ਸਦੀਆਂ ਪੁਰਾਣੀ ਮਿਠਾਸ ‘ਜਲੇਬੀ’

ਹਰ ਤਰ੍ਹਾਂ ਦੇ ਮਿੱਠੇ ਪਕਵਾਨ ਜਲੇਬੀ ਦੇ ਸਾਹਮਣੇ ਫ਼ਿੱਕੇ ਹਨ

ਬਲਦੇਵ ਸਿੰਘ ਬੇਦੀ

ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ)  ਸਾਡੇ ਅਨਮੋਲ ਵਿਰਸੇ ‘ਚ ਮਿਠਾਈਆਂ ਬੜੇ ਲੰਬੇ ਸਮੇਂ ਤੋਂ ਅਹਿਮ ਹਿੱਸਾ ਰਹੀਆਂ ਹਨ। ਇਹ ਸੁਆਦੀ ਮਿਠਾਈਆਂ ਅਕਸਰ ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਤੇ ਖਾਦੀਆਂ ਜਾਂਦੀਆਂ ਹਨ ਅਤੇ ਸਦੀਆਂ ਤੋਂ ਹੀ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਚਲ ਰਹੀ ਹੈ। ਇਹ ਅਕਸਰ ਪਰਿਵਾਰ ਅਤੇ ਦੋਸਤਾਂ ਨੂੰ ਤੋਹਫ਼ੇ ਵਜੋਂ ਵੀ ਦਿੱਤੀਆਂ ਜਾਂਦੀਆਂ ਹਨ । ਵਿਆਹਾਂ ਤੋਂ ਇਲਾਵਾ ਇਹ ਮਿਠਾਈਆਂ ਹਰ ਧਾਰਮਿਕ ਰਸਮਾਂ ‘ਚ, ਅਤੇ ਹਰ ਜਸ਼ਨ ਦੇ ਮੌਕਿਆਂ ਵਿੱਚ ਖਾਦੀਆਂ ਅਤੇ ਖਵਾਈਆਂ ਵੀ ਜਾਂਦੀਆਂ ਹਨ।

ਇਹਨਾਂ ਮਿਠਾਈਆਂ ਵਿੱਚੋ ਹੀ ਇੱਕ ਮਿਠਾਈ ਹੈ ‘ ਜਲੇਬੀ’  ਜਿੱਸ ਦਾ ਨਾਂ ਸੁਣਦਿਆਂ ਹੀ ਸਾਡੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਜੇਕਰ ਅਸੀਂ ਕੁਝ ਮਿੱਠਾ ਖਾਣਾ ਚਾਹੁੰਦੇ ਹਾਂ ਤਾਂ ਜਲੇਬੀ ਹੀ ਸਾਡੇ ਲੋਕਾਂ ਦੀ ਪਹਿਲੀ ਪਸੰਦ ਬਣਦੀ ਹੈ। ਗੁੰਝਲਦਾਰ ਦਿਸਣ ਵਾਲੀ ਇਹ ਜਲੇਬੀ ਹਰ ਪਿੰਡ , ਸ਼ਹਿਰ, ਗਲੀ ਅਤੇ ਮੁਹੱਲੇ ਵਿੱਚ ਤਕਰੀਬਨ   ਮਿਲ ਹੀ ਜਾਂਦੀ ਹੈ । ਸਾਡੇ ਮੁਲਖ ਦਾ ਸ਼ਾਇਦ ਹੀ ਕੋਈ ਅਜਿਹਾ ਹਿੱਸਾ ਹੋਵੇਗਾ ਜਿੱਥੇ ਇਹ ਜਲੇਬੀ ਨਾ ਮਿਲਦੀ ਹੋਵੇ। ਹਰ ਸ਼ਹਿਰ ‘ਚ ਵੱਖ ਵੱਖ ਸੁਆਦਾ ਨਾਲ ਮਿਲਣ ਵਾਲੀ ਜਲੇਬੀ ਨੂੰ ਕਈ ਥਾਵਾਂ ‘ਤੇ ਰਬੜੀ ਨਾਲ ਖਾਧਾ ਜਾਂਦਾ ਹੈ ਅਤੇ ਕਈ ਥਾਵਾਂ ‘ਤੇ ਲੋਕ ਇਸ ਨੂੰ ਦੁੱਧ ਅਤੇ ਦਹੀਂ ਨਾਲ ਖਾਣਾ ਵੀ ਪਸੰਦ ਕਰਦੇ ਹਨ। ਅਜੌਕੇ ਸਮੇਂ ਦੇ ਵਿਆਹਾ ‘ਚ ਤਾਂ ਇਸ ਦਾ ਵਖਰਾ ਸਟਾਲ ਵੀ ਵੇਖਣ ਨੂੰ ਮਿਲਦਾ ਹੈ।
ਜਿੱਥੇ ਇਹ ਮਿਠਾਈ ਨੂੰ ਹਰ ਭਾਰਤੀ ਦੀ ਪਸੰਦ ਮੰਨਿਆ ਜਾਂਦਾ ਹੈ ਉੱਥੇ ਹੀ ਇਸ ਨੂੰ ਭਾਰਤ ਤੋ ਬਾਹਰ ਵੀ ਅਲੱਗ ਅਲੱਗ ਨਾਵਾਂ ਅਤੇ ਆਪੋ ਆਪਣੇ ਸਵਾਦ ਨਾਲ ਖਾਇਆ ਜਾਂਦਾ ਹੈ, ਜਿਵੇਂ ਲੇਬਨਾਨ ਵਿੱਚ ‘ਜੇਲਾਬੀਆ’ ਨਾਮਕ ਇੱਕ ਪੇਸਟਰੀ ਹੈ ਜੋ ਆਕਾਰ ਵਿੱਚ ਲੰਬੀ ਹੁੰਦੀ ਹੈ। ਜਲੇਬੀ ਇਰਾਨ ਵਿੱਚ ਜੁਲੂਬੀਆ ਦੇ ਨਾਂ ਨਾਲ, ਟਿਊਨੀਸ਼ੀਆ ਵਿੱਚ ਜਲਾਬੀਆ ਦੇ ਨਾਂ ਤੋਂ ਅਤੇ ਅਰਬ ਵਿੱਚ ਜਲਾਬੀਆ ਦੇ ਨਾਮ ਨਾਲ ਮਿਲਦੀ ਹੈ। ਅਫਗਾਨਿਸਤਾਨ ਵਿੱਚ, ਜਲੇਬੀ ਨੂੰ ਰਵਾਇਤੀ ਤੌਰ ‘ਤੇ ਮੱਛੀ ਨਾਲ ਖਾਂਦੇ ਹਨ। ਮੱਧ ਪੂਰਬ ਵਿੱਚ ਖਾਦੀ ਜਾਣ ਵਾਲੀ ਜਲੇਬੀ ਸਾਡੀ ਜਲੇਬੀ ਨਾਲੋਂ ਪਤਲੀ, ਕੁਰਕੁਰੀ ਅਤੇ ਘੱਟ ਮਿੱਠੀ ਹੁੰਦੀ ਹੈ। ਸ਼੍ਰੀਲੰਕਾ ਵਿੱਚ ‘ਪਾਨੀ ਵਾਲਾਲੂ’ ਮਿੱਠੀ ਜਲੇਬੀ ਦਾ ਹੀ ਇੱਕ ਰੂਪ ਹੈ ਜੋ ਉੜਦ ਦੀ ਦਾਲ ਅਤੇ ਚੌਲਾਂ ਦੇ ਆਟੇ ਤੋਂ ਬਣਾਇਆ ਜਾਂਦਾ ਹੈ। ਨੇਪਾਲ ਵਿੱਚ ਪਾਈ ਜਾਣ ਵਾਲੀ “ਜੇਰੀ” ਵੀ ਜਲੇਬੀ ਦਾ ਹੀ ਇੱਕ ਰੂਪ ਹੈ। ਜਿੱਸ ਨੂੰ ਨੇਪਾਲੀ ਲੋਕ ਬਹੁਤ ਖੁਸ਼ ਹੋਕੇ ਖਾਂਦੇ ਹਨ। ਇਸ ਤੋਂ ਇਲਾਵਾ, ਜਲੇਬੀ ਪਾਕਿਸਤਾਨ, ਬੰਗਲਾਦੇਸ਼ ਅਤੇ ਈਰਾਨ ਦੇ ਨਾਲ-ਨਾਲ ਕਈ ਅਰਬ ਦੇਸ਼ਾਂ ਵਿੱਚ ਵੀ ਇੱਕ ਪ੍ਰਸਿੱਧ ਮਿਠਾਈ ਹੈ।
ਜਿੱਥੇ ਅੱਜ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਮਿੱਠੇ ਪਕਵਾਨ ਮੌਜੂਦ ਹਨ ਉੱਥੇ ਹੀ ਇਹ ਸਾਰੇ ਜਲੇਬੀ ਦੇ ਸਾਹਮਣੇ ਫ਼ਿੱਕੇ ਹਨ। ਗੋਲ ਆਕਾਰ ਅਤੇ ਗੁੰਝਲਦਾਰ ਦਿਸਣ ਵਾਲੀ ਜਲੇਬੀ ਸਿਰਫ ਇੱਕ ਮਿੱਠਾ ਪਕਵਾਨ ਹੀ ਨਹੀਂ, ਬਲਕਿ ਇਹ ਸਾਡੇ ਤਿਉਹਾਰਾਂ, ਰਿਵਾਇਤਾਂ ਅਤੇ ਸਮਾਜਿਕ ਜਿੰਦਗੀ ਦਾ ਇੱਕ ਅਹਿਮ ਹਿੱਸਾ ਵੀ ਹੈ। ਇਸ ਦੀ ਮਿੱਠਾਸ ਸਾਡੇ ਜਿੰਦਗੀ ਦੇ ਹਰ ਪਹਿਲੂ ਨੂੰ ਮਿੱਠਾ ਬਣਾਉਣ ਦੀ ਕਾਬਲੀਅਤ ਰੱਖਦੀ ਸੀ ਅਤੇ ਰੱਖ ਰਹੀ ਹੈ।
✍️ ਬੇਦੀ ਬਲਦੇਵ 
       ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਾਹਿਤਕਾਰਾਂ ਵਿੱਚ ਲਗਦੀ ਨਾਂਵਾਂ ਦੀ ਹੋੜ
Next articleਦਿਲ ਦਹਿਲਾ ਗਿਆ ਵੈਦ ਹਰੀ ਸਿੰਘ ਅਜਮਾਨ ਦਾ ਅਚਾਨਕ ਪਿਆ ਸਦੀਵੀ ਵਿਛੋੜਾ, ਅਨੇਕਾਂ ਸਮਾਜਿਕ ਕੰਮਾਂ ਦੀ ਪਹਿਰੇਦਾਰੀ ਕਰਨ ਵਾਲੀ ਸੀ ਮਹਾਨ ਰੂਹ ਡਾ. ਹਰੀ ਸਿੰਘ