ਮਾਮਲਾ ਫ਼ਰਦ ਕੇਂਦਰਾਂ ਦਾ, ਫਰਦਾ ਆਨਲਾਈਨ ਨਾ ਕਰਨ ਸਬੰਧੀ ਬੀਕੇਯੂ ਦੁਆਬਾ ਨੇ ਮੰਗ ਪੱਤਰ ਸੌਂਪਿਆ

ਮਹਿਤਪੁਰ , (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਫਰਦਾਂ ਆਨਲਾਈਨ ਨਾ ਕਰਨ ਸਬੰਧੀ ਬੀਕੇਯੂ ਦੁਆਬਾ ਬਲਾਕ ਮਹਿਤਪੁਰ ਵਲੋਂ ਮਹਿਤਪੁਰ ਸਬ ਤਹਿਸੀਲ ਦੀ ਨਾਇਬ ਤਹਿਸੀਲਦਾਰ ਅਰਸ਼ਪ੍ਰੀਤ ਕੌਰ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ । ਇਸ ਮੌਕੇ ਕਸ਼ਮੀਰ ਸਿੰਘ ਪੰਨੂ  ਨੇ ਕਿਹਾ ਕਿ ਅਨਪੜ ਕਿਸਾਨ ਆਨਲਾਈਨ ਫ਼ਰਦ ਲਈ ਕੈਫਿਆ ਚੱਕਰਾਂ ਵਿਚ ਫਸ ਜਾਣਗੇ ਜਿਥੇ ਉਨ੍ਹਾਂ ਦਾ ਵਧੇਰੇ ਸ਼ੋਸ਼ਣ ਹੋਵੇਗਾ। ਉਨ੍ਹਾਂ ਕਿਹਾ ਕਿ ਬਾਹਰੀ ਤੌਰ ਤੇ ਇਹ ਫੈਸਲਾ ਠੀਕ ਲਗ ਰਿਹਾ ਹੈ ਪਰ ਹਕੀਕਤ ਵਿੱਚ ਇਹ ਜਲੇਬੀ ਵਾਂਗੂ ਹੈ। ਉਨ੍ਹਾਂ ਕਿਹਾ ਕਿਸਾਨ ਨੂੰ ਫ਼ਰਦ ਲੈਣ ਲਈ ਪਹਿਲਾਂ ਖੁਦ ਹਾਜ਼ਰ ਹੋਕੇ ,ਸਰਕਾਰੀ ਖਾਤੇ ਚ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ ਫੇਰ ਕਿਸੇ ਸਾਈਬਰ ਕੈਫੇ ਚ ਜਾਕੇ ਉਸਦਾ ਪ੍ਰਿੰਟ ਕਢਵਾਉਣਾ ਪੈਣਾ ਹੈ। ਇਸ ਨਾਲ ਦੁੱਗਣਾ ਖਰਚਾ ਤੇ ਵਾਧੂ ਸਮਾਂ ਬਰਬਾਦ ਹੋਵੇਗਾ। ਲੋਕਾਂ ਲਈ ਇਹ ਫੈਸਲਾ  ਚਿਤਾ ਪੈਦਾ ਕਰਨ ਵਾਲਾ ਹੈ। ਜਦੋਂ ਇਸ ਸਬੰਧੀ ਫਰਦ ਕੇਂਦਰ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਕੁਝ ਵੀ ਲੜ ਪਲੇ ਨਹੀਂ ਪਾ ਰਹੇ। ਕਸ਼ਮੀਰ ਸਿੰਘ ਪੰਨੂ ਨੇ ਕਿਹਾ ਕਿ ਜੇਕਰ ਫਰਦ ਕੇਂਦਰ ਬੰਦ ਕਰਕੇ ਫਰਦਾਂ ਨੂੰ ਆਨਲਾਈਨ ਕਰਕੇ ਕਿਸਾਨਾਂ ਨੂੰ ਖਜਲ ਖੁਆਰ ਕੀਤਾ ਗਿਆ ਤਾਂ ਹਮ ਖਿਆਲੀ ਜਥੇਬੰਦੀਆਂ ਨੂੰ ਨਾਲ ਲੈਕੇ ਸੰਘਰਸ਼ ਆਰੰਭਿਆ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਉਧੋਵਾਲ , ਸੁਖਵਿੰਦਰ ਸਿੰਘ ਜੱਜ , ਅਵਤਾਰ ਸਿੰਘ ਮਾਨ, ਬਲਵੀਰ ਸਿੰਘ ਉਧੋਵਾਲ , ਹਰਜਿੰਦਰ ਸਿੰਘ ਖਹਿਰਾ ਮਸਤਰਕਾ ,ਕੁਲਵਿੰਦਰ ਸਿੰਘ ਤੰਦਾਉਰਾ , ਸਤਪਾਲ ਸਿੰਘ, ਗੁਰਮੇਲ ਸਿੰਘ ਪਛਾੜੀਆ, ਕਮਲਜੀਤ ਰਾਏ , ਰਣਜੋਧ ਸਿੰਘ ਆਦਿ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੋਇਆ ਨੂੰ ਤਰੀਫ਼ ਦਾ ਕੀ ਭਾਅ ??
Next articleਮਿਹਨਤਕਸ਼