ਬਠਿੰਡਾ . ਸੈਂਟਰ ਬੱਲੂਆਣਾ ਨੇ ਇਸ ਸੈਸ਼ਨ ਦੀਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਆਪਣੇ ਮਿਹਨਤੀ ਅਧਿਆਪਕ ਸਾਥੀਆਂ ਮਰਹੂਮ ਮਾਸਟਰ ਦਲਬੀਰ ਸਿੰਘ ‘ਬੱਲੂਆਣਾ’ ਅਤੇ ਮਾਸਟਰ ਹਰਬੰਸ ਸਿੰਘ ‘ਬਹਿਮਣ ਦੀਵਾਨਾ’ ਜੀ ਦੀ ਯਾਦ ਨੂੰ ਸਮਰਪਿਤ ਕੀਤੀਆਂ। ਖੇਡਾਂ ਦੇ ਪਹਿਲੇ ਦਿਨ 25 ਸਤੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਕਲਾਂ ਵਿਖੇ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਮਰਹੂਮ ਅਧਿਆਪਕਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਆਪਣੇ ਉਦਘਾਟਨੀ ਭਾਸ਼ਣ ਵਿੱਚ ਸ. ਦਲਜੀਤ ਸਿੰਘ ਸੈਂਟਰ ਹੈਡ ਟੀਚਰ ਬੱਲੂਆਣਾ ਨੇ ਮਰਹੂਮ ਅਧਿਆਪਕਾਂ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ। ਉਦਘਾਟਨੀ ਸਮਾਰੋਹ ਵਿੱਚ ਸ. ਟਹਿਲ ਸਿੰਘ ਸਰਪੰਚ ਬੱਲੂਆਣਾ, ਡਾ. ਗੁਰਚਰਨ ਸਿੰਘ ਸਰਪੰਚ ਵਿਰਕ ਕਲਾਂ, ਸ. ਕੁਲਬੀਰ ਸਿੰਘ ਕਾਕਾ ਆਗੂ ਆਮ ਆਦਮੀ ਪਾਰਟੀ, ਸ. ਹਾਕਮ ਸਿੰਘ ਏ ਐੱਸ. ਆਈ, ਵਿਰਕ ਕਲਾਂ ਅਤੇ ਬੱਲੂਆਣਾ ਦੀਆਂ ਸਕੂਲ ਪ੍ਰਬੰਧਕ ਕਮੇਟੀਆਂ ਦੇ ਚੇਅਰਮੈਨ ਸ. ਹਰਚਰਨ ਸਿੰਘ ਅਤੇ ਸ. ਕੁਲਦੀਪ ਸਿੰਘ, ਪ੍ਰਿੰਸੀਪਲ ਸ. ਜਗਵੰਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਕਲਾਂ, ਸਮਾਜ ਸੇਵੀ ਸ. ਸੁਰਿੰਦਰ ਪਾਲ ਸਿੰਘ ਬੱਲੂਆਣਾ, ਸ. ਗੁਰਮੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਭਿੱਸੀਆਣਾ ਅਤੇ ਸ. ਕੁਲਵਿੰਦਰ ਸਿੰਘ ਡੀ. ਪੀ. ਈ. ਬੁਰਜ ਮਹਿਮਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚੋਂ ਸਰਕਲ ਕਬੱਡੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਪਹਿਲੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਦੂਜੇ ਸਥਾਨ ‘ਤੇ, ਖੋ-ਖੋ (ਲੜਕੀਆਂ) ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਰਦਾਰਗੜ੍ਹ ਪਹਿਲੇ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੱਲੂਆਣਾ ਦੂਜੇ ਸਥਾਨ ‘ਤੇ, ਖੋ-ਖੋ (ਲੜਕਿਆਂ) ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੱਲੂਆਣਾ ਪਹਿਲੇ ਅਤੇ ਪੀ. ਕੇ ਐੱਸ, ਇੰਟਰਨੈਸ਼ਨਲ ਸਕੂਲ ਬੱਲੂਆਣਾ ਦੂਜੇ ਸਥਾਨ ‘ਤੇ, ਬੈਡਮਿੰਟਨ (ਲੜਕਿਆਂ) ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਰਦਾਰਗੜ੍ਹ ਪਹਿਲੇ ਅਤੇ ਪੀ. ਕੇ ਐੱਸ, ਇੰਟਰਨੈਸ਼ਨਲ ਸਕੂਲ ਬੱਲੂਆਣਾ ਦੂਜੇ ਸਥਾਨ ‘ਤੇ ਰਹੇ। ਬੈਡਮਿੰਟਨ (ਲੜਕੀਆਂ) ਦੇ ਮੁਕਾਬਲੇ ਵਿੱਚ ਸਨਾਵਰ ਸਕੂਲ ਪਹਿਲੇ ਅਤੇ ਪੀ. ਕੇ ਐੱਸ, ਇੰਟਰਨੈਸ਼ਨਲ ਸਕੂਲ ਬੱਲੂਆਣਾ ਦੂਜੇ ਸਥਾਨ ‘ਤੇ ਰਹੇ। ਕੁਸ਼ਤੀਆਂ ਦੇ ਮੁਕਾਬਲੇ ਵਿੱਚ ਈ. ਜੀ. ਐੱਸ. ਅਪਗਰੇਡਡ ਬੱਲੂਆਣਾ ਤੇ ਸਰਦਾਰਗੜ੍ਹ ਪਹਿਲੇ ਸਥਾਨ ‘ਤੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਦੂਜੇ ਸਥਾਨ ‘ਤੇ ਰਿਹਾ। ਕਰਾਟੇ 24 ਕਿਲੋਗ੍ਰਾਮ ਵਰਗ ਵਿੱਚ ਸਨਾਵਰ ਸਕੂਲ ਪਹਿਲੇ ਅਤੇ 21 ਕਿਲੋਗ੍ਰਾਮ ਅਤੇ 27 ਕਿਲੋਗ੍ਰਾਮ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਖੁਰਦ ਪਹਿਲੇ ਸਥਾਨ ਤੇ ਰਹੇ। ਮਿਤੀ 26/09/2023 ਨੂੰ, ਮੁਕਾਬਲਿਆਂ ਦੇ ਦੂਜੇ ਦਿਨ ਦੀਆਂ ਖੇਡਾਂ ਵਿੱਚ ਕਬੱਡੀ ਨੈਸ਼ਨਲ ਵਿੱਚ (ਲੜਕੀਆਂ) ਵਿੱਚ ਸਪਸ ਵਿਰਕ ਖੁਰਦ ਨੇ ਪਹਿਲਾ ਸਥਾਨ ਅਤੇ ਸਪਸ ਬੱਲੂਆਣਾ ਨੇ ਦੂਜਾ ਸਥਾਨ, ਕਬੱਡੀ ਨੈਸ਼ਨਲ (ਲੜਕਿਆਂ) ਵਿੱਚ ਸਪਸ ਵਿਰਕ ਖੁਰਦ ਨੇ ਪਹਿਲਾ ਸਥਾਨ ਅਤੇ ਸਪਸ ਵਿਰਕ ਕਲਾਂ ਨੇ ਦੂਜਾ ਸਥਾਨ, ਸ਼ਤਰੰਜ (ਲੜਕੀਆਂ) ਵਿੱਚ ਪਹਿਲਾ ਸਥਾਨ ਸਪਸ ਬੱਲੂਆਣਾ ਅਤੇ ਦੂਜਾ ਸਥਾਨ ਸਨਾਵਰ ਪਬਲਿਕ ਸਕੂਲ ਨੇ, ਸ਼ਤਰੰਜ (ਲੜਕਿਆਂ) ਵਿੱਚ ਪਹਿਲਾ ਸਥਾਨ ਸਨਾਵਰ ਪਬਲਿਕ ਸਕੂਲ ਅਤੇ ਦੂਜਾ ਸਥਾਨ ਪਬਲਿਕ ਬੱਲੂਆਣਾ ਸਕੂਲ ਨੇ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਜਿਮਨਾਸਟਿਕ ਵਿੱਚ ਪਹਿਲਾ ਸਥਾਨ ਸਪਸ ਵਿਰਕ ਖੁਰਦ ਅਤੇ ਦੂਜਾ ਸਥਾਨ ਸਪਸ ਸਰਦਾਰਗੜ, ਰੱਸਾਕਸ਼ੀ ਵਿੱਚ ਪਹਿਲਾ ਸਥਾਨ ਪੀ. ਕੇ. ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਬੱਲੂਆਣਾ ਅਤੇ ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੱਲੂਆਣਾ ਨੇ ਪ੍ਰਾਪਤ ਕੀਤਾ। ਖੇਡ ਟੂਰਨਾਮੈਂਟ ਦੇ ਦੂਜੇ ਦਿਨ ਵਿਰਕ ਕਲਾਂ ਦੇ ਕਬੱਡੀ ਖਿਡਾਰੀ ਸ. ਸੁਖਦੇਵ ਸਿੰਘ ‘ਘੋੜਾ’ ਅਤੇ ਖੇਡ-ਪ੍ਰੇਮੀ ਸ. ਜਸਪਾਲ ਸਿੰਘ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਨ੍ਹਾਂ ਮੁਕਾਬਲਿਆਂ ਦੇ ਸਫਲਤਾਪੂਰਵਕ ਆਯੋਜਨ ਵਿੱਚ ਸੈਂਟਰ ਦੇ ਵੱਖ-ਵੱਖ ਸਕੂਲ ਮੁਖੀਆਂ ਸ. ਜਸਵਿੰਦਰ ਸਿੰਘ, ਸ. ਗੁਰਦਾਸ ਸਿੰਘ, ਮੈਡਮ ਸਰਲਾ ਰਾਣੀ ਅਤੇ ਅਧਿਆਪਕਾਂ ਸ. ਨਰਿੰਦਰ ਸਿੰਘ, ਨਛੱਤਰ ਸਿੰਘ, ਜਗਸੀਰ ਸਿੰਘ, ਸ਼ਮਿੰਦਰ ਸਿੰਘ, ਮੈਡਮ ਮਨਦੀਪ ਕੌਰ, ਮੈਡਮ ਕਾਮੀਆ ਗਰਗ, ਮੈਡਮ ਗਗਨਦੀਪ, ਗੁਰਵਿੰਦਰ ਕੌਰ, ਸ੍ਰੀ ਚੰਦਰਪਾਲ, ਸ੍ਰੀ ਪੁਰਸ਼ੋਤਮ ਲਾਲ, ਮੈਡਮ ਬਲਜਿੰਦਰ ਕੌਰ, ਸ੍ਰੀ ਮਨੋਜ ਕੁਮਾਰ, ਸਤਿੰਦਰਜੀਤ ਸਿੰਘ, ਸ੍ਰੀ ਰੋਹਿਤ ਸ਼ਰਮਾ, ਸਿਮਰਜੀਤ ਸਿੰਘ, ਰਣਜੀਤ ਸਿੰਘ, ਸੁਖਚੈਨ ਸਿੰਘ, ਮੈਡਮ ਗੰਗਾ ਦੇਵੀ ਅਤੇ ਮੈਡਮ ਜਸਪ੍ਰੀਤ ਕੌਰ ਆਦਿ ਦਾ ਭਰਪੂਰ ਯੋਗਦਾਨ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly