ਸੈਂਟਰ ਸਕੂਲ ਭਾਣੋ ਲੰਗਾ ਦਾ ਦੋ ਰੋਜਾ ਖੇਡ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ 

ਕਪੂਰਥਲਾ, ( ਕੌੜਾ)-ਸਿੱਖਿਆ ਬਲਾਕ ਕਪੂਰਥਲਾ – 1 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਕਲਸਟਰ ਪੱਧਰੀ ਖੇਡਾਂ ਦਾ ਦੋ ਰੋਜ਼ਾ ਖੇਡ ਟੂਰਨਾਮੈਂਟ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਜਿਲਾ ਸਿੱਖਿਆ ਅਫਸਰ( ਐਲੀਮੈਂਟਰੀ) ਕਪੂਰਥਲਾ ਜਗਵਿੰਦਰ ਸਿੰਘ ਲਹਿਰੀ, ਉਪ ਜਿਲਾ ਸਿੱਖਿਆ ਅਫਸਰ( ਐਲੀਮੈਂਟਰੀ ),ਕਪੂਰਥਲਾ ਮੈਡਮ ਨੰਦਾ ਧਵਨ ਅਤੇ ਬਲਾਕ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ -1 ਰਜੇਸ਼ ਕੁਮਾਰ ਆਦਿ ਸਿੱਖਿਆ ਅਧਿਕਾਰੀਆਂ ਦੇ ਆਦੇਸ਼ਾਂ ਅਤੇ ਗ੍ਰਾਮ ਪੰਚਾਇਤ, ਐੱਸ ਐੱਮ ਸੀ ਭਾਣੋ ਲੰਗਾ ਤੇ  ਕਲੱਸਟਰ ਭਾਣੋ ਲੰਗਾ ਦੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਤਹਿਤ ਸ਼ੁਰੂ ਹੋਏ ਖੇਡ ਟੂਰਨਾਮੈਂਟ ਦਾ ਉਦਘਾਟਨ ਸੈਂਟਰ ਹੈਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੇ ਕੀਤਾ।
 ਹੈੱਡ ਟੀਚਰ  ਕੁਲਵਿੰਦਰ ਕੌਰ ਤਲਵੰਡੀ ਪਾਈਂ, ਹੈੱਡ ਟੀਚਰ ਬਲਜਿੰਦਰ ਸਿੰਘ ਤੋਗਾਂਵਾਲ਼,ਹੈੱਡ ਟੀਚਰ  ਰਿਤੂ ਬਾਲਾ ਮੱਲੀਆਂ, ਹੈੱਡ ਟੀਚਰ ਮੈਡਮ ਸੁਨੀਤਾ ਦੇਵੀ, ਸੀਨੀਅਰ ਅਧਿਆਪਕਾ  ਪਰਮਜੀਤ ਕੌਰ ਸਿਆਲ ,  ਨਵਜੀਤ ਕੌਰ,  ਸੰਤੋਸ਼ ਕੌਰ,  ਰੁਪਿੰਦਰ ਕੌਰ, ਸੁਪ੍ਰੀਤ ਕੌਰ, ਮਾਸਟਰ ਮਨਜੀਤ ਸਿੰਘ ਮਠਾੜੂ, ਮਾਸਟਰ ਕੁਲਵਿੰਦਰ ਸਿੰਘ ਦੁਰਗਾਪੁਰ ਆਦਿ ਤੋਂ ਇਲਾਵਾ ਸਰਪੰਚ ਰਸ਼ਪਾਲ ਸਿੰਘ ਚਾਹਲ, ਤੀਰਥ ਸਿੰਘ ਚਾਹਲ, ਗੁਰਮੇਲ ਸਿੰਘ ਚਾਹਲ, ਰਣਜੀਤ ਸਿੰਘ ਚਾਹਲ, ਜਸਵੰਤ ਸਿੰਘ ਚਾਹਲ, ਪਹਿਲਵਾਨ ਰਣਜੀਤ ਸਿੰਘ ਚਾਹਲ, ਮੇਸ਼ਾ ਭਾਣੋ ਲੰਗਾ , ਸਾਬਕਾ ਸਰਪੰਚ ਸੁਨੀਸ਼ ਕੁਮਾਰ ਆਦਿ ਦੀ ਦੇਖ਼ ਰੇਖ ਹੇਠ ਅੱਜ ਸ਼ੁਰੂ ਹੋਏ ਦੋ ਰੋਜ਼ਾ ਖੇਡ ਟੂਰਨਾਮੈਂਟ ਦੌਰਾਨ ਕਬੱਡੀ ਨੈਸ਼ਨਲ ਸਟਾਈਲ ( ਲੜਕੇ/ ਲੜਕੀਆਂ ), ਖੋ ਖੋ (ਲੜਕੇ /ਲੜਕੀਆਂ ), ਅਥਲੈਟਿਕਸ, ਕੁਸ਼ਤੀਆਂ , ਯੋਗਾ, ਆਦਿ ਦੇ ਲੀਗ ਮੈਚ ਕਰਵਾਏ ਗਏ। ਖੇਡਣ ਆਏ ਵਿਦਿਆਰਥੀ ਖਿਡਾਰੀਆਂ ਨੂੰ ਰੈਫਰੈਸ਼ਮੈਂਟ ਵਜੋਂ ਕੇਲੇ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਖਾਣ ਨੂੰ ਦਿੱਤੀਆਂ ਗਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleRepublican Representative Jim Jordan joins race for US House Speaker
Next article ਸਰਕਾਰ ਜੀ , ਮੁਲਾਜਮ ਵਰਗ ਨੂੰ ਤਿਉਹਾਰਾਂ ਤੋਂ ਪਹਿਲਾਂ  ਡੀ.ਏ ਦੇਣ ਬਾਰੇ ਸੋਚੋ- ਅਧਿਆਪਕ ਦਲ ਪੰਜਾਬ