ਸੀਬੀਐੱਸਈ: 12ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੇ ਨਤੀਜੇ ਰਿਲੀਜ਼

ਨਵੀਂ ਦਿੱਲੀ (ਸਮਾਜ ਵੀਕਲੀ):  ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 12ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੀ ਪ੍ਰਫਾਰਮੈਂਸ ਰਿਪੋਰਟ ਸ਼ਨਿਚਰਵਾਰ ਨੂੰ ਸਕੂਲਾਂ ਨੂੰ ਰਿਲੀਜ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੀਬੀਐੱਸਈ ਨੇ ਬੀਤੇ ਵਰ੍ਹੇ ਐਲਾਨ ਕੀਤਾ ਸੀ ਕਿ ਬੋਰਡ ਪ੍ਰੀਖਿਆਵਾਂ ਦੋ ਪੜਾਵਾਂ ਵਿੱਚ ਲਈਆਂ ਜਾਣਗੀਆਂ। ਟਰਮ-1 ਦੀਆਂ ਪ੍ਰੀਖਿਆਵਾਂ ਬੀਤੇ ਵਰ੍ਹੇ ਨਵੰਬਰ 30 ਤੇ ਦਸੰਬਰ 11 ਦਰਮਿਆਨ ਕਰਵਾਈਆਂ ਗਈਆਂ ਸਨ। ਬੋਰਡ ਦੇ ਬੁਲਾਰੇ ਅਨੁਸਾਰ ਸਿਰਫ ਥਿਊਰੀ ਦੇ ਅੰਕ ਹੀ ਸਕੂਲਾਂ ਵਿੱਚ ਭੇਜੇ ਗਏ ਹਨ ਤੇ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਨੰਬਰ ਪਹਿਲਾਂ ਹੀ ਸਕੂਲਾਂ ਕੋਲ ਮੌਜੂਦ ਹਨ। ਦੱਸਣਯੋਗ ਹੈ ਕਿ ਸੀਬੀਐੱਸਈ ਨੇ 10ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੀ ਪ੍ਰਫਾਰਮੈਂਸ ਰਿਪੋਰਟ ਸਕੂਲਾਂ ਨੂੰ 12 ਮਾਰਚ ਨੂੰ ਰਿਲੀਜ਼ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਲ ਇੰਗਲੈਂਡ ਬੈਡਮਿੰਟਨ: ਲਕਸ਼ਿਆ ਸੇਨ ਫਾਈਨਲ ’ਚ ਦਾਖਲ; ਇਤਿਹਾਸ ਰਚਿਆ
Next articleਸਮੁੰਦਰੀ ਤੂਫਾਨ ‘ਅਸਾਨੀ’: ਨਿਕੋਬਾਰ ਦੀਪ ਸਮੂਹ ਵਿੱਚ ਭਾਰੀ ਮੀਂਹ; ਐੱਨਡੀਆਰਐੱਫ ਤਾਇਨਾਤ