ਸੰਗੋਵਾਲ ਟੋਲ ਤੇ ਹੋਵੇਗਾ ਅੱਜ ਭਰਮਾਂ ਇਕੱਠ, ਪਬਲਿਕ ਨੂੰ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ

ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਬੀਕੇਯੂ ਪੰਜਾਬ ਵੱਲੋਂ ਸੰਗੋਵਾਲ ਟੋਲ ਪਲਾਜ਼ਾ ਦੀ ਪਰਚੀ ਬੰਦ ਕਰਵਾ ਦਿੱਤੀ ਗਈ ਹੈ। ਤਕਰੀਬਨ 19 ਸਤੰਬਰ ਤੋਂ ਦਿਨ ਰਾਤ ਚਲ ਰਹੇ ਇਸ ਧਰਨੇ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਲਗਾਤਾਰ ਡਿਊਟੀਆਂ ਦੇ ਰਹੇ ਹਨ। ਪਰਚੀ ਬੰਦ ਹੋਣ ਨਾਲ ਜਿੱਥੇ ਜੰਨਤਾਂ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਥੇ ਇਹ ਧਰਨਾ ਜਨ ਅੰਦੋਲਨ ਵਿਚ ਬਦਲਦਾ ਦਿਖਾਈ ਦੇ ਰਿਹਾ ਹੈ। ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 23
ਸਤੰਬਰ ਨੂੰ ਇਸ ਧਰਨੇ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਹਿਣ , ਰਾਜਦੀਪ ਕੰਪਨੀ ਵੱਲੋਂ 2015 ਤੋਂ ਲਗਾਤਾਰ ਪਰਚੀ ਕੱਟੀ ਜਾ ਰਹੀ ਹੈ ਪਰ ਨਕੋਦਰ ਤੋਂ ਜਗਰਾਓਂ ਰੋਡ ਇਕ ਵਾਰ ਵੀ ਨਹੀਂ ਬਣਾਇਆ ਗਿਆ। ਜਦੋਂ ਕਿ ਟੋਲ ਪਲਾਜ਼ਾ ਦੀ ਮਿਆਦ 2027 ਵਿਚ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਵਾਰ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਟੋਲ ਅਧਿਕਾਰੀਆਂ ਵੱਲੋਂ ਕੋਈ ਸੰਤੋਸ਼ ਜਨਕ ਜਵਾਬ ਨਹੀਂ ਦਿੱਤਾ ਜਾ ਰਿਹਾ। ਟੋਲ ਅਧਿਕਾਰੀਆਂ ਵੱਲੋਂ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਸਰਕਾਰਾਂ ਦੀ ਰਲੀ ਭੁਗਤ ਹੈ ਅਤੇ ਲੋਕਾਂ ਦੇ ਕਰੋੜਾਂ ਰੁਪਏ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਪਲਾਜ਼ਾ ਵੱਲੋਂ ਕੀਤੇ ਇਕਰਾਰ ਮੁਤਾਬਿਕ ਇਹ ਸੜਕ ਹੁਣ ਤੱਕ ਤਿੰਨ ਵਾਰ ਬਣਾਈ ਜਾਣੀ ਸੀ ਪਰ ਪਲਾਜ਼ਾ ਕੰਪਨੀ ਵੱਲੋਂ ਇਕ ਵਾਰ ਵੀ ਨਹੀਂ ਬਣਾਈ ਗਈ। ਹੁਣ ਇਹ ਸੜਕ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ ਅਤੇ ਇਸ ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਸਬੰਧੀ ਲਗਾਤਾਰ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ 23 ਸਤੰਬਰ ਨੂੰ ਇਸ ਪਲਾਜ਼ਾ ਤੇ ਲੋਕਾਂ ਦਾ ਭਾਰੀ ਇਕੱਠ ਰੱਖਿਆ ਗਿਆ ਹੈ ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਦਿਨੇ 11:00 ਵੱਧ ਤੋਂ ਵੱਧ ਟੋਲ ਪਲਾਜ਼ਾ ਤੇ ਪਹੁੰਚਣ ਦੀ ਤਗੀਦ ਕੀਤੀ ਤਾਂ ਜੋਂ ਅਗਲੀ ਰੂਪ ਰੇਖਾ ਤਿਆਰ ਕੀਤੀ ਜਾ ਸਕੇ। ਇਸ ਮੌਕੇ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਲਖਵੀਰ ਸਿੰਘ ਗੋਬਿੰਦਪੁਰ ਜ਼ਿਲਾਂ ਪ੍ਰਧਾਨ ਜਲੰਧਰ, ਹਰਜਿੰਦਰ ਸਿੰਘ ਸੂਬਾ ਪ੍ਰੈੱਸ ਸਕੱਤਰ ਪੰਜਾਬ, ਤਜਿੰਦਰਪਾਲ ਸਿੰਘ ਸਿੱਧੂ, ਸੋਢੀ ਸਿੰਘ ਮੀਤ ਪ੍ਰਧਾਨ ਜਲੰਧਰ ਜਲੰਧਰ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਮਹਿਤਪੁਰ, ਸੁਖਬੀਰ ਸਿੰਘ, ਸਤਬੀਰ ਸਿੰਘ, ਰਣਜੀਤ ਸਿੰਘ ਕੌਹਾੜ, ਸੁਖਵਿੰਦਰ ਸਿੰਘ ਸੁੱਖਾ, ਬਲਵੰਤ ਸਿੰਘ ਖਜਾਨਚੀ, ਇਕਬਾਲ ਸਿੰਘ, ਲਾਡੀ ਲਹੋਰੀਆ, ਹਰਜਿੰਦਰ ਸਿੰਘ, ਨਗਿੰਦਰ ਸਿੰਘ, ਗੁਰਮੁਖ ਸਿੰਘ ਸਰਪੰਚ, ਪਾਲ ਸਿੰਘ ਸਕੱਤਰ, ਜਗਮੋਹਨ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਬਾਬਾ ਬਲਵੰਤ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਸ਼ਿੰਗਾਰਾ ਸਿੰਘ, ਬਲਜੀਤ ਸਿੰਘ ਸਰਪੰਚ, ਬਾਬਾ ਨਿਰਮਲ ਸਿੰਘ, ਜਸਬੀਰ ਸਿੰਘ, ਅਸ਼ੋਕ ਕੁਮਾਰ, ਮੱਖਣ ਸਿੰਘ ਸਰਪੰਚ, ਪਰਮਜੀਤ ਸਿੰਘ ਨਾਰੰਗਪੁਰ, ਦਵਿੰਦਰ ਸਿੰਘ, ਗੋਪੀ ਬਿਟਲਾ, ਜਗਦੀਪ ਸਿੰਘ, ਭੁਪਿੰਦਰ ਸਿੰਘ ਬਿੱਲੂ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਕੇਹਰ ਸਿੰਘ ਆਦਰਾਮਾਨ , ਗੁਰਮੇਲ ਸਿੰਘ ਰੂਪਰਾਏ ਆਦਿ ਹਾਜ਼ਰ ਸਨ।ਸੰਗੋਵਾਲ ਟੋਲ ਤੇ ਚਲ ਰਹੇ ਸੰਘਰਸ਼ ਦੀਆਂ ਤਸਵੀਰਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



