
ਡੇਰਾਬੱਸੀ, (ਸਮਾਜ ਵੀਕਲੀ), ਸੰਜੀਵ ਸਿੰਘ ਸੈਣੀ

ਡੇਰਾਬਸੀ ਪੀਸੀਸੀਪੀਐਲ ਫੈਕਟਰੀ ਚ ਵਾਤਾਵਰਣ ਦਿਵਸ ਮਨਾਉਂਦਿਆਂ ਫੈਕਟਰੀ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਪੌਦੇ ਲਗਾਏ । ਫੈਕਟਰੀ ਦੇ ਸੀ. ਈ. ਓ ਵਿਨੋਦ ਗੁਪਤਾ ਦੇ ਨਿਰਦੇਸ਼ਾਂ ਤਹਿਤ ਫੈਕਟਰੀ ਮੈਨੇਜਰ ਪਰਮਜੀਤ ਸਿੰਘ ਅਤੇ ਜਨਰਲ ਮੈਨੇਜਰ ਯਸ਼ਵਰਧਨ ਤ੍ਰਿਪਾਠੀ ਅਤੇ ਕਿਸ਼ੋਰ ਕੁਮਾਰ ਦੀ ਅਗਵਾਈ ਵਿਚ ਫੈਕਟਰੀ ਵਿੱਚ ਸੈਂਕੜੇ ਪੌਦੇ ਲਗਾਏ ਗਏ ।
ਇਸ ਮੌਕੇ ਸਨਅਤ ਦੇ ਸੀ.ਈ.ਓ ਨੇ ਵਾਤਾਵਰਣ ਨੂੰ ਹਰਾ ਭਰਿਆ ਰੱਖਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣੂ ਕਰਵਾਇਆ । ਉਨ੍ਹਾਂ ਆਖਿਆ ਕਿ ਪੌਦੇ ਲਗਾਉਣ ਨਾਲ ਜਿੱਥੇ ਵਾਤਾਵਰਣ ਹਰਿਆ ਭਰਿਆ ਹੁੰਦਾ ਹੈ ਉੱਥੇ ਪੰਛੀਆਂ ਅਤੇ ਜੀਵ ਜੰਤੂਆਂ ਦਾ ਵੀ ਜੀਵਨ ਖੁਸ਼ਹਾਲ ਹੁੰਦਾ ਹੈ ਜੋ ਕਿ ਕੁਦਰਤ ਦਾ ਸਭ ਤੋਂ ਵੱਡਾ ਖ਼ਜ਼ਾਨਾ ਹੈ। ਜਿਸ ਤਰ੍ਹਾਂ ਦੇਸ ਤਰੱਕੀ ਕਰਦਾ ਹੈ ਉਸਦੇ ਨਾਲ ਪ੍ਰਦੂਸ਼ਣ ਨੂੰ ਰੋਕਣ ਲਈ ਉਪਰਾਲੇ ਜਿਵੇਂ ਕਿ ਹਰੇਕ ਵੈਸਟ ਦਾ ਰਿਸਾਈਕਲ ਕੀਤਾ ਜਾਣਾ ਸਭ ਤੋਂ ਵੱਧ ਉਪਯੋਗੀ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਵਾਤਾਵਰਣ ਦਿਵਸ ਨੂੰ ਲੈ ਕੇ ਹਰ ਸਾਲ ਪੌਦੇ ਲਗਾਏ ਜਾਂਦੇ ਆ ਰਹੇ ਹਨ । ਜਿਸ ਨਾਲ ਫੈਕਟਰੀ ਦਾ ਵਾਤਾਵਰਣ ਹਰਾ ਭਰਿਆ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਫੈਕਟਰੀ ਦੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਆਪਣਾ ਯੋਗਦਾਨ ਪਾਇਆ । ਇਸ ਮੌਕੇ ਮੈਡਮ ਪ੍ਰਿਅੰਕਾ ਸਿੰਘ, ਸੁਰਿੰਦਰ ਪੋਲ, ਡਾ. ਵਿਜੇ ਕੌਸ਼ਿਕ, ਦੀਪਕ ਗਿੱਲ, ਪ੍ਰੇਮ ਸਿੰਘ, ਜੀਤੇਸ਼ ਪਾਂਡੇ, ਸੀਰੀਸ਼ ਮਿਸ਼ਰਾ, ਦਵਿੰਦਰ ਸਿੰਘ, ਹਰਪੀ੍ਰਤ ਸਿੰਘ, ਮੈਡਮ ਸੀਤਲ਼ ਸ਼ਰਮਾ,ਵਿਨੀਤ ਰੈਣਾ, ਅਨਾਮਿਕਾ ਮਲਹੋਤਰਾ, ਨਲਿਨ ਕੁਮਾਰ, ਸੰਜੀਵ ਮਹਿਤਾ, ਸਮੇਤ ਵੱਡੀ ਗਿਣਤੀ ਵਿਚ ਕੰਪਨੀ ਦੇ ਕਰਮਚਾਰੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly