ਕੇਂਦਰ ਸਰਕਾਰ ਵਲੋਂ ਸਾਲ 2025-26 ਕਣਕ ਦੇ ਸਮਰਥਨ ਮੁੱਲ 150 ਰੁਪਏ ਮਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ

ਰਮੇਸ਼ਵਰ ਸਿੰਘ (ਸਮਾਜ ਵੀਕਲੀ) ਫੁਰਮਾਨ ਸਿੰਘ ਸੰਧੂ ,ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ।ਪ੍ਰੈਸ ਨੋਟ ਜਾਰੀ ਕਰਦੇ ਹੋਏ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਪ੍ਰੈਸ ਸਕੱਤਰ ਭਾਕਿਯੂ ਪੰਜਾਬ  ਨੇ ਕੇਂਦਰ ਸਰਕਾਰ ਨੂੰ ਕੋਸਦੇ ਹੋਏ  ਕਿਹਾ ਹੈ। ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਸਾਲ ਹੀ ਕੋਝਾ ਮਜਾਕ ਕਰਦੀ ਆ ਰਹੀ ਹੈ।ਹਾੜੀ ਦੀਆਂ ਫਸਲਾਂ ਵਿੱਚ ਵਿੱਚ ਐਮ ਐਸ ਪੀ ਉਤਪਾਦਨ ਲਾਗਤ ਤੋਂ ਬਿਲਕੁਲ ਹੀ ਘੱਟ ਦੇ ਰਹੀ ਹੈ।ਕਣਕ ,ਸਰੋਂ ,ਕੁਸੰਬਾ ,ਛੋਲੇ, ਮਸਰੀ ਤੇ ਜੌ ਦੇ ਭਾਅ ਵਿੱਚ ਜੋ ਵਾਧਾ ਕੀਤਾ ਗਿਆ  ਹੈ। ਅਸੀਂ ਇਸ ਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ।ਅਗਰ ਗੱਲ ਕਰੀਏ 1998-99 ਵਿੱਚ ਕਣਕ ਦਾ ਭਾਅ 550ਰੁਪਏ ਪ੍ਰਤੀ ਕੁਇੰਟਲ ਸੀ।ਉਸ ਵਕਤ ਡੀਜ਼ਲ ਦਾ ਡਰੰਮ 200 ਲੀਟਰ ਦਾ ਕੋਈ 2000 ਰੁਪਏ ਵਿੱਚ ਭਰਦਾ ਸੀ।ਅੱਜ ਉਹੀ ਤੇਲ ਦਾ ਡਰੰਮ ਕੋਈ ਲੱਗਭਗ 18000 ਰੁਪਏ ਵਿੱਚ ਭਰਦਾ ਹੈ।
ਖਾਦਾਂ ਤੇ ਸਪ੍ਰੇਹਾਂ ਦੇ ਰੇਟ  ਅਸਮਾਨਾਂ ਨੂੰ ਛੂਹ ਰਹੇ ਹਨ।ਜਦ ਕਿ ਹੁਣ ਕੱਚੇ ਤੇਲ ਦੇ ਭਾਅ ਬਹੁਤ ਘੱਟ ਹੋਏ ਹੋਣ  ਦੇ ਬਾਵਜੂਦ ਵੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾ ਰਹੀ।ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਣਕ ਦੇ ਭਾਅ ਵਿੱਚ ਘੱਟੋ  ਘੱਟ  1500 ਰੁਪਏ ਵਾਧਾ ਕੀਤਾ ਜਾਵੇ।
ਨਹੀਂ ਤਾਂ ਸਾਡੀ ਕਿਸਾਨ ਜਥੇਬੰਦੀ ਆਪਣਾ ਸਖਤ ਰੁੱਖ ਅਖਿਤਿਆਰ ਕਰੇਗੀ।ਸਾਨੂੰ ਸੜਕਾਂ ਤੇ ਮਜ਼ਬੂਰਨ ਆਉਣਾ ਪਵੇਗਾ। ਕੇਂਦਰ ਸਰਕਾਰ  ਤੁਰੰਤ ਹਾੜੀ ਦੀਆਂ ਵਿੱਚ ਸਮਰਥਨ ਮੁੱਲ ਵਿੱਚ ਵਾਧਾ ਕਰਕੇ ਕਿਸਾਨਾਂ ਦੇ  ਹੱਕ ਵਿੱਚ ਫੈਸਲਾ ਸੁਣਾਵੇ।ਜਦ ਕਿ ਅੱਜ ਕਿਸਾਨਾਂ  ਦੇ ਮੁੜ੍ਹਕੇ ਦਾ ਮੁੱਲ ਨਹੀਂ ਪੈ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous articleਖੇਡਾਂ ਸਮਾਜ ਸੇਵਾ ਨੂੰ ਸਮਰਪਿਤ ਅਮਰੀਕਾ ਵਾਸੀ ਨੌਜਵਾਨ ਜਗਸੀਰ ਜੱਗਾ ਬੀਹਲਾ
Next articleਪ੍ਰਭ ਆਸਰਾ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦੀ ਸ਼ਾਨਦਾਰ ਸ਼ੁਰੂਆਤ