ਸੀ.ਬੀ.ਐੱਸ.ਈ ਦਸਵੀਂ/ਬਾਰਵੀਂ ਦੇ ਆਏ ਨਤੀਜਿਆਂ ਵਿੱਚ ਛਾਏ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀ।

(ਸਮਾਜ ਵੀਕਲੀ)

ਭਵਾਨੀਗੜ੍ਹ, ਸੰਗਰੂਰ  ਸੰਦੀਪ ਸਿੰਘ ਭਵਾਨੀਗੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸੀ.ਬੀ.ਐੱਸ.ਈ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ । ਕ੍ਰਮ ਅਨੁਸਾਰ ਜਮਾਤ ਦਸਵੀਂ ਵਿੱਚੋਂ ਗੁਰਨੀਤ ਕੌਰ ਨੇ 88.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਮਿਸ਼ਟੀ ਸ਼ਰਮਾ ਨੇ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਨਵਨੀਤ ਕੌਰ ਨੇ 83 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਬਾਰਵੀਂ ਜਮਾਤ ਵਿੱਚੋਂ ਨਵਪ੍ਰੀਤ ਸਿੰਘ ਨੇ 93 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਤਰਨਵੀਰ ਸਿੰਘ ਨੇ 92.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਮਨਜਿੰਦਰ ਸਿੰਘ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਉਪਰੋਕਤ ਵਿਦਿਆਰਥੀਆਂ ਨੂੰ ਸਕੂਲ ਵਿੱਚ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਸੰਸਥਾ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਖੂਬ ਮੱਲਾਂ ਮਾਰ ਰਹੀ ਹੈ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਦੇ ਅੱਛੇ ਨਤੀਜਿਆਂ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਮੈਂਬਰ ਸਾਹਿਬਾਨ ਨੂੰ ਦਿੱਤਾ ਅਤੇ ਭਵਿੱਖ ਵਿੱਚ ਬਾਬਾ ਕਿਰਪਾਲ ਸਿੰਘ ਜੀ ਨੂੰ ਵਿਸ਼ਵਾਸ ਦਵਾਇਆ ਕਿ ਇਸੇ ਤਰ੍ਹਾਂ ਇਹ ਸੰਸਥਾ ਅਤੇ ਇਸ ਦੇ ਮਿਹਨਤੀ ਅਧਿਆਪਕ ਦਿਨ ਰਾਤ ਮਿਹਨਤ ਕਰਕੇ ਸੰਸਥਾ ਨੂੰ ਹੋਰ ਬਿਹਤਰ ਕਰਨ ਵਿੱਚ ਆਪਣਾ ਪੁਰਜੋਰ ਯੋਗਦਾਨ ਪਾਉਂਦੇ ਰਹਿਣਗੇ। ਸੰਸਥਾ ਦੇ ਮੁਖੀ ਬਾਬਾ ਕਿਰਪਾਲ ਸਿੰਘ ਜੀ ਨੇ ਸਮੂਹ ਅਧਿਆਪਕ ,ਵਿਦਿਆਰਥੀ ਅਤੇ ਮਾਪਿਆਂ ਨੂੰ ਚੰਗੇ ਨਤੀਜੇ ਆਉਣ ਤੇ ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਵਿਦਿਆਰਥੀਆਂ ਦੇ ਸੁਖਦ ਭਵਿੱਖ ਲਈ ਕਾਮਨਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਲਵਿਦਾ (ਸੁਰਜੀਤ ਪਾਤਰ)
Next articleਰਾਏ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਨਾਉਣ ਸੰਬੰਧੀ ਮੀਟਿੰਗ