HOME ਚਹਿਲ ਫਾਊਂਡੇਸ਼ਨ ਵੱਲੋਂ 7 ਪਿੰਡਾਂ ਵਿੱਚ ਨਵਜੰਮੀਆਂ ਧੀਆਂ ਦੀ ਸਾਂਝੀ ਲੋਹੜੀ ਮਨਾਈ...

ਚਹਿਲ ਫਾਊਂਡੇਸ਼ਨ ਵੱਲੋਂ 7 ਪਿੰਡਾਂ ਵਿੱਚ ਨਵਜੰਮੀਆਂ ਧੀਆਂ ਦੀ ਸਾਂਝੀ ਲੋਹੜੀ ਮਨਾਈ ਗਈ

1
ਭੀਖੀ   (ਸਮਾਜ ਵੀਕਲੀ)  (ਕਮਲ ਜਿੰਦਲ) ਸਮਾਜ ਸੇਵੀ ਸੰਸਥਾ ਚਹਿਲ ਫਾਊਂਡੇਸ਼ਨ ਵੱਲੋਂ ਅੱਜ ਸੱਤ ਪਿੰਡਾਂ ਖੀਵਾ ਕਲਾ, ਹਮੀਰਗੜ੍ਹ ਢੈਪਈ, ਬੀਰ ਖੁਰਦ, ਹੋਡਲਾ ਕਲਾਂ, ਖੀਵਾ ਖੁਰਦ, ਖੀਵਾ ਦਿਆਲੂ ਵਾਲਾ ਅਤੇ ਗੁੜਥੜੀ ਵਿੱਚ ਨਵਜੰਮੀਆਂ ਧੀਆਂ ਦੀ ਸਾਂਝੀ ਲੋਹੜੀ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈ ਗਈ। ਇਸ ਮੌਕੇ ਉਹਨਾਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ ਜੋ 14 ਜਨਵਰੀ 2025 ਤੋਂ ਜਨਵਰੀ 2026 ਤੱਕ ਜੰਮੀਆਂ ਹਨ। ਇਸ ਸਾਂਝੀ ਲੋਹੜੀ ਦੀ ਸ਼ੁਰੂਆਤ ਹਰੇਕ ਪਿੰਡ ਵਿੱਚ ਉਥੋਂ ਦੇ ਸਰਪੰਚਾਂ, ਪੰਚਾਂ ਦੀ ਹਾਜ਼ਰੀ ਵਿੱਚ ਰਿਬਨ ਕੱਟ ਕੇ ਕੀਤੀ ਗਈ। ਚਹਿਲ ਫਾਊਂਡੇਸ਼ਨ ਦੀ ਟੀਮ ਵੱਲੋਂ ਹਰੇਕ ਪਿੰਡ ਵਿੱਚ ਖੁਦ ਪਹੁੰਚ ਕੇ ਧੀਆਂ ਦੀ ਸਾਂਝੀ ਲੋਹੜੀ ਮਨਾਈ ਗਈ, ਜਿਸ ਨਾਲ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਬਣਿਆ। ਇਸ ਦੌਰਾਨ ਚਹਿਲ ਫਾਊਂਡੇਸ਼ਨ ਵੱਲੋਂ ਨਵਜੰਮੀਆਂ ਧੀਆਂ ਨੂੰ ਬੇਬੀ ਬਾਕਰ, ਸਾਈਕਲਾਂ ਅਤੇ ਹੋਰ ਜ਼ਰੂਰੀ ਗਿਫਟਾਂ ਭੇਂਟ ਕੀਤੀਆਂ ਗਈਆਂ। ਸੰਸਥਾ ਦੇ ਚੇਅਰਮੈਨ ਡਾਕਟਰ ਗੁਰਤੇਜ ਸਿੰਘ ਚਹਿਲ ਵੱਲੋਂ ਧੀਆਂ ਨੂੰ ਗਿਫਟਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਸਮਾਜ ਵਿੱਚ ਧੀ ਬਚਾਓ–ਧੀ ਪੜ੍ਹਾਓ ਦੇ ਸੰਦੇਸ਼ ਨੂੰ ਅਮਲ ਵਿੱਚ ਲਿਆਉਣਾ ਸਮੇਂ ਦੀ ਲੋੜ ਹੈ। ਉਂਨ੍ਹਾਂ ਦੱਸਿਆ ਕਿ ਚਹਿਲ ਫਾਊਂਡੇਸ਼ਨ ਵੱਲੋਂ ਇਹ ਸਮਾਜਕ ਕਾਰਜ ਪਿਛਲੇ 15 ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਅੱਜ ਤੋਂ 63 ਪਿੰਡਾਂ ਵਿੱਚ ਨਵਜੰਮੀਆਂ ਧੀਆਂ ਦੀ ਸਾਂਝੀ ਲੋਹੜੀ ਮਨਾਉਣ ਦੀ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਆਉਣ ਵਾਲੀ 12 ਜਨਵਰੀ 2026 ਤੱਕ ਵੱਖ ਵੱਖ ਪਿੰਡਾਂ ਵਿੱਚ ਮਨਾਈ ਜਾਵੇਗੀ। ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਚਹਿਲ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਾਰਜਕ੍ਰਮ ਸਮਾਜ ਵਿੱਚ ਧੀਆਂ ਪ੍ਰਤੀ ਸਕਾਰਾਤਮਕ ਸੋਚ ਅਤੇ ਸਨਮਾਨ ਨੂੰ ਹੋਰ ਮਜ਼ਬੂਤ ਕਰਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਹਿਜ ਤੇ ਸੰਜਮ ਹੈ ਸਿੱਖ ਕੌਮ ਦੀ ਤਾਕਤ
Next articleਸਮੁੰਦਰੀ ਤਟ ’ਤੇ ਹਾਦਸਾ, ਦੋ ਦੀ ਮੌਤ, ਇਕ ਲਾਪਤਾ