ਬੰਗਲੂਰੂ (ਸਮਾਜ ਵੀਕਲੀ): ਕਰਨਾਟਕ ’ਚ ਭਾਜਪਾ ਦੇ ਵਿਧਾਇਕ ਐੱਮ ਪੀ ਰੇਣੂਕਾਚਾਰਿਆ ਨੇ ਦਾਅਵਾ ਕੀਤਾ ਹੈ ਕਿ ਮਹਿਲਾਵਾਂ ਦੇ ਕੁਝ ਪਹਿਰਾਵੇ ਮਰਦਾਂ ਨੂੰ ਉਤੇਜਿਤ ਕਰ ਦਿੰਦੇ ਹਨ ਜਿਸ ਕਾਰਨ ਜਬਰ-ਜਨਾਹ ਦੇ ਕੇਸ ਵਧ ਰਹੇ ਹਨ। ਬਾਅਦ ’ਚ ਜਦੋਂ ਮਹਿਸੂਸ ਹੋਇਆ ਕਿ ਇਸ ਬਿਆਨ ਨਾਲ ਵਿਵਾਦ ਪੈਦਾ ਹੋ ਜਾਵੇਗਾ ਤਾਂ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਕਿਹਾ ਕਿ ਜੇਕਰ ਵਿਧਾਇਕ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਹਿਲਾਵਾਂ ਤੋਂ ਮੁਆਫ਼ ਮੰਗ ਲੈਣਗੇ। ਹੋਨਾਲੀ ਤੋਂ ਵਿਧਾਇਕ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਹਿਜਾਬ ਵਿਵਾਦ ਬਾਰੇ ਦਿੱਤੇ ਬਿਆਨ ’ਤੇ ਉਕਤ ਪ੍ਰਤੀਕਰਮ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਲੜਕੀਆਂ ਲਈ ਬਿਕਨੀ ਸ਼ਬਦ ਦੀ ਵਰਤੋਂ ਕਰਨਾ ਠੀਕ ਨਹੀਂ ਹੈ ਕਿਉਂਕਿ ਪ੍ਰਿਯੰਕਾ ਖੁਦ ਵੀ ਮਹਿਲਾ ਹਨ। ਸਾਬਕਾ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਪ੍ਰਿਯੰਕਾ ਗਾਂਧੀ ਨੂੰ ਮਹਿਲਾਵਾਂ ਤੋਂ ਮੁਆਫ਼ੀ ਮੰਗਦਿਆਂ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਪ੍ਰਿਯੰਕਾ ਇਸ ਮੁਲਕ ਦੇ ਸੱਭਿਆਚਾਰ ਅਤੇ ਰਵਾਇਤਾਂ ਨੂੰ ਸ਼ਾਇਦ ਨਹੀਂ ਸਮਝਦੀ ਹੈ। ਉਸ ਦੀ ਮਾਂ ਇਤਾਲਵੀ ਹੈ ਅਤੇ ਉਸ ਦਾ ਵਿਆਹ ਵੀ ਦੂਜੇ ਧਰਮ ’ਚ ਹੋਇਆ ਹੈ। ਇਹ ਉਸ (ਪ੍ਰਿਯੰਕਾ) ਦਾ ਨਿੱਜੀ ਮਾਮਲਾ ਹੈ ਪਰ ਅਜਿਹੀਆਂ ਗੱਲਾਂ ਦੇ ਕਈ ਮਤਲਬ ਨਿਕਲਣਗੇ ਜੋ ਠੀਕ ਨਹੀਂ ਹਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly