(ਸਮਾਜ ਵੀਕਲੀ)
ਆਖੋ ਉਸਨੂੰ ਉਹ ਵੀ ਆਵੇ।
ਮਰਨ ਮਿਰੇ ‘ਤੇ ਜਸ਼ਨ ਮਨਾਵੇ।
ਦੋ ਪਲ ਖੜ੍ਹਕੇ ਅਰਥੀ ਨੇੜੇ,
ਪਹਿਲਾਂ ਵਰਗੀ ਫਤਿਹ ਬੁਲਾਵੇ।
ਲੋਕਾਚਾਰੀ ਰੋਵੇ , ਡੁਸਕੇ,
ਬੇਸ਼ਕ ਅੰਦਰੋਂ ਲੁੱਡੀਆਂ ਪਾਵੇ।
ਲਟ ਲਟ ਬਲਨੀ ਚਿਖਾ ਜਦੋਂ ਹੈ,
ਗਾਨੀ ,ਛੱਲਾ ਵਿੱਚ ਸੁੱਟ ਜਾਵੇ।
ਤੀਜੇ ਦਿਨ ਜਦ ਫੁੱਲ ਨੇ ਚੁਗਣੇ,
ਸਭ ਤੋਂ ਪਹਿਲਾ ਹੱਥ ਉਹ ਲਾਵੇ।
ਸ਼ਿਕਵੇ, ਰੋਸੇ ਭੁੱਲ ਜਾਵਾਂਗਾ,
ਭੋਗ ਮਿਰੇ ਤੱਕ ਪਿਆਰ ਨਿਭਾਵੇ।
‘ਬੋਪਾਰਾਏ ‘ ਨਾਂ ਦੀ ਤਖਤੀ,
ਲਾਹਕੇ ਦਿਲ ਤੋਂ ਪਰ੍ਹਾਂ ਵਗਾਵੇ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly