕਿਹਾ, “ਮੇਰੇ ਦਾਦਾ ਸਵ. ਚੌਧਰੀ ਕਿਸ਼ਨ ਚੰਦ ਬਾਂਠ ਨੇ ਪਿੰਡ ਜੰਡੀ ਟੰਡੋਹ ਦੀ ਸਾਂਝੀ ਪੰਚਾਇਤ ਸਮੇਂ ਲਗਾਤਾਰ 5 ਵਾਰ ਰਿਕਾਰਡ ਤੋੜ ਸਰਪੰਚ ਰਹਿ ਕੇ ਇਲਾਕੇ ਦੀ ਸੇਵਾ ਕੀਤੀ ਸੀ। ਇਸੇ ਤਰ੍ਹਾਂ ਮੇਰੇ ਤਾਇਆ ਜੀ ਸਵ. ਚੌਧਰੀ ਓਮ ਪ੍ਰਕਾਸ਼ ਬਾਂਠ, ਮੇਰੇ ਤਾਈ ਜੀ ਅਤੇ ਪਿਤਾ ਸਵ. ਰਾਮ ਪਾਲ ਬਾਂਠ ਉੱਘੇ ਸਮਾਜ ਸੇਵੀ ਅਤੇ ਠੇਕੇਦਾਰ ਨੇ ਹਮੇਸ਼ਾ ਇਲਾਕੇ ਦੀ ਨਿਰਸਵਾਰਥ ਸੇਵਾ ਕੀਤੀ ਹੈ।” ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਅਟੁੱਟ ਵਿਸ਼ਵਾਸ ਦਾ ਹੀ ਨਤੀਜਾ ਹੈ।​ਦੱਸਣਯੋਗ ਹੈ ਕਿ ਨਾਨਕ ਸਿੰਘ ਜੰਡੀ ਸਿਆਸੀ ਤੌਰ ‘ਤੇ ਪ੍ਰਪੱਕ ਹੋਣ ਦੇ ਨਾਲ-ਨਾਲ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਆਗੂ ਹਨ, ਜਿਨ੍ਹਾਂ ਨੇ ਬੀ.ਟੈਕ  ਅਤੇ ਐਲ.ਐਲ.ਬੀ.  ਦੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ਐਡਵੋਕੇਟ ਜੰਡੀ ਦੀ ਇਸ ਉੱਚ ਯੋਗਤਾ ਕਾਰਨ ਹਲਕੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਇਲਾਕੇ ਦੇ ਯੋਜਨਾਬੱਧ ਵਿਕਾਸ ਅਤੇ ਕਾਨੂੰਨੀ ਪੱਖੋਂ ਬਹੁਤ ਵੱਡੀਆਂ ਉਮੀਦਾਂ ਹਨ।​ਸਮਾਗਮ ਦੇ ਅਖੀਰ ਵਿੱਚ ਚੇਅਰਮੈਨ ਨਾਨਕ ਸਿੰਘ ਜੰਡੀ ਨੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪੰਚਾਂ-ਸਰਪੰਚਾਂ ਅਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ ਅਤੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਦੇਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਜ਼ਿਲ੍ਹੇ ਅੰਦਰ ਪਾਰਦਰਸ਼ੀ ਢੰਗ ਨਾਲ ਹੋਵੇਗੀ ਸਪੈਸ਼ਲ ਇੰਨਟੈਸਿਵ ਰੀਵੀਜ਼ਨ (ਐਸ ਆਈ ਆਰ): ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ*
Next articleविनेश फोगट का अपमान और सरकार है मौन