(ਸਮਾਜ ਵੀਕਲੀ)
ਜਾਤ ਪਾਤ ਧਰਮ ਤੇ ਛੱਡ ਕੇ ਬੰਧਨ,
ਸਾਰਿਆਂ ਨੂੰ ਆਪਣਾ ਲਈਏ ਬਣਾ।
ਰਹੇ ਨਾ ਕੋਈ ਤੇਰੇ ਤੇ ਪਾਬੰਦੀ,
ਸਾਰੇ ਗਿਲੇ ਸ਼ਿਕਵੇ ਲਈਏ ਭੁੱਲਾ।
ਛੋਟੇ ਵੱਡੇ ਦਾ ਭੇਤ ਮੁਕਾ ਕੇ,
ਸਾਰੇ ਧਰਮਾਂ ਨੂੰ ਲਈਏ ਆਪਣਾ।
ਸਾਰੇ ਤੇਰਾ ਆਪਣੇ,,ਕੋਈ ਗੈਰ ਨਹੀਂ,
ਗਿੰਦਿਆ ਆਪਣੇ ਮਨ ਨੂੰ ਲੈ ਸਮਝਾ।
ਸਾਰਿਆਂ ਦੀ ਖੁਸ਼ੀ ਵਿੱਚ ਸ਼ਰੀਕ ਬਣ ਕੇ,
ਤੂੰ ਕਿਹੜੇ ਧਰਮ ਵਾਲੇ ਫਰਜ਼ ਰਿਹਾ ਨਿਭਾ।
ਗੁਰਜਿੰਦਰ ਸਿੱਧੂ ਗਿੰਦਾ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ