ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦਾ 96ਵਾਂ ਸਥਾਪਨਾ ਦਿਵਸ ਇਸਦੀ ਪੰਜਾਬ ਇਕਾਈ ਵੱਲੋਂ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਮਨਾਇਆ ਗਿਆ। ਭੀਸ਼ਮਪਾਲ ਸਿੰਘ ਕੇਂਦਰੀ ਕਾਰਜਕਾਰਨੀ ਕਮੇਟੀ ਮੈਂਬਰ ਏ.ਆਈ.ਐੱਸ.ਐੱਸ.ਡੀ., ਗਾਜ਼ੀਆਬਾਦ, ਉੱਤਰਪ੍ਰਦੇਸ਼ ਮੁੱਖ ਮਹਿਮਾਨ ਸਨ ਅਤੇ ਪ੍ਰਸਿੱਧ ਅੰਬੇਡਕਰਵਾਦੀ, ਚਿੰਤਕ, ਮੁੱਖ ਮਾਰਗਦਰਸ਼ਕ ਏ.ਆਈ.ਐੱਸ.ਐੱਸ.ਡੀ. ਸੰਸਥਾਪਕ ਟਰੱਸਟੀ ਅੰਬੇਡਕਰ ਭਵਨ ਟਰੱਸਟ ਜਲੰਧਰ ਅਤੇ ਸੰਪਾਦਕ ਭੀਮ ਪਤ੍ਰਿਕਾ ਲਾਹੌਰੀ ਰਾਮ ਬਾਲੀ ਮੁੱਖ ਬੁਲਾਰੇ ਸਨ। ਭੀਸ਼ਮਪਾਲ ਸਿੰਘ ਨੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਬਾਲੀ ਜੀ ਨੇ ਸਮਤਾ ਸੈਨਿਕ ਦਲ ਦੀ ਲੋੜ ਅਤੇ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੀ ਸ਼ੁਰੂਆਤ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਬੁਧਵੰਦਨਾ, ਤ੍ਰਿਸ਼ਰਨ-ਪੰਚਸ਼ੀਲ ਦੇ ਪਾਠ ਕਰਕੇ ਕੀਤੀ ਅਤੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ।ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਜਨਰਲ ਸਕੱਤਰ ਡਾ: ਜੀ.ਸੀ. ਕੌਲ, ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਸੋਹਨ ਲਾਲ ਸਾਬਕਾ ਡੀ.ਪੀ.ਆਈ. (ਕਾਲਜਾਂ) ਅਤੇ ਰਾਮ ਲਾਲ ਦਾਸ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ ਪੰਪੋਸ਼ ਅਤੇ ਸਮਤਾ ਸੈਨਿਕ ਦਲ ਦੇ ਸਾਬਕਾ ਚੇਅਰਮੈਨ ਐਸ ਚੰਦਰਈਆ ਦੇ ਭਰਾ ਐਸ ਕ੍ਰਿਸ਼ਨਾ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਡਾ ਪੰਪੋਸ਼ ਦੀ ਮੌਤ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਪ੍ਰੇਡ ਕਮਾਂਡਰ ਤਿਲਕ ਰਾਜ ਨੇ ਆਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਬਿੰਜੀ, ਸੁਖਰਾਜ, ਹਰਭਜਨ ਨਿਮਤਾ, ਚਮਨ ਲਾਲ, ਹਰਮੇਸ਼ ਜੱਸਲ, ਗੁਰਦੇਵ ਖੋਖਰ, ਰਾਮ ਲਾਲ ਦਾਸ, ਸਤਵਿੰਦਰ ਮਦਾਰਾ, ਤਰਸੇਮ ਜਲੰਧਰੀ, ਹਰੀ ਦਾਸ ਧਾਵਣੇ, ਅਵਧੂਤ ਰਾਏ, ਮੁੰਨਾ ਲਾਲ, ਸੋਮ ਨਾਥ ਭਗਰਾਸਿਆ, ਬਿੰਦੂ ਬੰਗੜ , ਸੁਰਿੰਦਰ ਕੌਰ, ਸ਼ੈਰੀ, ਬੁੱਧ ਪ੍ਰਿਆ ਆਦਿ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ