ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ ) ਬੇਟੀ ਬਚਾਉ ਬੇਟੀ ਪੜਾਉ ਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋ ਦਿੱਤੇ ਗਏ ਸੁਨੇਹੇ ਤਹਿਤ ਚਹਿਲ ਫਾਊਂਡੇਸ਼ਨ ਸਮਾਉ ਨੇ ਪਿੰਡ ਬੱਪੀਆਣਾ ਵਿਖੇ,ਖਿੱਲਣ, ਚਕੇਰੀਆਂ,ਕੋਟ ਲੱਲੂ ,ਦਲੇਲ ਸਿੰਘ ਵਾਲਾ ,ਮੂਲਾ ਸਿੰਘ ਵਾਲਾ , ਕਿਸ਼ਨਗੜ੍ਹ ਫਰਵਾਹੀ ਵਿਖੇ 1 ਸਾਲ ਵਿੱਚ ਪੈਦਾ ਹੋਈਆ 42 ਨਵ ਜੰਮੀਆ ਧੀਆਂ ਦੀ ਸਾਂਝੀ ਲੋਹੜੀ ਮਨਾਈ ਗਈ । ਧੀਆ ਦੀ ਲੋਹੜੀ ਦੀ ਸੁਰੂਆਤ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਜਥੇਦਾਰ ਤਰਸਪਾਲ ਸਿੰਘ ਬੱਪੀਆਣਾ , BJP ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸਾਬਕਾ ਸਰਪੰਚ ਕੁਲਦੀਪ ਸਿੰਘ , ਗੁਰੂਘਰ ਦੇ ਪ੍ਰਧਾਨ ਅਮਰੀਕ ਸਿੰਘ , ਕਰਨੈਲ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬੱਪੀਆਣਾ ਮੱਘਰ ਸਿੰਘ ਸਾਬਕਾ ਪੰਚ , ਜਗਸੀਰ ਸਿੰਘ ਸਾਬਕਾ ਪੰਚ , ਦਲਜੀਤ ਸਿੰਘ ਸਾਬਕਾ ਪੰਚ, ਜਸਵਿੰਦਰ ਸਿੰਘ , ਗੁਰਪ੍ਰੀਤ ਸਿੰਘ ਸੇਖੋ , ਦਲਜੀਤ ਸਿੰਘ ਜਿਲ਼੍ਹਾ ਖਜਾਨਚੀ BJP ਆਦਿ ਨੇ ਰਿਬਨ ਕੱਟ ਕੇ ਸ਼ੁਰੂਆਤ ਕੀਤੀ । ਇਸ ਸਮੇ ਸੰਸਥਾ ਦੇ ਚੈਅਰਮੈਨ ਡਾਂ ਗੁਰਤੇਜ ਸਿੰਘ ਚਹਿਲ ਸਾਬਕਾ ਸਰਪੰਚ ਸਮਾਉ ਬੀਜੇਪੀ ਢੈਪਈ ਦੇ ਮੰਡਲ ਪ੍ਰਧਾਨ ਅਤੇ ਆਂਗਨਵਾੜੀ ਵਰਕਰ ਜਸਵੰਤ ਕੌਰ ਫਰਵਾਹੀ ਨੇ ਨਵਜੰਮੀਆਂ ਧੀਆ ਨੂੰ ਅਤੇ ਮਾਪਿਆ ਨੂੰ ਲੋਹੜੀ ਦੀਆ ਵਧਾਈਆ ਦਿੱਤੀਆ। ਬਾਬਾ ਸੁੱਚਾ ਸਿੰਘ ਨਰਸਿੰਗ ਕਾਲਜ ਦੇ ਸਟਾਫ ਪ੍ਰਭਜੋਤ ਕੌਰ ਅਤੇ ਰਜਿੰਦਰ ਕੌਰ ਦੀ ਦੇਖਰੇਖ ਹੇਠ ਕਾਲਜ ਦੀਆ ਵਿਦਿਆਰਥਣਾ ਨੇ ਲੋਹੜੀ ਨਾਲ ਸੰਬੰਧਤ ਪ੍ਰੋਗਰਾਮ ਪੇਸ਼ ਕੀਤੇ ਗਏ । ਧੀਆ ਦੀ ਲੋਹੜੀ ਡਾਂ ਗੁਰਤੇਜ ਸਿੰਘ ਚਹਿਲ ਅਤੇ BJP ਦੇ ਮੰਡਲ ਪ੍ਰਧਾਨ ਇਕਬਾਲ ਸਿੰਘ ਫਫੜ੍ਹੇ ਭਾਈਕੇ ਨੇ ਲੋਹੜੀ ਬਾਲੀ ਅਤੇ ਸੰਸਥਾ ਵੱਲੋ ਨਵ ਜੰਮੀਆ ਧੀਆ ਨੂੰ ਝੂਲੇ ਤੋਹਫ਼ੇ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਪੀਆਣਾ ਦੇ ਪ੍ਰਬੰਧਕਾ ਵੱਲੋ ਚਾਹ ਦੇ ਲੰਗਰ ਦੇ ਨਾਲ ਨਾਲ ਆਈਆ ਸੰਗਤਾ ਨੂੰ ਮੂੰਗਫਲੀਆਂ ਅਤੇ ਰਿਉੜੀਆਂ ਵੰਡੀਆ ਗਈਆ। ਪ੍ਰੋਗਰਾਮ ਦੇ ਅਖੀਰ ਵਿਚ ਆਫਤਾਬ ਸਿੰਘ ਚਹਿਲ ,ਸੰਦੀਪ ਸਿੰਘ ਪੰਚ,ਗੁਰਮੀਤ ਸਿੰਘ ਸਾਬਕਾ ਪ੍ਰਧਾਨ ਨੇ ਪਹੁੰਚੀਆਂ ਸੰਗਤਾ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj