HOME ਮਾਮਲਾ ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਦਾ

ਮਾਮਲਾ ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਦਾ

3
ਐਸ ਡੀ ਐਮ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਧਰਨਾ ਚੁੱਕਿਆ 
ਟੋਲ ਕੰਪਨੀ ਦਾ ਫੂਕਿਆ ਪੁਤਲਾ, ਬੀਕੇਯੂ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਟੋਲ ਫ੍ਰੀ ਦਾ ਹੋਇਆ ਐਲਾਨ 
ਸਮਾਪਤੀ ਧਰਨੇ ਦੀ ਅੰਦੋਲਨ ਦੀ ਨਹੀ- ਲਖਵੀਰ ਸਿੰਘ ਗੋਬਿੰਦਪੁਰ 
ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)- ਨਕੋਦਰ ਤੋਂ ਜਗਰਾਓਂ ਰੋਡ ਦੀ ਬੇਹੱਦ ਤਰਸਯੋਗ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਟੋਲ ਪਲਾਜ਼ਾ ਸੰਗੋਵਾਲ ਨੂੰ ਪਰਚੀ ਮੁਕਤ ਕਰਦਿਆਂ ਪਿਛਲੇ 7 ਦਿਨ ਤੋਂ ਦਿਨ ਰਾਤ ਜ਼ਬਰਦਸਤ ਧਰਨਾ ਦਿੱਤਾ ਗਿਆ। ਲਗਾਤਾਰ 7 ਦਿਨ ਚਲੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਦੌਰਾਨ ਬੀਕੇਯੂ ਪੰਜਾਬ ਦੇ ਬੁਲਾਰਿਆਂ ਵੱਲੋਂ ਰੋਹਨ ਰਾਜਦੀਪ ਟੋਲ ਪਲਾਜ਼ਾ ਕੰਪਨੀ ਤੇ ਜੰਮ ਕੇ ਭੜਾਸ ਕੱਢੀ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਪ੍ਰੈਸ ਨੂੰ ਦੱਸਿਆ ਕਿ ਤਕਰੀਬਨ 2015 ਤੋਂ ਟੋਲ ਪਲਾਜ਼ਾ ਵੱਲੋਂ ਲਗਾਤਾਰ ਪਰਚੀ ਕੱਟੀ ਜਾ ਰਹੀ ਹੈ। ਜਦੋਂ ਕਿ ਇਹ ਟੋਲ ਦੀ ਮਿਆਦ 2027 ਵਿਚ ਸਮਾਪਤ ਹੋਣ ਜਾ ਰਹੀ ਹੈ। ਇਸ ਅਰਸੇ ਦੌਰਾਨ ਪਲਾਜ਼ਾ ਕੰਪਨੀ ਵੱਲੋਂ ਨਕੋਦਰ ਤੋਂ ਜਗਰਾਓਂ 38 ਕਿਲੋਮੀਟਰ ਲੰਬੇ ਰੋਡ ਨੂੰ ਤਿੰਨ ਵਾਰ ਮੁਕੰਮਲ ਰੂਪ ਵਿੱਚ ਬਣਾਉਣ ਦਾ ਇਕਰਾਰ ਕੀਤਾ ਸੀ ਜਦੋਂ ਕਿ ਇਸ ਰੋਡ ਨੂੰ ਹੁਣ ਤੱਕ ਇਕ ਵਾਰ ਵੀ ਨਹੀਂ ਬਣਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਕਿਹਾ ਰੋਡ ਦੀ ਖ਼ਸਤਾ ਹਾਲਤ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ ਅਤੇ ਕੀਮਤੀ ਮਨੁੱਖੀ ਜੀਵਨ ਦਾਅ ਤੇ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਸੜਕ ਨਿਰਮਾਣ ਲਈ ਦੁਹਾਈ ਪਾਉਣ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਣ ਦੇ ਬਾਵਜੂਦ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਅਖੀਰ ਪਬਲਿਕ ਨੂੰ ਨਾਲ ਲੈਕੇ ਟੋਲ ਪਲਾਜ਼ਾ ਤੇ ਧਰਨਾ ਲਗਾ ਦਿੱਤਾ ਗਿਆ। ਅੱਜ ਧਰਨੇ ਦੇ ਸਤਵੇਂ ਦਿਨ ਟੋਲ ਪਲਾਜ਼ਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਵੱਲੋਂ ਪੁੱਜ ਕੇ ਬੀਕੇਯੂ ਪੰਜਾਬ ਦੀ ਅਗਵਾਈ ਹੇਠ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਹਿਨ ਰਾਜਦੀਪ ਟੋਲ ਪਲਾਜ਼ਾ ਕੰਪਨੀ ਦਾ ਪਿਟ ਸਿਆਪਾ ਕਰਦਿਆਂ ਕੰਪਨੀ ਦਾ ਪੁਤਲਾ ਫੂਕਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਧਰਨਾ ਸਥਲ ਤੇ ਪਹੁੰਚੇ ਐਸ ਡੀ ਐਮ ਨਕੋਦਰ ਸ੍ਰੀ ਲਾਲ ਵਿਸ਼ਵਾਸ ਵੱਲੋਂ ਕਿਸਾਨ ਜਥੇਬੰਦੀ ਅਤੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਨਗੇ। ਅਤੇ ਜਲਦੀ ਹੀ ਇਸ ਸੜਕ ਦਾ ਪੁਨਰ ਨਿਰਮਾਣ ਕਰਵਾਇਆ ਜਾਵੇਗਾ। ਇਸ ਮੌਕੇ ਬੀਕੇਯੂ ਪੰਜਾਬ ਵੱਲੋਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਬੀਕੇਯੂ ਪੰਜਾਬ ਵੱਲੋਂ ਮਹਿਤਪੁਰ ਤੋਂ ਤਲਵਣ ਰੋਡ ਦੀ ਖ਼ਸਤਾ ਹਾਲਤ ਅਤੇ ਬੈਲਰ ਚਾਲਕਾਂ ਵੱਲੋਂ ਪਬਲਿਕ ਦੀ ਕੀਤੀ ਜਾ ਰਹੀ ਲੁੱਟ ਤੋਂ ਵੀ ਜਾਣੂ ਕਰਵਾਇਆ। ਜਿਸ ਤੇ ਐਸ ਡੀ ਐਮ ਵੱਲੋਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐਸ ਡੀ ਐਮ ਨਕੋਦਰ ਤੋਂ ਇਲਾਵਾ ਡੀ ਐਸ ਪੀ ਓਂਕਾਰ ਸਿੰਘ ਬਰਾੜ ਅਤੇ ਬਲਵੀਰ ਸਿੰਘ ਮੁੱਖ ਥਾਣਾ ਅਫਸਰ ਮਹਿਤਪੁਰ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਆਖਿਆ ਕਿ ਇਹ ਸਮਾਪਤੀ ਧਰਨੇ ਦੀ ਹੈ ਅੰਦੋਲਨ ਦੀ ਨਹੀ ਉਨ੍ਹਾਂ ਕਿਹਾ ਕਿ ਅੰਦੋਲਨ ਸੜਕ ਦੇ ਪੁਨਰ ਨਿਰਮਾਣ ਤੱਕ ਜਾਰੀ ਰਹੇਗਾ ਅਤੇ ਅਸੀਂ ਅਣਮਿੱਥੇ ਸਮੇਂ ਲਈ ਇਹ ਟੋਲ ਪਰਚੀ ਮੁਕਤ ਕਰਨ ਦਾ ਐਲਾਨ ਕਰਦੇ ਹਾਂ। ਇਸ ਮੌਕੇ ਪਬਲਿਕ ਨੂੰ ਵਿਸ਼ਵਾਸ ਦਿਵਾਉਂਦਿਆਂ ਟੋਲ ਮੈਨੇਜਰ ਰਾਜੀਵ ਸ਼ਰਮਾ ਨੇ ਕਿਹਾ ਕਿ ਉਹ ਜਨਤਾਂ ਦੇ ਭਰੋਸੇ ਨੂੰ ਕਾਇਮ ਰੱਖਣ ਗੇ ਟੋਲ ਪਰਚੀ ਮੁਕਤ ਰਹੇਗਾ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਲਖਵੀਰ ਸਿੰਘ ਗੋਬਿੰਦਪੁਰ ਜ਼ਿਲਾਂ ਪ੍ਰਧਾਨ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਜਲੰਧਰ, ਹਰਜਿੰਦਰ ਸਿੰਘ ਚੰਦੀ ਸੂਬਾ ਪ੍ਰੈੱਸ ਸਕੱਤਰ, ਤਜਿੰਦਰ ਸਿੰਘ ਸਿੱਧੂ ਕਿਸਾਨ ਆਗੂ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਰਣਜੀਤ ਸਿੰਘ ਕੌਹਾੜ, ਬਲਾਕ ਯੂਥ ਪ੍ਰਧਾਨ ਸਤਬੀਰ ਸਿੰਘ, ਸੁਖਬੀਰ ਸਿੰਘ, ਦਵਿੰਦਰ ਸਿੰਘ ਹੁੰਦਲ, ਬਲਵੰਤ ਸਿੰਘ ਖਜਾਨਚੀ, ਅਸ਼ੋਕ ਕੁਮਾਰ, ਇਕਬਾਲ ਸਿੰਘ ਲੋਹਗੜ੍ਹ, ਪਾਲ ਸਿੰਘ ਬੀਟਲਾ, ਦਵਿੰਦਰ ਸਿੰਘ ਗੋਪੀ, ਕੁਲਵੰਤ ਸਿੰਘ, ਜਗਮੋਹਨ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ ਬੀਟਲਾ, ਬਲਵੰਤ ਸਿੰਘ, ਮਹਿੰਦਰ ਸਿੰਘ ਬਲਾਕ ਪ੍ਰਧਾਨ, ਡਾਕਟਰ ਸਿੱਕੀ, ਗੁਰਬਚਨ ਸਿੰਘ ਸਰਪੰਚ, ਨਗਿੰਦਰ ਸਿੰਘ, ਲਾਡੀ ਲਹੋਰੀਆ, ਗੁਰਮੁਖ ਸਿੰਘ, ਸ਼ਿੰਗਾਰਾ ਸਿੰਘ, ਇੰਦਰ ਸਿੰਘ ਪਰਜੀਆ, ਕਿਹਰ ਸਿੰਘ, ਸੁਖਵਿੰਦਰ ਸਿੰਘ ਪਰਜੀਆ, ਕਾਕਾ ਆਦਰਮਾਨ, ਪਰਮਜੀਤ ਕੰਗਣ ਵਾਲਾ, ਸਤਨਾਮ ਸਿੰਘ ਮਹਿਤਪੁਰ, ਸੰਤੋਖ ਸਿੰਘ ਰਾਜਸਥਾਨੀ, ਭਜਨ ਸਿੰਘ, ਗੁਰਜੀਤ ਸਿੰਘ, ਜਸਪਾਲ ਸਿੰਘ ਸੰਗੋਵਾਲ, ਹਰਜਿੰਦਰ ਨੰਡਾ, ਸੋਨੀ ਖਿੰਡਾਂ, ਸੇਵਾ ਸਿੰਘ, ਪੂਰਨ ਸਿੰਘ, ਰਾਜਵਿੰਦਰ ਸਿੰਘ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਠਗੜ੍ਹ ਤੋਂ ਮਾਲੇਵਾਲ ਮਾਰਗ ‘ਤੇ ਬਣਾਏ ਗਏ ਕੰਕਰੀਟ ਦੇ ਟੋਟੇ ਉੱਤੇ ਆ ਰਹੇ ਗੰਦੇ ਪਾਣੀ ਤੋਂ ਲੋਕ ਪਰੇਸ਼ਾਨ
Next articleਟਰੰਪ ਦੇ ਸ਼ਬਦ ਉਸਦੇ ਵਿਸ਼ਵ ਦ੍ਰਿਸ਼ਟੀਕੋਣ ਦੇ ਖੋਖਲੇਪਨ ਨੂੰ ਦਰਸਾਉਂਦੀ ਹੈ