ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਅਭਿਲਾਸ਼ੀ ਮਿਸ਼ਨ ਚੰਦਰਯਾਨ-5 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਰੋ ਦੇ ਚੇਅਰਮੈਨ ਵੀ. ਨਰਾਇਣਨ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਭਾਰਤ ਦਾ ਚੰਦਰਯਾਨ-4 ਮਿਸ਼ਨ ਕਦੋਂ ਲਾਂਚ ਕੀਤਾ ਜਾਵੇਗਾ।
ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਕਿਹਾ ਕਿ ਸਿਰਫ 3 ਦਿਨ ਪਹਿਲਾਂ ਸਾਨੂੰ ਚੰਦਰਯਾਨ-5 ਮਿਸ਼ਨ ਲਈ ਮਨਜ਼ੂਰੀ ਮਿਲੀ ਸੀ। ਅਸੀਂ ਜਾਪਾਨ ਦੇ ਸਹਿਯੋਗ ਨਾਲ ਅਜਿਹਾ ਕਰਾਂਗੇ। ਉਨ੍ਹਾਂ ਦੱਸਿਆ ਕਿ ਭਾਰਤ ਦੇ ਚੰਦਰਯਾਨ-5 ਮਿਸ਼ਨ ਤਹਿਤ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨ ਲਈ 250 ਕਿਲੋਗ੍ਰਾਮ ਦਾ ਰੋਵਰ ਭੇਜਿਆ ਜਾਵੇਗਾ।
ਇਸਰੋ ਨੇ ਐਤਵਾਰ ਨੂੰ ਇਹ ਵੀ ਦੱਸਿਆ ਕਿ ਚੰਦਰਯਾਨ-4 ਮਿਸ਼ਨ ਕਦੋਂ ਲਾਂਚ ਕੀਤਾ ਜਾਵੇਗਾ। ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਚੰਦਰਯਾਨ-4 ਨੂੰ ਸਾਲ 2027 ਵਿੱਚ ਲਾਂਚ ਕੀਤਾ ਜਾਵੇਗਾ। ਇਸਰੋ ਦੇ ਚੇਅਰਮੈਨ ਨੇ ਕਿਹਾ ਹੈ ਕਿ ਚੰਦਰਯਾਨ-4 ਮਿਸ਼ਨ ਦਾ ਉਦੇਸ਼ ਚੰਦਰਮਾ ਤੋਂ ਇਕੱਠੇ ਕੀਤੇ ਨਮੂਨਿਆਂ ਨੂੰ ਵਾਪਸ ਲਿਆਉਣਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly