ਸੈਂਟਰ ਹੈੱਡ ਟੀਚਰ ਵੀਨੂੰ ਸੇਖੜੀ ਨੇ ਤਬਾਦਲੇ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਫ਼ਰੀਦ ਸਰਾਏਂ ਵਿਖੇ ਅਹੁਦਾ ਸੰਭਾਲਿਆ,ਵਿਭਾਗ ਵੱਲੋਂ ਸੌਂਪੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ – ਵੀਨੂੰ ਸੇਖੜੀ

ਕਪੂਰਥਲਾ,(ਸਮਾਜ ਵੀਕਲੀ)  ( ਕੌੜਾ )- ਸਿੱਖਿਆ ਵਿਭਾਗ ਦੁਆਰਾ ਆਮ ਬਦਲੀਆਂ ਤਹਿਤ ਹੋਏ ਤਬਾਦਲਿਆਂ ਦੌਰਾਨ ਸੈਂਟਰ ਹੈੱਡ ਟੀਚਰ ਵੀਨੂੰ ਸੇਖੜੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਿਧੀਪੁਰ ਤੋਂ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਫਰੀਦ ਸਰਾਂਏ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਦੌਰਾਨ ਵੀਨੂੰ ਸੇਖੜੀ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਹੁਦਾ ਸੰਭਾਲਣ ਤੋਂ ਪਹਿਲਾਂ ਸਕੂਲ ਪਹੁੰਚਣ ਤੇ ਸਕੂਲ ਇੰਚਾਰਜ ਸ਼੍ਰੀਮਤੀ ਜਸਵਿੰਦਰ ਕੌਰ, ਅਧਿਆਪਕ ਜਸਪਾਲ ਚਾਵਲਾ,  ਸੁਰਜੀਤ ਕੌਰ,  ਗੁਰਪ੍ਰੀਤ ਸਿੰਘ ਤੇ ਸਮੂਹ ਸਕੂਲ ਸਟਾਫ਼ ਨੇ ਵੀਨੂੰ ਸੇਖੜੀ ਸੈਂਟਰ ਹੈੱਡ ਟੀਚਰ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਗੁਲਦਸਤੇ ਭੇਂਟ ਕੀਤੇ।ਅਹੁਦਾ ਸੰਭਾਲਣ ਮੌਕੇ ਸੈਂਟਰ ਹੈੱਡ ਟੀਚਰ ਵੀਨੂੰ ਸੇਖੜੀ ਨੇ ਕਿਹਾ ਕਿ ਵਿਭਾਗ ਵੱਲੋਂ ਸੌਂਪੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇਗੀ।ਇਸ ਮੌਕੇ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਹੀ ਦਾਖਲ ਕਰਵਾਇਆ ਜਾਵੇ।ਇਸ ਮੌਕੇ
ਸ਼੍ਰੀਮਤੀ ਸਰਜੀਵਨ ਕਾਂਤਾ ਸੇਵਾ ਮੁਕਤ ਅਧਿਆਪਕਾ, ਦਵਿੰਦਰ ਸੇਖੜੀ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਿੱਠੜਾ ਕਾਲਜ ਵਿਖੇ ਐਨ ਐਸ ਐਸ ਵਿਭਾਗ ਵੱਲੋ ਨਸ਼ਾ ਮੁਕਤ ਵਿਸ਼ੇ ਤੇ ਲੈਕਚਰ ਕਰਵਾਇਆ ਗਿਆ
Next articleਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ, ਖੜਗੇ-ਸੋਨੀਆ ਅਤੇ ਰਾਹੁਲ ਦੇ ਨਾਂ